ਲਖਨਉ: ਸ੍ਰੀ ਰਾਮ ਦੀ ਨਗਰੀ ਅਯੁੱਧਿਆ ਨੇ ਇਕ ਵਾਰ ਫਿਰ ਵਿਸ਼ਵ ਰਿਕਾਰਡ ਕਾਇਮ ਕੀਤਾ ਹੈ। ਭਗਵਾਨ ਰਾਮ ਦੇ ਸ਼ਹਿਰ ਅਯੁੱਧਿਆ ਵਿੱਚ ਅੱਜ ਤੀਜਾ ਦੀਪੋਤਸਵ (ਅਯੁੱਧਿਆ ਦੀਪੋਤਸਵ 2019) ਮਨਾਇਆ ਜਾ ਰਿਹਾ ਹੈ। ਅਯੁੱਧਿਆ ਸ਼ਹਿਰ ਰੋਸ਼ਨੀ ਨਾਲ ਜਗਮਗ ਕਰ ਰਿਹਾ ਹੈ। ਰਾਮ ਦੇ ਪੈੜੀ ਅਤੇ ਸਰਯੂ ਤੱਟ 'ਤੇ 5 ਲੱਖ ਤੋਂ ਵੱਧ ਦੀਵੇ ਜਲਾਏ ਗਏ ਹਨ। ਇਸ ਲੜੀ 'ਚ ਹੀ ਅੱਜ ਸਾਕੇਤ ਕਾਲਜ ਤੋਂ ਭਗਵਾਨ ਦੀ ਲੀਲਾ 'ਤੇ ਆਧਾਰਤ 11 ਝਾਂਕੀਆਂ ਕੱਢਿਆ ਗਈਆਂ ਹਨ। ਫਿਜੀ ਦੀ ਡਿਪਟੀ ਸਪੀਕਰ ਵੀਨਾ ਭਟਨਾਗਰ ਨੇ ਇਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਰਾਮਕਥਾ ਪਾਰਕ ਵੱਲ ਜਾਣ ਵਾਲੀ ਇਨ੍ਹਾਂ ਝਾਂਕੀਆਂ ਦਾ ਹਰ ਪਾਸੇ ਸਵਾਗਤ ਕੀਤਾ ਗਿਆ। 11 ਝਾਂਕੀਆਂ ਵਿੱਚ ਭਗਵਾਨ ਰਾਮ ਦੇ ਜੀਵਨ ਦਾ ਬਿਰਤਾਂਤ ਹੈ।
ਬਣਿਆ ਵਰਲਡ ਰਿਕਾਰਡ, 5 ਲੱਖ 51 ਹਜ਼ਾਰ ਦੀਵਿਆਂ ਨਾਲ ਜਗਮਗ ਹੋਇਆ ਅਯੁੱਧਿਆ ਸ਼ਹਿਰ - ਜਗਮਗ ਹੋਇਆ ਅਯੁੱਧਿਆ ਸ਼ਹਿਰ
ਭਗਵਾਨ ਰਾਮ ਦੇ ਸ਼ਹਿਰ ਅਯੁੱਧਿਆ ਵਿੱਚ ਅੱਜ ਤੀਜਾ ਦੀਪੋਤਸਵ (ਅਯੁੱਧਿਆ ਦੀਪੋਤਸਵ 2019) ਮਨਾਇਆ ਜਾ ਰਿਹਾ ਹੈ। ਅਯੁੱਧਿਆ ਸ਼ਹਿਰ ਰੋਸ਼ਨੀ ਨਾਲ ਜਗਮਗ ਕਰ ਰਿਹਾ ਹੈ। ਰਾਮ ਦੇ ਪੈੜੀ ਅਤੇ ਸਰਯੂ ਤੱਟ 'ਤੇ 5 ਲੱਖ ਤੋਂ ਵੱਧ ਦੀਵੇ ਜਲਾਏ ਗਏ ਹਨ।
ਭਾਰਤ ਦੇ ਕਈ ਰਾਜਾਂ ਤੋਂ ਆਈਆਂ ਵੱਖ-ਵੱਖ ਰਾਮਲੀਲਾ ਕਮੇਟੀਆਂ ਵੱਲੋਂ ਇਨ੍ਹਾਂ 'ਤੇ ਭਗਵਾਨ ਸ਼੍ਰੀ ਰਾਮ ਅਤੇ ਰਾਮਾਇਣ ਦੇ 11 ਐਪੀਸੋਡ ਪੇਸ਼ ਕੀਤੇ ਗਏ ਹਨ। ਦੀਪੋਤਸਵ 'ਚ ਸ਼ਾਮਲ ਹੋਣ ਲਈ ਅਯੁੱਧਿਆ ਪਹੁੰਚੇ ਸੀਐਮ ਯੋਗੀ ਆਦਿਤਿਆਨਾਥ ਨੇ ਕਿਹਾ ਕਿ ਹਰ ਕੋਈ ਰਾਮ ਦੀ ਪਰੰਪਰਾ 'ਤੇ ਮਾਣ ਮਹਿਸੂਸ ਕਰਦਾ ਹੈ।
ਦੱਸਣਯੋਗ ਹੈ ਕਿ ਅਯੁੱਧਿਆ 'ਚ ਦੀਵਾਲੀ ਮੌਕੇ ਸ਼ਨੀਵਾਰ ਨੂੰ 5 ਲੱਖ 51 ਹਜ਼ਾਰ ਦੀਵੇ ਜਗਾਏ ਗਏ ਹਨ। ਇਸ ਦੌਰਾਨ, ਰਾਮ, ਸੀਤਾ ਅਤੇ ਲਕਸ਼ਮਣ ਦੇ ਅਯੁੱਧਿਆ ਪਹੁੰਚਣ ਦਾ ਪ੍ਰਤੀਕਾਤਮਕ ਮੰਚਨ ਵੀ ਕੀਤਾ ਜਾ ਰਿਹਾ ਹੈ। ਸੀਐਮ ਯੋਗੀ ਆਦਿਤਿਆਨਾਥ ਦਾ ਮੰਤਰੀ ਮੰਡਲ ਸਰਯੂ ਤੱਟ 'ਤੇ ਹੈਲੀਕਾਪਟਰ ਰਾਹੀ ਰਾਮ-ਜਾਨਕੀ ਅਤੇ ਲਕਸ਼ਮਣ ਦੇ ਸਵਾਗਤ ਲਈ ਖੜ੍ਹੇ ਹੋਣਗੇ।