ਪੰਜਾਬ

punjab

ETV Bharat / bharat

ਸੀਆਈਐਸਐਫ ਦੇ 13 ਜਵਾਨਾਂ ਦੀ ਕੋਵਿਡ-19 ਰਿਪੋਰਟ ਆਈ ਪੌਜ਼ੀਟਿਵ

ਸਨਿੱਚਰਵਾਰ ਨੂੰ ਸੀਆਈਐਸਐਫ ਦੇ ਲਗਭਗ 13 ਜਵਾਨਾਂ ਵਿੱਚ ਕੋਵਿਡ -19 ਪੌਜ਼ੀਟਿਵ ਪਾਇਆ ਗਿਆ ਹੈ।

ਫ਼ੋਟੋ।
ਫ਼ੋਟੋ।

By

Published : May 9, 2020, 4:10 PM IST

ਨਵੀਂ ਦਿੱਲੀ: ਸਨਿੱਚਰਵਾਰ ਨੂੰ ਸੀਆਈਐਸਐਫ ਦੇ ਲਗਭਗ 13 ਜਵਾਨਾਂ ਵਿੱਚ ਕੋਵਿਡ -19 ਪੌਜ਼ੀਟਿਵ ਪਾਇਆ ਗਿਆ ਹੈ। ਸੀਆਈਐਸਐਫ ਦੇ ਅਨੁਸਾਰ ਹੁਣ ਤੱਕ ਕੁੱਲ 48 ਜਵਾਨ ਕੋਰੋਨਾ ਪੌਜ਼ੀਟਿਵ ਮਿਲੇ ਹਨ ਜਦ ਕਿ ਇੱਕ ਅਧਿਕਾਰੀ ਦੀ ਮੌਤ ਹੋ ਗਈ ਹੈ।

ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐਸਐਫ) ਦੇ ਇੱਕ ਅਧਿਕਾਰੀ ਦੀ ਸ਼ੁੱਕਰਵਾਰ ਨੂੰ ਕੋਵਿਡ -19 ਦੀ ਲਾਗ ਨਾਲ ਮੌਤ ਹੋ ਗਈ ਸੀ। ਇਸ ਦੇ ਨਾਲ ਹੀ ਪੰਜ ਅਰਧ ਸੈਨਿਕ ਬਲਾਂ ਵਿੱਚ ਬਿਮਾਰੀ ਕਾਰਨ ਮਰਨ ਵਾਲਿਆਂ ਦੀ ਗਿਣਤੀ ਪੰਜ ਹੋ ਗਈ ਹੈ ਜਦ ਕਿ ਇਨ੍ਹਾਂ ਬਲਾਂ ਵਿੱਚ ਸੰਕਰਮਿਤ ਲੋਕਾਂ ਦੀ ਗਿਣਤੀ 530 ਤੋਂ ਵੱਧ ਹੋ ਗਈ।

ਉਨ੍ਹਾਂ ਕਿਹਾ ਕਿ ਸੀਆਈਐਸਐਫ ਦੇ ਅਧਿਕਾਰੀ ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਵਿੱਚ ਭਾਰਤੀ ਅਜਾਇਬ ਘਰ ਦੀ ਸੁਰੱਖਿਆ ਇਕਾਈ ਵਿੱਚ ਸਹਾਇਕ ਸਬ ਇੰਸਪੈਕਟਰ ਰੈਂਕ ਵਜੋਂ ਤਾਇਨਾਤ ਸਨ। ਹੁਣ ਤੱਕ, ਸੀਆਈਐਸਐਫ ਦੇ ਦੋ ਅਧਿਕਾਰੀ ਕੋਰੋਨਾ ਵਾਇਰਸ ਦੀ ਲਾਗ ਨਾਲ ਮਰ ਚੁੱਕੇ ਹਨ।

ABOUT THE AUTHOR

...view details