ਮੁੰਬਈ: ਫਾਰਮਾਸਿਉਟੀਕਲ ਮੈਨੂਫੈਕਚਰਿੰਗ ਕੰਪਨੀ ਸਿਪਲਾ ਨੇ ਕੋਵਿਡ-19 ਸੰਕਰਮਿਤ ਲੋਕਾਂ ਲਈ 68 ਰੁਪਏ ਵਿੱਚ ਸਿਪਲਾਂਜ਼ਾ ਦੀਆਂ ਗੋਲੀਆਂ ਲਿਆਉਣ ਦਾ ਐਲਾਨ ਕੀਤਾ ਹੈ। ਸਿਪਲਾ ਵੱਲੋਂ ਜਾਰੀ ਬਿਆਨ ਅਨੁਸਾਰ ਭਾਰਤ ਦੇ ਡਰੱਗ ਕੰਟਰੋਲਰ ਜਨਰਲ (ਡੀ.ਸੀ.ਜੀ.ਆਈ.) ਤੋਂ ਜ਼ਰੂਰੀ ਰੈਗੂਲੇਟਰੀ ਮਨਜ਼ੂਰੀ ਲਈ ਗਈ ਹੈ। ਇਸ ਤੋਂ ਬਾਅਦ, ਅਗਸਤ ਦੇ ਪਹਿਲੇ ਹਫ਼ਤੇ ਸਿਪਲਾਂਜ਼ਾ ਦਵਾਈ ਬਾਜ਼ਾਰ ਵਿੱਚ ਉਪਲਬਧ ਹੋਵੇਗੀ। ਇਸਦਾ ਨਾਮ ਫੈਵੀਪੀਰਾਵਿਰ ਰੱਖਿਆ ਜਾਵੇਗਾ, ਜੋ ਕਿ ਸਿਪਲਾਂਜ਼ਾ ਬ੍ਰਾਂਡ ਦੇ ਤਹਿਤ ਲਾਂਚ ਕੀਤਾ ਜਾਵੇਗਾ।
ਫੈਵੀਪੀਰਾਵਿਰ ਇੱਕ ਆਫ ਪੇਟੈਂਟ, ਓਰਲ ਐਂਟੀ-ਵਾਇਰਲ ਦਵਾਈ ਹੈ। ਕੋਵਿਡ-19 ਦੇ ਹਲਕੇ ਤੋਂ ਦਰਮਿਆਨੀ ਲੱਛਣਾਂ ਵਾਲੇ ਮਰੀਜ਼ਾਂ ਦੀ ਤੇਜ਼ੀ ਨਾਲ ਸਿਹਤਯਾਬੀ ਲਈ ਇਹ ਅਹਿਮ ਭੂਮਿਕਾ ਨਿਭਾ ਰਹੀ ਹੈ। ਸਿਪਲਾ ਵੱਲੋਂ ਜਾਰੀ ਇਕ ਬਿਆਨ ਵਿੱਚ, ‘ਤੇਜ਼ੀ ਨਾਲ ਵੱਧ ਰਹੀ ਮੰਗ ਨੂੰ ਪੂਰਾ ਕਰਨ ਦੀਆਂ ਆਪਣੀਆਂ ਕੋਸ਼ਿਸ਼ਾਂ ਦੇ ਹਿੱਸੇ ਵਜੋਂ, ਸਿਪਲਾ ਅਗਸਤ ਦੇ ਪਹਿਲੇ ਹਫ਼ਤੇ ਸਿਪਲਾਂਜ਼ਾ ਨੂੰ ਵਪਾਰਕ ਰੂਪ ਵਿੱਚ ਲਾਂਚ ਕਰੇਗੀ, ਜਿਸਦੀ ਕੀਮਤ 68 ਰੁਪਏ ਪ੍ਰਤੀ ਟੈਬਲੇਟ ਹੈ।
ਦਵਾਈ ਦੀ ਸਹੀ ਅਤੇ ਢੁਕਵੀਣ ਵੰਡ ਨੂੰ ਯਕੀਨੀ ਬਣਾਉਣ ਲਈ, ਸਪਲਾਈ ਮੁੱਖ ਤੌਰ 'ਤੇ ਹਸਪਤਾਲਾਂ ਰਾਹੀਂ ਹੋਵੇਗੀ। ਇਨ੍ਹਾਂ ਵਿਚ ਉਨ੍ਹਾਂ ਖੇਤਰਾਂ ਨੂੰ ਪਹਿਲ ਦਿੱਤੀ ਜਾਵੇਗੀ ਜਿੱਥੇ ਕੋਵਿਡ-19 ਦੇ ਵਧੇਰੇ ਮਾਮਲੇ ਸਾਹਮਣੇ ਆ ਰਹੇ ਹਨ।
ਇਹ ਦਵਾਈ ਸਿਪਲਾ ਅਤੇ ਸੀਐਸਆਈਆਰ (ਵਿਗਿਆਨਕ ਅਤੇ ਉਦਯੋਗਿਕ ਖੋਜ ਪ੍ਰੀਸ਼ਦ) ਦੀਆਂ ਇਕਾਈਆਂ- ਇੰਡੀਅਨ ਇੰਸਟੀਚਿਉਟ ਆਫ ਕੈਮੀਕਲ ਟੈਕਨਾਲੋਜੀ (ਆਈਆਈਸੀਟੀ) ਰਾਹੀਂ ਸਾਂਝੇ ਤੌਰ 'ਤੇ ਤਿਆਰ ਕੀਤੀ ਗਈ ਹੈ। ਇਸ ਸਾਂਝੇਦਾਰੀ ਦੇ ਹਿੱਸੇ ਵਜੋਂ, ਸੀਐਸਆਈਆਰ-ਆਈਆਈਸੀਟੀ ਨੇ ਫੈਵੀਪੀਰਾਵਿਰ ਲਈ ਇੱਕ ਸੁਵਿਧਾਜਨਕ ਅਤੇ ਘੱਟ ਕੀਮਤ ਵਾਲੀ ਪ੍ਰਭਾਵਸ਼ਾਲੀ ਸਿੰਥੈਟਿਕ ਪ੍ਰਕਿਰਿਆ ਵਿਕਸਤ ਕੀਤੀ ਹੈ।
ਵੱਡੀ ਮਾਤਰਾ ਵਿੱਚ ਦਵਾਈ ਦੇ ਨਿਰਮਾਣ ਅਤੇ ਮਾਰਕੀਟਿੰਗ ਦੀ ਪੂਰੀ ਪ੍ਰਕਿਰਿਆ ਨੂੰ ਏਪੀਆਈ ਅਤੇ ਸਿਪਲਾ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਦਵਾਈ ਦੇ ਨਿਰਮਾਣ ਅਤੇ ਮਾਰਕੀਟਿੰਗ ਲਈ ਤੁਰੰਤ ਪ੍ਰਵਾਨਗੀ ਦਾ ਉਦੇਸ਼ ਕੋਵਿਡ-19 ਦੇ ਇਲਾਜ ਲਈ ਤੁਰੰਤ ਅਤੇ ਐਮਰਜੈਂਸੀ ਵਰਤੋਂ ਹੈ। ਇਹ ਵਰਤੋਂ ਡਾਕਟਰੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਪ੍ਰਤੀਬੰਧਿਤ ਢੰਗ ਨਾਲ ਕੀਤੀ ਜਾਏਗੀ।