ਪੰਜਾਬ

punjab

ETV Bharat / bharat

ਚੀਨੀ ਵਿਅਕਤੀ ਅੰਨਮਲਾਈ ਗੁਫਾ ਵਿੱਚ ਛੁਪਿਆ, ਆਈਸੋਲੇਸ਼ਨ ਵਾਰਡ 'ਚ ਭਰਤੀ - ਤਾਮਿਲਨਾਡੂ

ਯਾਂਗ ਰੂਈ ਨਾਂਅ ਦਾ 35 ਸਾਲਾ ਚੀਨੀ ਵਿਅਕਤੀ ਤਾਮਿਲਨਾਡੂ ਦੇ ਤਿਰੁਵਨਮਲਾਈ ਕਸਬੇ ਵਿੱਚ ਅੰਨਮਲਾਈ ਪਹਾੜੀਆਂ ਦੀ ਇੱਕ ਗੁਫਾ ਵਿੱਚ ਛੁਪਿਆ ਹੋਇਆ ਸੀ। ਪ੍ਰਸ਼ਾਸਨ ਨੇ ਜਾਣਕਾਰੀ ਮਿਲਣ ਤੋਂ ਬਾਅਦ ਯਾਂਗ ਨੂੰ ਇਕ ਨਿਜੀ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚ ਦਾਖ਼ਲ ਕਰਵਾਇਆ, ਜਿਥੇ ਯਾਂਗ ਦੀ ਕੋਰੋਨਾ ਵਾਇਰਸ ਦੀ ਟੈਸਟ ਰਿਪੋਰਟ ਨੇਗੀਟਿਵ ਆਈ ਹੈ।

ਫ਼ੋਟੋ
ਫ਼ੋਟੋ

By

Published : Apr 18, 2020, 2:59 PM IST

ਤਿਰੁਵਨਮਲਾਈ: ਤਾਮਿਲਨਾਡੂ ਦੇ ਕਸਬੇ ਵਿੱਚ ਅੰਨਮਲਾਈ ਪਹਾੜੀਆਂ ਵਿਚ ਇਕ ਗੁਫ਼ਾ ਵਿੱਚ ਯਾਂਗ ਰੂਈ ਨਾਂਅ ਦਾ 35 ਸਾਲਾ ਚੀਨੀ ਵਿਅਕਤੀ ਦਾ ਛੁਪਿਆ ਹੋਇਆ ਸੀ। ਯਾਂਗ ਨੂੰ ਇਕ ਨਿਜੀ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚ ਦਾਖ਼ਲ ਕਰਵਾਇਆ, ਜਿਥੇ ਯਾਂਗ ਦੀ ਕੋਰੋਨਾ ਵਾਇਰਸ ਦੀ ਟੈਸਟ ਰਿਪੋਰਟ ਨੇਗੀਟਿਵ ਆਈ ਹੈ।

ਸੂਤਰਾਂ ਮੁਤਾਬਕ ਯਾਂਗ 20 ਜਨਵਰੀ ਨੂੰ ਅਰੂਲਮਿਗੁ ਅਰੁਣਾਚਲੇਸ਼ਵਰ ਮੰਦਰ ਜਾਣ ਲਈ ਤਿਰੂਵਨਮਲਾਈ ਆਇਆ ਸੀ। ਯਾਂਗ ਨੂੰ ਜਦ ਸਥਾਨਕ ਹੋਟਲਾਂ ਨੇ ਰਹਿਣ ਲਈ ਕਮਰਾ ਦੇਣ ਦੇ ਲਈ ਇਨਕਾਰ ਕਰ ਦਿੱਤਾ ਤਾਂ ਉਹ ਗੁਫਾ ਵਿੱਚ ਰਹਿਣ ਲਈ ਚੱਲਾ ਗਿਆ।

ਜਾਣਕਾਰੀ ਮਿਲਦੇ ਹੀ ਸਥਾਨਕ ਜੰਗਲਾਤ ਅਧਿਕਾਰੀਆਂ ਨੇ ਯਾਂਗ ਨੂੰ ਫੜ੍ਹ ਲਿਆ ਤੇ ਇਕ ਨਿਜੀ ਹਸਪਤਾਲ ਵਿੱਚ ਦਾਖ਼ਲ ਕਰਵਾ ਦਿੱਤਾ। ਇਸ ਬਾਰੇ ਦੱਸਿਆ ਜ਼ਿਲ੍ਹਾ ਅਧਿਕਾਰੀ ਕੇ.ਐਸ. ਕੰਦਸਾਮੀ ਨੇ ਕਿਹਾ ਕਿ ਯਾਂਗ ਦੀ ਕੋਰੋਨਾ ਵਾਇਰਸ ਦੀ ਰਿਪੋਰਟ ਆ ਚੁੱਕੀ ਹੈ, ਜੋ ਕੀ ਨੇਗੀਟਿਵ ਆਈ ਹੈ। ਅਧਿਕਾਰੀ ਨੇ ਦੱਸਿਆ ਕਿ ਯਾਂਗ ਪੂਰੀ ਤਰ੍ਹਾਂ ਠੀਕ ਹੈ।

ABOUT THE AUTHOR

...view details