ਪੰਜਾਬ

punjab

ETV Bharat / bharat

ਗਲਵਾਨ ਘਾਟੀ ਉੱਤੇ ਚੀਨ ਦਾ ਦਾਅਵਾ ਬੇਬੁਨਿਆਦ: ਭਾਰਤ - india-china border

ਭਾਰਤ ਨੇ ਪੂਰਬੀ ਲੱਦਾਖ ਦੀ ਗਲਵਾਨ ਘਾਟੀ ਉੱਤੇ ਚੀਨ ਦੇ ਦਾਅਵੇ ਨੂੰ ਲੈ ਕੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ ਅਤੇ ਬੀਜਿੰਗ ਦੇ ਇਸ ਅਸਥਿਰ ਦਾਅਵੇ ਨੂੰ ਦੋਵੇਂ ਦੇਸ਼ਾਂ ਦੇ ਵਿਚਕਾਰ ਸੀਮਾ ਵਿਵਾਦ ਉੱਤੇ ਹੁਣ ਤੱਕ ਬਣੀ ਸਹਿਮਤੀ ਦੇ ਉਲਟ ਦੱਸਿਆ ਹੈ।

ਗਲਵਾਨ ਘਾਟੀ ਉੱਤੇ ਚੀਨ ਦਾ ਦਾਅਵਾ ਬੇਬੁਨਿਆਦ: ਭਾਰਤ
ਗਲਵਾਨ ਘਾਟੀ ਉੱਤੇ ਚੀਨ ਦਾ ਦਾਅਵਾ ਬੇਬੁਨਿਆਦ: ਭਾਰਤ

By

Published : Jun 18, 2020, 6:06 PM IST

ਨਵੀਂ ਦਿੱਲੀ: ਭਾਰਤ ਨੇ ਪੂਰਬੀ ਲੱਦਾਖ ਵਿੱਚ ਗਲਵਾਨ ਘਾਟੀ ਉੱਤੇ ਚੀਨ ਦੇ ਗਲਤ ਦਾਅਵੇ ਨੂੰ ਲੈ ਕੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ ਅਤੇ ਬੀਜਿੰਗ ਨੂੰ ਯਾਦ ਕਰਵਾਇਆ ਹੈ ਕਿ ਇਸ ਤਰ੍ਹਾਂ ਦੇ ਦਾਅਵੇ ਦੋਵੇਂ ਪੱਖਾਂ ਦੇ ਵਿਚਕਾਰ ਸੀਮਾ ਵਿਵਾਦ ਉੱਤੇ ਹੁਣ ਤੱਕ ਬਣੀ ਸਹਿਮਤੀ ਦੇ ਉਲਟ ਹਨ।

ਚੀਨ ਦੇ ਦਾਅਵੇ ਉੁੱਤੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ਼੍ਰੀਵਾਸਤਵ ਨੇ ਬੁੱਧਵਾਰ ਸ਼ਾਮ ਨੂੰ ਕਿਹਾ ਕਿ ਇਸ ਤਰ੍ਹਾਂ ਦੇ ਅਸਥਿਰ ਦਾਅਵੇ ਕਰਨਾ ਸਮਝ ਦੇ ਉਲਟ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਅਤੇ ਚੀਨ ਬੀਤੀ 6 ਜੂਨ ਨੂੰ ਸੀਨੀਅਰ ਕਮਾਂਡਰਾਂ ਦੇ ਵਿਚਕਾਰ ਹੋਈ ਗੱਲਬਾਤ ਵਿੱਚ ਲੱਦਾਖ ਵਿੱਚ ਤਨਾਅਪੂਰਣ ਸਥਿਤੀ ਨੂੰ ਜ਼ਿੰਮੇਵਾਰ ਤਰੀਕੇ ਨਾਲ ਹੱਲ ਕਰਨ ਅਤੇ ਗੱਲਬਾਤ ਵਿੱਚ ਹੋਈ ਸਹਿਮਤੀ ਨੂੰ ਲਾਗੂ ਕਰਨ ਉੱਤੇ ਰਾਜ਼ੀ ਹੋਏ ਸਨ।

ਸ਼੍ਰੀਵਾਸਤਵ ਨੇ ਕਿਹਾ ਕਿ ਬੁੱਧਵਾਰ ਨੂੰ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਤੇ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਲੱਦਾਖ ਦੇ ਘਟਨਾਕ੍ਰਮ ਬਾਰੇ ਫ਼ੋਨ ਉੱਤੇ ਗੱਲ ਕੀਤੀ ਹੈ। ਦੋਵੇਂ ਪੱਖਾਂ ਨੇ ਇਸ ਗੱਲ ਉੱਤੇ ਸਹਿਮਤੀ ਪ੍ਰਗਟਾਈ ਹੈ ਕਿ ਐੱਲਏਸੀ ਉੱਤੇ ਬਣੀ ਸਥਿਤੀ ਨੂੰ ਜ਼ਿੰਮੇਵਾਰ ਤਰੀਕੇ ਨਾਲ ਸੰਭਾਲਿਆ ਜਾਣਾ ਚਾਹੀਦਾ ਹੈ ਅਤੇ 6 ਜੂਨ ਨੂੰ ਸੀਨੀਅਰ ਕਮਾਂਡਰਾਂ ਦੇ ਵਿਚਕਾਰ ਹੋਈ ਗੱਲਬਾਤ ਵਿੱਚ ਬਣੀ ਸਹਿਮਤੀ ਨੂੰ ਈਮਾਨਦਾਰੀ ਨਾਲ ਲਾਗੂ ਕੀਤਾ ਜਾਣਾ ਚਾਹੀਦਾ ਹੈ। ਬਿਨ੍ਹਾਂ ਕਿਸੇ ਆਧਾਰ ਦੇ ਦਾਅਵੇ ਕਰਨਾ ਇਸ ਸਮਝ ਦੇ ਉੱਲਟ ਹੈ।

ਇਸ ਤੋਂ ਪਹਿਲਾਂ ਬੁੱਧਵਾਰ ਨੂੰ ਗਲਵਾਨ ਘਾਟੀ ਵਿੱਚ ਹਿੰਸਕ ਝੜਪ ਨੂੰ ਲੈ ਕੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਆਪਣੇ ਚੀਨੀ ਹਮਰੂਤਬਾ ਵਾਂਗ ਯੀ ਨਾਲ ਗੱਲ ਕੀਤੀ ਸੀ ਅਤੇ ਕਿਹਾ ਸੀ ਕਿ ਗਲਵਾਨ ਵਿੱਚ ਜੋ ਵੀ ਕੁੱਝ ਹੋਇਆ, ਉਹ ਪਹਿਲਾਂ ਤੋਂ ਮਿੱਥਿਆ ਹੋਇਆ ਸੀ, ਜਿਸ ਕਾਰਨ ਹਿੰਸਾ ਅਤੇ ਮੌਤਾਂ ਹੋਈਆਂ। ਜੈਸ਼ੰਕਰ ਨੇ ਚੀਨ ਨੂੰ ਸਪੱਸ਼ਟ ਸੰਦੇਸ਼ ਦਿੱਤਾ ਕਿ ਗਲਵਾਨ ਵਿੱਚ ਹੋਏ ਘਟਨਾਕ੍ਰਮ ਨਾਲ ਦੋਵੇਂ ਦੇਸ਼ਾਂ ਦੇ ਦੋ-ਪੱਖੀ ਸਬੰਧਾਂ ਉੱਤੇ ਸਿੱਧਾ ਅਸਰ ਪਵੇਗਾ।

ABOUT THE AUTHOR

...view details