ਨਵੀਂ ਦਿੱਲੀ: ਚੀਨ ਵਿੱਚ ਫ਼ੈਲੈ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 717 ਹੋ ਗਈ ਹੈ। ਇਸ ਦੇ ਨਾਲ ਹੀ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਵਾਲੇ ਲੋਕਾਂ ਦੀ ਗਿਣਤੀ 31,000 ਤੋਂ ਵੀ ਜ਼ਿਆਦਾ ਹੋ ਗਈ ਹੈ।
ਚੀਨ ਦੇ ਰਾਸ਼ਟਰੀ ਸਿਹਤ ਮੰਤਰਾਲੇ ਨੇ ਦੱਸਿਆ ਕਿ ਕੋਰੋਨਾ ਵਾਇਰਸ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੁਬੇਈ ਸੂਬਾ ਅਤੇ ਉਸ ਦੀ ਰਾਜਧਾਨੀ ਵੁਹਾਨ ਹੋਈ ਹੈ।
ਚੀਨ ਤੋਂ ਬਾਅਦ ਲੱਗਭੱਗ ਪੂਰੀ ਦੁਨੀਆ ਵਿੱਚ ਇਹ ਵਾਇਰਸ ਫ਼ੈਲ ਗਿਆ ਹੈ। ਭਾਰਤ ਵਿੱਚ ਵੀ ਕੋਰੋਨਾ ਵਾਇਰਸ ਦੇ ਕਈ ਲੱਛਣ ਪਾਏ ਗਏ ਹਨ ਸਭ ਤੋਂ ਪਹਿਲਾਂ ਕੇਰਲ ਵਿੱਚ ਕੋਰੋਨਾ ਵਾਇਰਸ ਦੇ ਲੱਛਣ ਪਾਏ ਸੀ।
ਕਈ ਦੇਸ਼ਾਂ ਨੇ ਤਾਂ ਚੀਨ ਲਈ ਉਡਾਣਾ ਰੱਦ ਕਰ ਦਿੱਤੀਆਂ ਹਨ। ਭਾਰਤ ਨੇ ਵੀ ਲੱਗਭੱਗ ਸਾਰੀਆਂ ਉਡਾਣਾ ਚੀਨ ਲਈ ਰੱਦ ਕਰ ਦਿੱਤੀਆਂ ਹਨ।
ਭਾਰਤੀ ਵਿਦੇਸ਼ ਮੰਤਰਾਲੇ ਮੁਤਾਬਕ ਹਾਲੇ ਤੱਕ650 ਤੋਂ ਜ਼ਿਆਦਾ ਭਾਰਤੀ ਵਿਅਕਤੀਆਂ ਨੂੰ ਚੀਨ ਤੋਂ ਵਾਪਸ ਆਪਣੇ ਮੁਲਕ ਲਿਆਂਦਾ ਗਿਆ ਹੈ।