ਨਵੀਂ ਦਿੱਲੀ: ਕੇਂਦਰੀ ਮੰਤਰੀ ਕਿਰਨ ਰਿਜੀਜੂ ਨੇ ਕਿਹਾ ਹੈ ਕਿ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀਐਲਏ) ਸਨਿੱਚਰਵਾਰ ਸਵੇਰੇ ਸਾਢੇ 9 ਵਜੇ ਅਰੁਣਾਚਲ ਪ੍ਰਦੇਸ਼ ਤੋਂ ਲਾਪਤਾ ਹੋਏ ਪੰਜ ਨੌਜਵਾਨਾਂ ਨੂੰ ਭਾਰਤੀ ਅਧਿਕਾਰੀਆਂ ਦੇ ਹਵਾਲੇ ਕਰੇਗੀ।
ਚੀਨੀ ਫ਼ੌਜ ਅਰੁਣਾਚਲ ਤੋਂ ਲਾਪਤਾ ਪੰਜ ਨੌਜਵਾਨਾਂ ਨੂੰ ਅੱਜ ਕਰੇਗੀ ਵਾਪਸ ਪੀਐਲਏ ਨੇ ਮੰਗਲਵਾਰ ਨੂੰ ਕਿਹਾ ਕਿ 4 ਸਤੰਬਰ ਨੂੰ ਅੱਪਰ ਸਬਨਸਰੀ ਜ਼ਿਲ੍ਹੇ ਵਿਚ ਭਾਰਤ-ਚੀਨ ਸਰਹੱਦ ਤੋਂ ਲਾਪਤਾ ਹੋਏ ਪੰਜ ਨੌਜਵਾਨਾਂ ਨੂੰ ਉਨ੍ਹਾਂ ਨੇ ਸਰਹੱਦ ਪਾਰ ਪਾਇਆ ਸੀ। ਰਿਜੀਜੂ ਨੇ ਸ਼ੁੱਕਰਵਾਰ ਨੂੰ ਟਵੀਟ ਕੀਤਾ ਕਿ ਚੀਨੀ ਆਰਮੀ (ਪੀਐਲਏ) ਨੇ ਭਾਰਤੀ ਫ਼ੌਜ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਹ ਅਰੁਣਾਚਲ ਪ੍ਰਦੇਸ਼ ਦੇ ਨੌਜਵਾਨਾਂ ਨੂੰ ਸਾਡੇ ਹਵਾਲੇ ਕਰੇਗੀ। ਉਨ੍ਹਾਂ ਨੂੰ 12 ਸਤੰਬਰ ਨੂੰ ਸਵੇਰੇ ਸਾਢੇ 9 ਵਜੇ ਕਿਸੇ ਨਿਰਧਾਰਤ ਜਗ੍ਹਾ 'ਤੇ ਭਾਰਤ ਨੂੰ ਸੌਂਪਿਆ ਜਾਵੇਗਾ।
ਰਿਜੀਜੂ ਨੇ ਹੀ ਪਹਿਲੀ ਨਾਲ ਇਸ ਬਾਰੇ ਦੱਸਿਆ ਸੀ ਕਿ ਪੀਐਲਏ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਇਹ ਨੌਜਵਾਨ ਸਰਹੱਦ ਪਾਰ ਚੀਨ ਤੋਂ ਮਿਲੇ ਹਨ। ਇਹ ਘਟਨਾ ਉਸ ਸਮੇਂ ਸਾਹਮਣੇ ਆਈ ਜਦੋਂ ਇਕ ਸਮੂਹ ਦੇ ਦੋ ਮੈਂਬਰ ਜੰਗਲ ਵਿਚ ਸ਼ਿਕਾਰ ਕਰਨ ਗਏ ਅਤੇ ਵਾਪਸ ਪਰਤਣ 'ਤੇ ਉਨ੍ਹਾਂ ਨੇ ਉਕਤ ਪੰਜ ਨੌਜਵਾਨਾਂ ਦੇ ਪਰਿਵਾਰ ਵਾਲਿਆਂ ਨੂੰ ਸੂਚਿਤ ਕੀਤਾ ਕਿ ਉਨ੍ਹਾਂ ਨੂੰ ਫ਼ੌਜੀਆਂ ਦੇ ਗਸ਼ਤ ਖੇਤਰ ਸੈਰਾ -7 ਤੋਂ ਚੀਨੀ ਫ਼ੌਜੀ ਲੈ ਗਏ ਹਨ।
ਇਹ ਸਥਾਨ ਨਾਚੋ ਤੋਂ 12 ਕਿਲੋਮੀਟਰ ਉੱਤਰ ਵਿੱਚ ਸਥਿਤ ਹੈ। ਮੈਕਮੋਹਨ ਰੇਖਾ 'ਤੇ ਸਥਿਤ ਨਾਚੋ ਆਖਰੀ ਪ੍ਰਬੰਧਕੀ ਖੇਤਰ ਹੈ ਅਤੇ ਇਹ ਡੈਪੋਰਿਜੋ ਜ਼ਿਲ੍ਹਾ ਹੈੱਡਕੁਆਰਟਰ ਤੋਂ 120 ਕਿਲੋਮੀਟਰ ਦੀ ਦੂਰੀ 'ਤੇ ਹੈ।
ਚੀਨੀ ਫ਼ੌਜ ਵੱਲੋਂ ਅਗਵਾ ਕੀਤੇ ਗਏ ਨੌਜਵਾਨਾਂ ਦੀ ਪਛਾਣ ਤੋਚ ਸਿੰਗਕਮ, ਪ੍ਰਸਾਤ ਰਿੰਗਲਿੰਗ, ਡੋਂਗਤੂ ਅਬੀਆ, ਤਨੂੰ ਬਾਕਰ ਅਤੇ ਨਾਗਰੂ ਦੀਰੀ ਵਜੋਂ ਹੋਈ ਹੈ।