ਨਵੀਂ ਦਿੱਲੀ: ਪੀਪਲਜ਼ ਲਿਬਰੇਸ਼ਨ ਆਰਮੀ (ਪੀ.ਐਲ.ਏ.) ਨੇ ਪੂਰਬੀ ਲੱਦਾਖ਼ ਸੈਕਟਰ ਦੇ ਨੇੜੇ ਅਸਲ ਕੰਟਰੋਲ ਰੇਖਾ (ਐਲ.ਏ.ਸੀ.) ਦੇ ਨਾਲ ਲਗਭਗ 20,000 ਫ਼ੌਜੀਆਂ ਨੂੰ ਤਾਇਨਾਤ ਕਰ ਦਿੱਤਾ ਹੈ। ਚੀਨੀ ਫ਼ੌਜੀਆਂ ਨੂੰ ਉੱਚ ਗਤੀਸ਼ੀਲ ਵਾਹਨ ਅਤੇ ਹਥਿਆਰਾਂ ਦੇ ਨਾਲ ਭੇਜਿਆ ਗਿਆ ਹੈ ਜਿਨ੍ਹਾਂ ਦੇ 48 ਘੰਟਿਆਂ ਵਿੱਚ ਭਾਰਤ ਫਰੰਟ 'ਤੇ ਆਉਣ ਦੀ ਸਮਰੱਥਾ ਹੈ।
ਭਾਰਤ ਸਿਨਜਿਆਂਗ ਵਿੱਚ ਤਾਇਨਾਤ 10,000 ਤੋਂ 12,000 ਚੀਨੀ ਸੈਨਿਕਾਂ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖ ਰਿਹਾ ਹੈ। ਚੀਨੀ ਫ਼ੌਜ ਨੇ ਪੂਰਬੀ ਲੱਦਾਖ਼ ਸੈਕਟਰ ਵਿੱਚ ਐਲਏਸੀ ਦੇ ਨਾਲ ਲਗਭਗ 20,000 ਫੌਜੀਆਂ ਨੂੰ ਤਾਇਨਾਤ ਕਰ ਦਿੱਤਾ ਹੈ। ਇੱਕ ਹੋਰ ਡਿਵੀਜ਼ਨ (10,000 ਸੈਨਿਕ) ਹੈ ਜੋ ਉੱਤਰੀ ਸਿਨਜਿਆਂਗ ਪ੍ਰਾਂਤ ਵਿੱਚ ਲਗਭਗ 1000 ਕਿਲੋਮੀਟਰ ਦੀ ਦੂਰੀ 'ਤੇ ਲਾਈ ਗਈ ਹੈ।