ਨਵੀਂ ਦਿੱਲੀ: ਅਰੁਣ ਜੇਟਲੀ ਦਾ ਜਨਮ 28 ਦਸੰਬਰ, 1952 ਦੇ ਵਿੱਚ ਵਕੀਲਾਂ ਤੇ ਸਮਾਜ ਸੇਵੀ ਲੋਕਾਂ ਦੇ ਪਰਿਵਾਰ ਵਿੱਚ ਹੋਇਆ ਸੀ। ਜੇਟਲੀ ਦੇ ਪਿਤਾ ਦਾ ਨਾਂਅ ਮਹਾਰਾਜ ਕਿਸ਼ਨ ਜੇਟਲੀ ਜੋ ਪੇਸ਼ੇ ਤੋਂ ਵਕੀਲ ਸਨ ਤੇ ਮਾਤਾ ਦਾ ਨਾਂਅ ਰਤਨ ਪ੍ਰਭਾ ਸੀ, ਉਹ ਇੱਕ ਸਮਾਜ ਸੇਵੀ ਤੌਰ 'ਤੇ ਕੰਮ ਕਰਦੀ ਸੀ। ਜੇਟਲੀ ਦਾ ਪਰਿਵਾਰ ਨਵੀਂ ਦਿੱਲੀ ਦੇ ਨਰੈਣਾ ਵਿਹਾਰ ਵਿੱਚ ਰਹਿੰਦਾ ਸੀ।
ਕਿਥੋਂ ਪ੍ਰਪਾਤ ਕੀਤੀ ਸੀ ਮੁੱਢਲੀ ਸਿੱਖਿਆ
ਅਰੁਣ ਜੇਟਲੀ ਨੇ ਆਪਣੀ ਸਕੂਲੀ ਪੜ੍ਹਾਈ St. Xavier’s School (1957-69) ਤੋਂ ਕੀਤੀ ਸੀ। ਜੇਟਲੀ ਬਚਪਨ ਤੋਂ ਹੀ ਪੜ੍ਹਾਈ ਵਿੱਚ ਚੰਗੇ ਵਿਦਿਆਰਥੀ ਸਨ। ਇਸ ਤੋਂ ਇਲਾਵਾ ਜੇਟਲੀ ਵਿਚਾਰ ਚਰਚਾ ਤੇ ਕ੍ਰਿਕਟ ਵਰਗੀਆਂ ਖੇਡਾਂ ਪ੍ਰਤੀ ਬਹੁਤ ਉਤਸ਼ਾਹੀ ਸਨ।
ਕਿਥੋਂ ਹਾਸਲ ਕੀਤੀ ਸੀ ਉੱਚੇਰੀ ਸਿੱਖਿਆ
ਜੇਟਲੀ ਨੇ ਆਪਣੀ ਉੱਚੇਰੀ ਸਿੱਖਿਆ ਸ਼੍ਰੀਰਾਮ ਕਾਲਜ ਆਫ਼ ਕਾਮਰਸ ਪ੍ਰਾਪਤ ਕੀਤੀ ਸੀ। ਦੱਸਿਆ ਜਾਂਦਾ ਹੈ ਕਿ ਜੇਟਲੀ ਕਾਲਜ ਵਿੱਚ ਵੀ ਵਿਚਾਰ ਚਰਚਾ ਜਿਹੇ ਮੁਕਾਬਲਿਆਂ ਵਿੱਚ ਭਾਗ ਲੈਂਦੇ ਸਨ ਤੇ ਕਾਲਜ ਦੀ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਵੀ ਸਨ। ਸਿਆਸਤ ਤਾਂ ਜਿਵੇਂ ਜੇਟਲੀ ਦੇ ਖੂਨ ਵਿੱਚ ਪੈਦਾਇਸ਼ੀ ਸੀ। ਇਸ ਤੋਂ ਬਾਅਦ ਜੇਟਲੀ ਨੇ ਦਿੱਲੀ ਯੂਨੀਵਰਸਿਟੀ (1973-77) ਤੋਂ ਐੱਲ.ਐੱਲ.ਬੀ. ਦੀ ਪੜ੍ਹਾਈ ਪੂਰੀ ਕੀਤੀ ਸੀ।
ਜ਼ਿਕਰਯੋਗ ਹੈ ਕਿ ਅਰੁਣ ਜੇਟਲੀ ਦਾ ਵਿਆਹ ਸੰਗੀਤਾ ਜੇਟਲੀ ਨਾਲ ਹੋਇਆ, ਜੋ ਕਿ ਗਿਰੀਧਰ ਲਾਲ ਡੋਗਰਾ ਤੇ ਸ਼ਕੁੰਤਲਾ ਡੋਗਰਾ ਦੀ ਧੀ ਹੈ। ਜੇਟਲੀ ਦੇ ਦੋ ਬੱਚੇ ਹਨ ਸੋਨਾਲੀ ਜੇਟਲੀ ਅਤੇ ਰੋਹਨ ਜੇਟਲੀ ਤੇ ਦੋਵੇਂ ਵਕੀਲ ਹਨ।