ਫੌਜ ਦੇ ਜਵਾਨ ਨੂੰ ਬੱਚੇ ਨੇ ਕੀਤਾ ਸੈਲਿਊਟ, ਕਿਹਾ- 'ਤੁਸੀਂ ਬੇਹੱਦ ਵਧੀਆ ਕੰਮ ਕਰਦੇ ਹੋ' - maharashtra flood
ਮਹਾਰਾਸ਼ਟਰ ਦਾ ਗਾਂਵਬਾਗ ਇਲਾਕਾ ਹੜ੍ਹ ਦੀ ਮਾਰ ਝੱਲ ਰਿਹਾ ਹੈ। ਇੱਥੇ ਭਾਰਤੀ ਫੌਜ ਰਾਹਤ ਅਤੇ ਬਚਾਅ ਕੰਮਾਂ ਵਿੱਚ ਲੱਗੀ ਹੋਈ ਹੈ। ਇਸ ਵਿੱਚ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਛੋਟੀ ਜਿਹੀ ਬੱਚੀ ਫੌਜ ਦੇ ਜਵਾਨ ਨੂੰ ਧੰਨਵਾਦ ਕਰਦੀ ਹੋਈ ਦਿਖਾਈ ਦੇ ਰਹੀ ਹੈ।
ਮੁੰਬਈ: ਮਹਾਰਾਸ਼ਟਰ ਦੇ ਸਾਂਗਲੀ ਵਿੱਚ ਗਾਂਵਬਾਗ ਦਾ ਇਲਾਕਾ ਹੜ੍ਹ ਦੀ ਚਪੇਟ ਵਿੱਚ ਹੈ। ਭਾਰਤੀ ਫੌਜ ਹੜ੍ਹ ਪੀੜਤਾਂ ਦੀ ਮਦਦ ਵਿੱਚ ਲੱਗੀ ਹੋਈ ਹੈ। ਇਸ ਵਿਚਾਲੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜੋ ਸਭ ਦਾ ਦਿਲ ਜਿੱਤ ਰਹੀ ਹੈ। ਫੌਜ ਨੂੰ ਆਪਣੀ ਡਿਊਟੀ ਨਿਭਾਉਂਦਿਆਂ ਵੇਖ ਗਾਂਵਬਾਗ ਦੀ ਇੱਕ ਛੋਟੀ ਜਿਹੀ ਬੱਚੀ ਨੇ ਫੌਜ ਦੇ ਇੱਕ ਜਵਾਨ ਨੂੰ ਸੈਲਿਊਟ ਕੀਤਾ ਅਤੇ ਕਿਹਾ ਤੁਸੀਂ ਬੇਹੱਦ ਚੰਗਾ ਕੰਮ ਕਰਦੇ ਹੋ। ਇਸ ਉੱਤੇ ਫੌਜ ਦੇ ਜਵਾਨ ਨੇ ਗੁੱਡ, ਥੈਂਕਿਊ ਕਿਹਾ।
ਦੱਸ ਦਈਏ ਕਿ ਮਹਾਰਾਸ਼ਟਰ ਵਿੱਚ ਪਿਛਲੇ ਕਈ ਦਿਨਾਂ ਤੋਂ ਸਾਂਗਲੀ, ਸਤਾਰਾ, ਕੋਲਹਾਪੁਰ, ਥਾਣੇ, ਪੁਨੇ, ਨਾਸਿਕ ਸਮੇਤ ਸੂਬੇ ਦੇ ਹੋਰ ਜ਼ਿਲ੍ਹੇ ਬਾਰਿਸ਼ ਅਤੇ ਹੜ੍ਹ ਨਾਲ ਬੇਹਾਲ ਹਨ। ਇਨ੍ਹਾਂ ਸੂਬਿਆਂ ਵਿੱਚ ਫੌਜ ਦੇ ਜਵਾਨ, ਐੱਨਡੀਆਰਐੱਫ਼ ਦੀ ਟੀਮ ਲੋਕਾਂ ਦੀ ਮਦਦ ਵਿੱਚ ਦਿਨ ਰਾਤ ਲੱਗੀ ਹੋਈ ਹੈ।