ਪੰਜਾਬ

punjab

ETV Bharat / bharat

ਘਰ 'ਚ ਸਲੈਬ ਡਿੱਗਣ ਕਾਰਨ ਨਵਜਾਤ ਬੱਚੇ ਦੀ ਮੌਤ - Child dead

ਹੈਦਰਾਬਾਦ ਦੇ ਸੀਤਾਫਲਮੰਡੀ ਵਿੱਚ ਇੱਕ ਘਰ ਦੀ ਸਲੈਬ ਡਿੱਗਣ ਕਾਰਨ ਨਵਜੰਮੇ ਬੱਚੇ ਦੀ ਮੌਤ ਹੋ ਗਈ। ਇਸ ਹਾਦਸੇ ਵਿੱਚ ਬੱਚੇ ਦੀ ਮਾਂ ਗੰਭੀਰ ਜ਼ਖਮੀ ਹੋ ਗਈ।

ਫੋਟੋ

By

Published : Jul 22, 2019, 9:59 PM IST

ਹੈਦਰਾਬਾਦ : ਸ਼ਹਿਰ ਦੇ ਸੀਤਾਫਲ ਮੰਡੀ ਇਲਾਕੇ ਵਿੱਚ ਇੱਕ ਘਰ ਅੰਦਰ ਸਲੈਬ ਡਿੱਗਣ ਕਾਰਨ ਇੱਕ ਨਵਜੰਮੇ ਬੱਚੇ ਦੀ ਮੌਤ ਹੋ ਗਈ। ਇਸ ਹਾਦਸੇ ਵਿੱਚ ਬੱਚੇ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਬੱਚੇ ਦੀ ਮਾਂ ਸਵਾਤੀ ਗੰਭੀਰ ਜ਼ਖਮੀ ਹੋ ਗਈ। ਉਸ ਨੂੰ ਇਲਾਜ ਲਈ ਹਸਪਤਾਲ ਵਿੱਚ ਰੱਖਿਆ ਗਿਆ ਹੈ।

ਸਥਾਨਕ ਲੋਕਾਂ ਮੁਤਾਬਕ ਇਹ ਘਟਨਾ ਸਵੇਰੇ ਉਸ ਸਮੇਂ ਵਾਪਰੀ ਜਦੋਂ ਘਰ ਦੇ ਅੰਦਰ ਇੱਕ ਕਮਰੇ ਵਿੱਚ ਬਣੀ ਸਲੈਬ ਅਚਾਨਕ ਢਹਿ ਗਈ। ਡਿੱਗਣ ਤੋਂ ਬਾਅਦ ਸਲੈਬ 14 ਮਹੀਨੇ ਦੇ ਬੱਚੇ ਅਤੇ ਉਸ ਦੀ ਮਾਂ ਸਵਾਤੀ ਉੱਤੇ ਡਿੱਗ ਗਈ।

ਮੌਕੇ 'ਤੇ ਪੁਜੀ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਤੋਂ ਬਾਅਦ ਗ੍ਰੇਟਰ ਹੈਦਰਾਬਾਦ ਨਗਰ ਨਿਗਮ ਦੇ ਅਧਿਕਾਰੀਆਂ ਨੇ ਮੌਕੇ 'ਤੇ ਪੁ$ਜ ਕੇ ਮਲਬਾ ਸਾਫ਼ ਕੀਤਾ।

ABOUT THE AUTHOR

...view details