ਨਵੀਂ ਦਿੱਲੀ : ਰਾਜਧਾਨੀ ਦੇ ਜ਼ਿਆਦਾਤਰ ਘਰ ਪੁਰਾਣੇ ਸਮੇਂ ਦੇ ਬਣੇ ਹੋਏ ਹਨ ਤੇ ਭਾਰੀ ਮੀਂਹ ਕਾਰਨ ਇਥੇ ਕਈ ਹਾਦਸੇ ਹੁੰਦੇ ਰਹਿੰਦੇ ਹਨ। ਹੁਣ ਅਜਿਹਾ ਹੀ ਹਾਦਸਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਰਕਾਰੀ ਰਿਹਾਇਸ਼ 'ਚ ਵਾਪਰਿਆ। ਮੁੱਖ ਮੰਤਰੀ ਦੇ ਸਰਕਾਰੀ ਰਿਹਾਇਸ਼ ਦੇ ਚੈਂਬਰ ਦੀ ਛੱਤ ਦਾ ਇੱਕ ਹਿੱਸਾ ਡਿੱਗ ਗਿਆ ਹੈ। ਛੱਤ ਡਿੱਗਣ ਤੋਂ ਬਾਅਦ ਕਈ ਸਵਾਲ ਖੜ੍ਹੇ ਹੋ ਰਹੇ ਹਨ, ਕਿਉਂਕਿ ਇਹ ਘਰ ਕਰੀਬ 80 ਸਾਲ ਪੁਰਾਣਾ ਹੈ।
ਮੁਰੰਮਤ ਦਾ ਕੰਮ ਹੋਇਆ ਸ਼ੁਰੂ
ਜਿਸ ਚੈਂਬਰ 'ਚ ਇਹ ਹਾਦਸਾ ਹੋਇਆ, ਉਸ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਪਣੇ ਦਫ਼ਤਰ ਵਜੋਂ ਇਸਤੇਮਾਲ ਕਰਦੇ ਹਨ। ਹਾਲਾਂਕਿ ਇਸ ਦੌਰਾਨ ਚੰਗੀ ਗੱਲ ਇਹ ਰਹੀ ਕਿ ਹਾਦਸੇ ਦੇ ਸਮੇਂ ਇਥੇ ਕੋਈ ਵੀ ਮੌਜੂਦ ਨਹੀਂ ਸੀ। ਇੱਕ ਵੱਡਾ ਹਾਦਸਾ ਹੁੰਦੇ-ਹੁੰਦੇ ਟੱਲ ਗਿਆ ਤੇ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਹਾਦਸੇ ਮਗਰੋਂ ਹਰਕਤ 'ਚ ਆਈਆਂ ਏਜੰਸੀਆਂ ਵੱਲੋਂ ਇਥੇ ਮੁਰੰਮਤ ਦਾ ਕੰਮ ਸ਼ੁਰੂ ਹੋ ਕਰ ਦਿੱਤਾ ਗਿਆ ਹੈ।