ਪੰਜਾਬ

punjab

ETV Bharat / bharat

ਚਿਦੰਬਰਮ ਦੀ ਸਲਾਨਾ ਕਮਾਈ ਕਰੋੜਾਂ ਦੀ, ਜਾਣੋ ਜਾਇਦਾਦ ਦੇ ਕੁੱਝ ਵੇਰਵੇ

ਸਾਬਕਾ ਕੇਂਦਰੀ ਮੰਤਰੀ ਪੀ. ਚਿਦੰਬਰਮ ਦੇ ਪਰਿਵਾਰ ਦੀ ਕਰੋੜਾਂ ਦੀ ਜਾਇਦਾਦ ਦੇਸ਼ ਤੋਂ ਲੈ ਕੇ ਵਿਦੇਸ਼ ਤੱਕ ਫੈਲੀ ਹੋਈ ਹੈ। ਚਿਦੰਬਰਮ 'ਤੇ ਆਈ.ਐਨ.ਐਕਸ. ਮੀਡੀਆ ਨੂੰ ਦੀ ਫਾਰੇਨ ਇਨਵੈਸਟਮੈਂਟ ਪ੍ਰਮੋਸ਼ਨ ਬੋਰਡ ਤੋਂ ਰਿਸ਼ਵਤ ਲੈ ਕੇ ਗ਼ੈਰ ਕਾਨੂੰਨੀ ਢੰਗ ਨਾਲ ਸੁਵਿਧਾ ਦਿਵਾਉਣ ਦੇ ਇਲਜ਼ਾਮ ਲੱਗੇ ਹਨ।

ਫ਼ੋਟੋ

By

Published : Aug 21, 2019, 10:50 PM IST

ਨਵੀਂ ਦਿੱਲੀ: ਵੇਰਵਿਆਂ ਮੁਤਾਬਕ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਦੇ ਪਰਿਵਾਰ ਦੀ ਐਲਾਨੀ ਗਈ ਜਾਇਦਾਦ ਕਰੀਬ 175 ਕਰੋੜ ਦੀ ਹੈ। ਜਦਕਿ ਜਾਂਚ ਕਰ ਰਹੀਆਂ ਏਜੰਸੀਆਂ ਵੱਲੋਂ ਲਗਾਏ ਦੋਸ਼ਾਂ ਮੁਤਾਬਕ ਇਹ ਜਾਇਦਾਦ ਇਸ ਤੋਂ ਕਈ ਗੁਣਾਂ ਜ਼ਿਆਦਾ ਹੈ। ਚਿਦੰਬਰਮ 'ਤੇ ਆਈ.ਐਨ.ਐਕਸ ਮੀਡੀਆ ਨੂੰ ਵਿਦੇਸ਼ੀ ਨਿਵੇਸ਼ ਪ੍ਰਮੋਸ਼ਨ ਬੋਰਡ ਤੋਂ ਗ਼ੈਰ-ਕਾਨੂੰਨੀ ਰੂਪ ਵਿੱਚ ਹਾਂ ਕਰਵਾਉਣ ਲਈ ਰਿਸ਼ਵਤ ਲੈਣ ਦੇ ਦੋਸ਼ ਲੱਗੇ ਹਨ। ਇਹ ਮਾਮਲਾ 2017 ਦਾ ਹੈ, ਜਦੋਂ ਚਿਦੰਬਰਮ ਦੇਸ਼ ਦੇ ਤਤਕਾਲੀ ਵਿੱਤ ਮੰਤਰੀ ਸਨ।
ਰਾਜ ਸਭਾ ਚੋਣਾਂ ਲਈ ਚਿਦੰਬਰਮ ਵੱਲੋਂ ਜਮ੍ਹਾਂ ਕਰਵਾਏ ਹਲਫੀਆ ਬਿਆਨ ਮੁਤਾਬਕ ਉਸ ਦੇ ਅਤੇ ਉਸ ਦੀ ਪਤਨੀ ਕੋਲ ਕਰੀਬ 95.66 ਕਰੋੜ ਦੀ ਜਾਇਦਾਦ ਹੈ। ਉਨ੍ਹਾਂ 'ਤੇ 5 ਕਰੋੜ ਦੀ ਕਰਜ਼ਾ ਵੀ ਖੜ੍ਹਾ ਹੈ। ਉਹ ਮਹਾਰਾਸ਼ਟਰ ਤੋਂ ਰਾਜ ਸਭਾ ਦੇ ਮੈਂਬਰ ਹਨ। ਹਾਲਾਂਕਿ ਉਨ੍ਹਾਂ ਵੱਲੋਂ ਐਲਾਨੀ ਗਈ ਜਾਇਦਾਦ 4 ਸਾਲ ਪਹਿਲਾਂ ਹੋਈਆਂ ਰਾਜ ਸਭਾ ਚੋਣਾਂ ਵੇਲ੍ਹੇ ਦੀ ਹੈ। ਉਨ੍ਹਾਂ ਦੇ ਬੇਟੇ ਕਾਰਤੀ ਚਿਦੰਬਰਮ ਨੇ ਆਪਣੀ ਜਾਇਦਾਦ 80 ਕਰੋੜ ਦੱਸੀ ਹੈ, ਭਾਵ ਚਿਦੰਬਰਮ ਪਰਿਵਾਰ ਕੋਲ 175 ਕਰੋੜ ਦੀ ਐਲਾਨੀ ਜਾਇਦਾਦ ਹੈ।

ਇਹ ਵੀ ਪੜ੍ਹੋ: CBI ਦੀ ਟੀਮ ਨੇ ਪੀ. ਚਿਦੰਬਰਮ ਨੂੰ ਹਿਰਾਸਤ 'ਚ ਲਿਆ

ਚਿਦੰਬਰਮ ਦੀ ਜਾਇਦਾਦ ਵਿੱਚ 5 ਲੱਖ ਰੁਪਏ ਨਕਦੀ, ਬਰਤਾਨੀਆ ਵਿੱਚ ਮਕਾਨ ਅਤੇ 25 ਕਰੋੜ ਰੁਪਏ ਬੈਂਕਾਂ ਅਤੇ ਹੋਰ ਸੰਸਥਾਂਵਾਂ ਵਿੱਚ ਜਮ੍ਹਾ ਹਨ। 13.47 ਕਰੋੜ ਰੁਪਏ ਦੇ ਸ਼ੇਅਰ, ਡਵੈਂਚਰਾਂ ਵਿੱਚ ਨਿਵੇਸ਼, ਡਾਕ ਖਾਨੇ ਦੀਆਂ ਯੋਜਨਾਵਾਂ ਵਿੱਚ ਕਰੀਬ 35 ਲੱਖ, 10 ਲੱਖ ਰੁਪਏ ਦੀਆਂ ਬੀਮਾ, 85 ਲੱਖ ਦੇ ਗਹਿਣੇ ਆਦਿ ਸ਼ਾਮਲ ਹਨ। 7 ਕਰੋੜ ਰੁਪਏ ਦੀ ਖੇਤੀ ਭੂਮੀ, 45 ਲੱਖ ਰੁਪਏ ਦੀ ਵਪਾਰਕ ਇਮਾਰਤ, ਕਰੀਬ 32 ਕਰੋੜ ਰੁਪਏ ਦਾ ਮਕਾਨ ਬਰਤਾਨੀਆ ਦੇ ਕੈਂਬ੍ਰਿਜ ਇਲਾਕੇ ਵਿੱਚ ਕਰੀਬ 20 ਕਰੋੜ ਦੀ ਜਾਇਦਾਦ ਸ਼ਾਮਿਲ ਹੈ।

ABOUT THE AUTHOR

...view details