ਛੱਤੀਸਗੜ੍ਹ: ਸੁਕਮਾ ਵਿੱਚ ਨਕਸਲੀ ਹਮਲੇ 'ਚ 17 ਜਵਾਨ ਸ਼ਹੀਦ ਹੋ ਗਏ ਹਨ, ਜਦਕਿ 14 ਜ਼ਖਮੀ ਹੋ ਗਏ। ਡੀਆਰਜੀ-ਐਸਟੀਐਫ਼ ਦੇ ਜਵਾਨਾਂ ਨੂੰ ਪਹਿਲੀ ਵਾਰ ਇੰਨ੍ਹਾਂ ਵੱਡਾ ਨੁਕਸਾਨ ਹੋਇਆ ਹੈ। ਸ਼ਨੀਵਾਰ ਨੂੰ ਹੋਏ ਇਸ ਨਕਸਲ ਮੁਕਾਬਲੇ ਵਿੱਚ 17 ਜਵਾਨਾਂ ਦੇ ਸ਼ਹੀਦ ਹੋਣ ਦੀ ਖ਼ਬਰ ਹੈ। ਜਿਹੜੇ ਜਵਾਨ ਸ਼ਹੀਦ ਹੋਏ ਹਨ, ਉਨ੍ਹਾਂ ਵਿੱਚ ਐਸਟੀਐਫ ਅਤੇ ਡੀਆਰਜੀ ਦੇ ਜਵਾਨ ਸ਼ਾਮਲ ਹਨ।
ਛੱਤੀਸਗੜ: ਸੁਕਮਾ ਨਕਸਲੀ ਹਮਲੇ 'ਚ 17 ਜਵਾਨ ਸ਼ਹੀਦ, 14 ਜ਼ਖ਼ਮੀ
ਛੱਤੀਸਗੜ ਦੇ ਸੁਕਮਾ ਵਿੱਚ ਸ਼ਨੀਵਾਰ ਨੂੰ ਹੋਏ ਇੱਕ ਨਕਸਲੀ ਮੁਕਾਬਲੇ 'ਚ 17 ਜਵਾਨਾਂ ਦੇ ਸ਼ਹੀਦ ਹੋਣ ਦੀ ਖ਼ਬਰ ਹੈ। ਸ਼ਹੀਦ ਹੋਣ ਵਾਲੇ ਜਵਾਨਾਂ ਵਿੱਚ ਐਸਟੀਐਫ ਅਤੇ ਡੀਆਰਜੀ ਦੇ ਜਵਾਨ ਸ਼ਾਮਲ ਹਨ।
ਇਸ ਘਟਨਾ ਵਿੱਚ 14 ਜਵਾਨ ਜ਼ਖ਼ਮੀ ਹਨ, ਜਿਨ੍ਹਾਂ ਨੂੰ ਹੈਲੀਕਾਪਟਰ ਦੀ ਮਦਦ ਨਾਲ ਰਾਏਪੁਰ ਰੈਫ਼ਰ ਕੀਤਾ ਗਿਆ ਹੈ। ਬਸਤਰ ਦੇ ਇਤਿਹਾਸ ਵਿੱਚ ਪਹਿਲੀ ਵਾਰ, ਡੀਆਰਜੀ ਭਾਵ ਕਿ ਜ਼ਿਲ੍ਹਾ ਰਿਜ਼ਰਵ ਗਾਰਡ ਦੇ ਜਵਾਨਾਂ ਨੂੰ ਇੰਨਾ ਵੱਡਾ ਨੁਕਸਾਨ ਹੋਇਆ ਹੈ। ਸ਼ਹੀਦ ਹੋਏ 17 ਫ਼ੌਜੀਆਂ ਵਿਚੋਂ 12 ਡੀਆਰਜੀ ਦੇ ਹਨ। ਡੀਆਰਜੀ ਸਥਾਨਕ ਨੌਜਵਾਨਾਂ ਦੁਆਰਾ ਬਣਾਈ ਗਈ ਸੁਰੱਖਿਆ ਬਲਾਂ ਦੀ ਇੱਕ ਟੀਮ ਹੈ, ਜੋ ਨਕਸਲੀਆਂ ਵਿਰੁੱਧ ਸਭ ਤੋਂ ਪ੍ਰਭਾਵਸ਼ਾਲੀ ਰਹੀ ਹੈ। ਨਕਸਲਵਾਦੀਆਂ ਨੇ ਹਮਲੇ ਦੌਰਾਨ ਜਵਾਨਾਂ ਦੇ 15 ਹਥਿਆਰ ਵੀ ਲੁੱਟ ਲਏ।
ਦਰਅਸਲ, ਪੁਲਿਸ ਅਤੇ ਨਕਸਲੀਆਂ ਦਰਮਿਆਨ ਖੂਨੀ ਝੜਪ ਦੀ ਘਟਨਾ ਸ਼ਨੀਵਾਰ ਦੁਪਹਿਰ 2.30 ਵਜੇ ਸਾਹਮਣੇ ਆਈ। ਇਹ ਘਟਨਾ ਕੋਰਜਗੁਡਾ ਦੇ ਚਿੰਤਾਗੁਫਾ ਖੇਤਰ ਦੀ ਹੈ ਜਿੱਥੇ ਹਥਿਆਰਬੰਦ ਫੌਜਾਂ ਅਤੇ ਪੁਲਿਸ ਨੇ ਸਾਂਝੇ ਤੌਰ ‘ਤੇ ਨਕਸਲੀਆਂ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਕਾਰਵਾਈ ਵਿੱਚ ਪੁਲਿਸ ਡਿਸਟ੍ਰਿਕ ਰਿਜ਼ਰਵ ਗਾਰਡ (ਡੀ.ਆਰ.ਜੀ.), ਸਪੈਸ਼ਲ ਟਾਸਕ ਫੋਰਸ ਅਤੇ ਕੋਬਰਾ ਬਟਾਲੀਅਨ ਨੇ ਮਿਲ ਕੇ ਮੋਰਚਾ ਸੰਭਾਲਿਆ।