ਨਵੀਂ ਦਿੱਲੀ : ਜੰਮੂ ਕਸ਼ਮੀਰ ਦੇ ਹਲਾਤਾਂ ਵਿੱਚ ਲਗਾਤਾਰ ਸੁਧਾਰ ਹੋ ਰਿਹਾ ਹੈ। ਸਰਕਾਰ ਇਥੇ ਲਗਾਈ ਗਈ ਸਾਰੀ ਪਾਬੰਦੀਆਂ ਨੂੰ ਇੱਕ-ਇੱਕ ਕਰਕੇ ਹਟਾ ਰਹੀ ਹੈ ਅਤੇ ਇਸ ਦੇ ਨਾਲ ਹੀ ਲੋਕਾਂ ਨੂੰ ਨਵੀਆਂ ਸਹੂਲਤਾਂ ਮੁਹਇਆ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦੇ ਮੱਦੇਨਜ਼ਰ ਇਥੇ ਇੱਕ ਨਵੀਂ ਪਹਿਲ ਕੀਤੀ ਗਈ ਹੈ।
ਦਰਅਸਲ, ਸਰਕਾਰ ਨੇ ਇਥੇ ਏਅਰ ਟਿੱਕਟ ਦੀ ਖ਼ਰੀਦਾਰੀ ਨੂੰ ਆਸਾਨ ਬਣਾ ਦਿੱਤਾ ਹੈ। ਜੰਮੂ ਕਸ਼ਮੀਰ ਵਿੱਚ ਧਾਰਾ 370 ਹਟਾਏ ਜਾਣ ਤੋਂ ਬਾਅਦ ਸਰਕਾਰ ਵੱਲੋਂ ਇਥੇ ਪੰਜ ਏਅਰਲਾਈਨ ਕਾਊਂਟਰ ਖੋਲ੍ਹੇ ਗਏ ਹਨ। ਲੋਕਾਂ ਨੂੰ ਹੁਣ ਏਅਰ ਟਿਕਟ ਬੱਕਿੰਗ ਲਈ ਏਅਰਪੋਰਟ ਨਹੀਂ ਜਾਣਾ ਪਵੇਗਾ ਅਤੇ ਉਹ ਇਨ੍ਹਾਂ ਕਾਊਂਟਰ ਤੋਂ ਆਪਣੀ ਟਿਕਟ ਖ਼ਰੀਦ ਸਕਦੇ ਹਨ।
ਵੀਡੀਓ ਵੇਖਣ ਲਈ ਕਲਿੱਕ ਕਰੋ
ਧਾਰਾ 370 ਹਟਾਏ ਜਾਣ ਮਗਰੋਂ ਸੁਰੱਖਿਆ ਦੇ ਮੱਦੇਨਜ਼ਰ ਸਰਕਾਰ ਵੱਲੋਂ ਇਥੇ ਕੁਝ ਪਾਬੰਦੀਆਂ ਲਗਾਈਆਂ ਗਈਆਂ ਸਨ। ਇਸ ਕਾਰਨ ਲੋਕਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਜਾਣ ਲਈ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਨੂੰ ਵੇਖਦੇ ਹੋਏ ਸਰਕਾਰ ਨੇ ਲੋਕਾਂ ਲਈ ਇਹ ਸਹੂਲਤ ਦਿੰਦੇ ਹੋਏ ਇਹ ਕਦਮ ਚੁੱਕਿਆ ਹੈ। ਇਥੇ ਕਈ ਏਅਰਲਾਈਨਸ ਦੇ ਏਜੰਟ ਸਵੇਰੇ 8 ਵਜੇ ਤੋਂ ਰਾਤ 8ਵਜੇ ਤੱਕ ਮੌਜ਼ੂਦ ਰਹਿੰਦੇ ਹਨ। ਯਾਤਰਾ ਕਰਨ ਵਾਲੇ ਯਾਤਰੀ ਇਥੇ ਆ ਕੇ ਆਪਣੀ ਸੁਵਿਧਾ ਮੁਤਾਬਕ ਆਪਣੇ ਲਈ ਟਿੱਕਟ ਬੁੱਕ ਕਰਵਾ ਸਕਦੇ ਹਨ।
ਆਮ ਲੋਕਾਂ ਵੱਲੋਂ ਸਰਕਾਰ ਵੱਲੋਂ ਚੁੱਕੇ ਗਏ ਇਸ ਕਦਮ ਦੀ ਸ਼ਲਾਘਾ ਕੀਤੀ ਗਈ ਹੈ। ਲੋਕਾਂ ਨੇ ਸਰਕਾਰ ਦੀ ਪਹਿਲ ਨੂੰ ਵਧੀਆ ਦੱਸਿਆ ਅਤੇ ਕਿਹਾ ਕਿ ਹੁਣ ਉਨ੍ਹਾਂ ਏਅਰਪੋਰਟ ਜਾ ਕੇ ਲੰਬੀ ਕਤਾਰਾਂ ਵਿੱਚ ਆਪਣੀ ਵਾਰੀ ਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ। ਇਸ ਨਾਲ ਉਨ੍ਹਾਂ ਦੇ ਸਮੇਂ ਦੀ ਬੱਚਤ ਹੋਵੇਗੀ ਅਤੇ ਉਹ ਕਈ ਪਰੇਸ਼ਾਨੀਆਂ ਤੋਂ ਬਚ ਸਕਣਗੇ।