ਪੰਜਾਬ

punjab

ETV Bharat / bharat

ਗੋਰਖਪੁਰ 'ਚ ਮੌਜੂਦ ਹੈ ਚੌਰੀ ਚੌਰਾ ਕਾਂਡ ਸਬੰਧੀ ਸਮਾਰਕ - ਮਹਾਤਮਾ ਗਾਂਧੀ

ਭਾਰਤ ਦੇ ਆਜ਼ਾਦੀ ਸੰਗਰਾਮ 'ਚ ਮਹਾਤਮਾ ਗਾਂਧੀ ਦੇ ਅਹਿੰਸਕ ਅੰਦੋਲਨਾਂ ਨੇ ਮਹਤਵਪੂਰਨ ਯੋਗਦਾਨ ਪਾਇਆ ਹੈ। ਇਸ ਸਾਲ ਰਾਸ਼ਟਰਪਿਤਾ ਦੀ 150ਵੀਂ ਜਯੰਤੀ ਮੌਕੇ ਈਟੀਵੀ ਭਾਰਤ ਬਾਪੂ ਵੱਲੋਂ ਚਲਾਏ ਗਏ ਵੱਖ-ਵੱਖ ਅੰਦੋਲਨਾਂ ਤੇ ਉਨ੍ਹਾਂ ਦੇ ਅਸਰ ਬਾਰੇ ਜਾਣਕਾਰੀ ਮੁਹੱਈਆ ਕਰਵਾ ਰਿਹਾ ਹੈ। ਅਜਿਹਾ ਹੀ ਇੱਕ ਅੰਦੋਲਨ ਹੋਇਆ ਸੀ ਅਸਹਿਯੋਗ ਅੰਦੋਲਨ, ਜੋ ਚੌਰੀ ਚੌਰਾ ਵਿਖੇ ਹਿੰਸਕ ਘਟਨਾ ਤੋਂ ਬਾਅਦ ਖ਼ਤਮ ਕਰ ਦਿੱਤਾ ਗਿਆ ਸੀ।

ਫ਼ੋਟੋ।

By

Published : Sep 3, 2019, 7:34 AM IST

ਗੋਰਖਪੁਰ (ਉਤਰਪ੍ਰਦੇਸ਼): ਚੌਰੀ ਚੌਰਾ ਕਾਂਡ ਨੂੰ ਆਜ਼ਾਦੀ ਤੋਂ ਪਹਿਲਾਂ ਦੇ ਭਾਰਤ ਦੀ ਇੱਕ ਪ੍ਰਮੁੱਖ ਘਟਨਾ ਮੰਨਿਆ ਜਾਂਦਾ ਹੈ। 1920 ਵਿਚ, ਆਜ਼ਾਦੀ ਦੇ ਅੰਤਿਮ ਟੀਚੇ ਨੂੰ ਹਾਸਲ ਕਰਨ ਲਈ ਮਹਾਤਮਾ ਗਾਂਧੀ ਨੇ ਅਸਹਿਯੋਗ ਅੰਦੋਲਨ ਦੀ ਸ਼ੁਰੂਆਤ ਕੀਤੀ ਸੀ। ਇਸ ਅੰਦੋਲਨ ਦੀ ਸ਼ੁਰੂਆਤ ਵਿਦੇਸ਼ੀ ਚੀਜ਼ਾਂ ਦਾ ਬਾਈਕਾਟ ਕਰਨ ਲਈ ਕੀਤੀ ਗਈ ਸੀ।

ਵੀਡੀਓ

ਅੰਦੋਲਨ ਪੂਰੇ ਦੇਸ਼ ਵਿਚ ਤੇਜ਼ੀ ਨਾਲ ਫੈਲਿਆ। ਗੋਰਖਪੁਰ 'ਚ ਵੀ ਲੋਕਾਂ ਨੇ ਵਿਦੇਸ਼ੀ ਚੀਜ਼ਾਂ ਖ਼ਿਲਾਫ਼ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਚੌਰੀ ਚੌਰਾ ਵਿਚ ਕਪੜੇ ਦੀ ਮਸ਼ਹੂਰ ਮਾਰਕੀਟ ਸੀ, ਪਰ ਗਾਂਧੀ ਜੀ ਵੱਲੋਂ ਅੰਦੋਲਨ ਦੀ ਸ਼ੁਰੂਆਤ ਕੀਤੇ ਜਾਣ ਤੋਂ ਬਾਅਦ ਲੋਕਾਂ ਨੇ ਵਿਦੇਸ਼ੀ ਚੀਜ਼ਾਂ ਦਾ ਬਾਈਕਾਟ ਕਰਨਾ ਸ਼ੁਰੂ ਕਰ ਦਿੱਤਾ।

ਫ਼ੋਟੋ।

ਪੁਲਿਸ ਅਧਿਕਾਰੀ ਪ੍ਰਦਰਸ਼ਨਕਾਰੀਆਂ ਖਿਲਾਫ ਸਖ਼ਤ ਕਾਰਵਾਈ ਕਰ ਰਹੇ ਸਨ। ਇਸ ਦੇ ਜਵਾਬ ਵਿਚ ਲੋਕਾਂ ਨੇ ਪੁਲਿਸ ਖਿਲਾਫ ਵਿਰੋਧ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। 8 ਫਰਵਰੀ 1922 ਦੀ ਤਾਰੀਖ਼ ਇਤਿਹਾਸ 'ਚ ਚੌਰੀ ਚੌਰਾ ਦੀ ਘਟਨਾ ਲਈ ਜਾਣੀ ਜਾਂਦੀ ਹੈ। ਪ੍ਰਦਰਸ਼ਨਕਾਰੀਆਂ ਨੇ ਇੱਕ ਥਾਣੇ ਨੂੰ ਅੱਗ ਲਗਾ ਦਿੱਤੀ। ਇਸ ਘਟਨਾ' ਚ ਲਗਭਗ 22 ਪੁਲਿਸ ਅਧਿਕਾਰੀ ਮਾਰੇ ਗਏ।

ਇਸ ਥਾਂ 'ਤੇ ਮ੍ਰਿਤਕ ਪੁਲਿਸ ਵਾਲਿਆਂ ਨੂੰ ਸਮਰਪਿਤ ਇਕ ਯਾਦਗਾਰ ਵੀ ਬਣਾਈ ਗਈ ਹੈ। ਇੱਥੇ ਮੌਜੂਦ ਪੱਥਰਾਂ 'ਤੇ ਚੌਰੀ ਚੌਰਾ ਕਾਂਡ ਦੇ ਸ਼ਹੀਦਾਂ ਬਾਰੇ ਜਾਣਕਾਰੀ ਲਿਖੀ ਗਈ ਹੈ।

ABOUT THE AUTHOR

...view details