ਪੰਜਾਬ

punjab

ETV Bharat / bharat

ਜ਼ਮਾਨਤ 'ਤੇ ਬਾਹਰ ਹਨੀਪ੍ਰੀਤ ਨੂੰ ਝਟਕਾ, ਹਿੰਸਾ ਭੜਕਾਉਣ ਦੇ ਮਾਮਲੇ 'ਚ ਦੋਸ਼ ਤੈਅ - honeypreet on bail

ਪੰਚਕੁਲਾ ਅਦਾਲਤ ਵੱਲੋਂ ਹਨੀਪ੍ਰੀਤ ਨੂੰ ਵੱਡਾ ਝਟਕਾ। ਅਦਾਲਤ ਨੇ ਹਨੀਪ੍ਰੀਤ ਖਿਲਾਫ਼ ਹਿੰਸਾ ਭੜਕਾਉਣ ਦੇ ਮਾਮਲੇ ਵਿੱਚ ਦੋਸ਼ ਤੈਅ ਕਰ ਦਿੱਤੇ ਹਨ।

ਫ਼ੋਟੋ

By

Published : Nov 20, 2019, 5:01 PM IST

ਚੰਡੀਗੜ੍ਹ: ਜ਼ਮਾਨਤ 'ਤੇ ਬਾਹਰ ਆਈ ਹਨੀਪ੍ਰੀਤ ਨੂੰ ਪੰਚਕੁਲਾ ਅਦਾਲਤ ਨੇ ਵੱਡਾ ਝਟਕਾ ਦਿੱਤਾ ਹੈ। ਅਦਾਲਤ ਨੇ ਹਨੀਪ੍ਰੀਤ ਵਿਰੁੱਧ ਹਿੰਸਾ ਭੜਕਾਉਣ ਦੇ ਮਾਮਲੇ ਵਿੱਚ ਦੋਸ਼ ਤੈਅ ਕਰ ਦਿੱਤੇ ਹਨ। ਹਨੀਪ੍ਰੀਤ ਦੇ ਨਾਲ-ਨਾਲ ਬਾਕੀ ਦੋਸ਼ੀਆਂ ਖਿਲਾਫ਼ ਵੀ ਦੋਸ਼ ਤੈਅ ਕਰ ਦਿੱਤੇ ਗਏ ਹਨ।

ਦੱਸਣਯੋਗ ਹੈ ਕਿ 2 ਨਵੰਬਰ ਨੂੰ ਅਦਾਲਤ ਨੇ ਹਨਪ੍ਰੀਤ 'ਤੇ ਰਾਜਧ੍ਰੋਹ ਦੀ ਧਾਰਾ 121 ਤੇ 121-A ਨੂੰ ਹਟਾ ਦਿੱਤਾ ਸੀ ਤੇ ਬਾਕੀ ਧਾਰਾਵਾਂ 216, 145, 150, 151, 152, 153 ਤੇ 120-B ਨੂੰ ਬਰਕਰਾਰ ਰੱਖਿਆ ਸੀ। ਇਨ੍ਹਾਂ 'ਤੇ ਅਦਾਲਤ 'ਚ ਬਹਿਸ ਹੋਈ ਤੇ ਅਦਾਲਤ ਨੇ ਹਨਪ੍ਰੀਤ ਤੇ ਬਾਕੀਆਂ ਖਿਲਾਫ਼ ਹਿੰਸਾ ਭੜਕਾਉਣ ਦੇ ਦੋਸ਼ ਤੈਅ ਕਰ ਦਿੱਤੇ।

ਪੁਲਿਸ ਨੇ ਦੰਗਾ ਭੜਕਉਣ ਦੇ ਮਾਮਲੇ 'ਚ ਹਨੀਪ੍ਰੀਤ ਖਿਲਾਫ਼ ਕੇਸ ਦਰਜ ਕੀਤਾ ਤੇ ਉਸ ਦੀ ਭਾਲ ਸ਼ੁਰੂ ਕੀਤੀ। ਤਕਰੀਬਨ 38 ਦਿਨ ਹਨਪ੍ਰੀਤ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਰਹੀ। ਆਖਰਕਾਰ 3 ਅਕਤੂਬਰ, 2017 ਨੂੰ ਹਰਿਆਣਾ ਪੁਲਿਸ ਨੇ ਹਨੀਪ੍ਰੀਤ ਗ੍ਰਿਫ਼ਤਾਰ ਕਰਨ ਦਾ ਦਾਵਆ ਕੀਤਾ। ਇਸ ਤੋਂ ਬਾਅਦ ਉਸ ਨੂੰ ਅੰਬਾਲਾ ਜੇਲ੍ਹ 'ਚ ਬੰਦ ਕੀਤਾ ਗਿਆ।

ਗ੍ਰਿਫ਼ਤਾਰੀ ਦੌਰਾਨ ਹਨਪ੍ਰੀਤ 'ਤੇ ਰਾਜਧ੍ਰੋਹ ਦੀਆਂ ਨੂੰ ਵੀ ਜੋੜਿਆ ਗਿਆ ਸੀ, ਪਰ ਪੁਲਿਸ ਇਸ ਨੂੰ ਸਾਬਤ ਨਹੀਂ ਕਰ ਸਕੀ। ਇਸ ਤੋਂ ਬਾਅਦ 2 ਨਵੰਬਰ, 2019 ਨੂੰ ਰਾਜ ਧ੍ਰੋਹ ਦੀਆਂ ਧਾਰਾ ਨੂੰ ਹਟਾ ਦਿੱਤਾ ਗਿਆ ਸੀ। ਇਹ ਧਾਰਾਵਾਂ ਹਟਣ ਤੋਂ ਬਾਅਦ ਹਨੀਪ੍ਰੀਤ ਨੇ ਅਦਾਲਤ 'ਚ ਜ਼ਮਾਨਤ ਲਈ ਅਰਜ਼ੀ ਲਾਈ ਤੇ 6 ਨਵੰਬਰ ਨੂੰ ਹਨੀਪ੍ਰੀਤ ਨੂੰ ਇੱਕ ਇੱਕ ਲੱਖ ਰੁਪਏ ਦੇ 2 ਮੁੱਚਲਕੇ 'ਤੇ ਜ਼ਮਾਨਤ ਮਿਲ ਗਈ ਸੀ।

ਪੰਚਕੁਲਾ ਦੀ ਅਦਾਲਤ ਨੇ 2 ਸਾਲ ਪਹਿਲਾਂ 25 ਅਗਸਤ 2017 ਨੂੰ ਰਾਮ ਰਹੀਮ ਨੂੰ ਸਾਧਵੀਆਂ ਨਾਲ ਬਲਾਤਕਾਰ ਕਰਨ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੱਤਾ ਸੀ। ਇਸ ਦੌਰਾਨ ਡੇਰਾ ਪ੍ਰੇਮੀਆਂ ਵੱਲੋਂ ਪੰਚਕੁਲਾ 'ਚ ਵੱਡੀ ਹਿੰਸਾ ਕੀਤੀ ਗਈ ਸੀ। ਪੰਚਕੁਲਾ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਸੀ। ਪੁਲਿਸ 'ਤੇ ਪੱਥਰਬਾਜ਼ੀ ਵੀ ਕੀਤੀ ਗਈ, ਸੜਕਾਂ 'ਤੇ ਖੜ੍ਹੇ ਵਾਹਨਾਂ ਨੂੰ ਅੱਗ ਲਗਾ ਦਿੱਤੀ ਗਈ ਤੇ ਇਸ ਹਿੰਸਾ 'ਚ ਤਕਰੀਬਨ 40 ਲੋਕਾਂ ਦੀ ਜਾਨ ਗਈ ਸੀ।

ABOUT THE AUTHOR

...view details