ਨਵੀਂ ਦਿੱਲੀ: ਚੰਦਰਯਾਨ 2 ਲੈਂਡਰ ਦਾ ਚੰਦਰਮਾ ਦੀ ਸਤਹ 'ਤੇ ਸੋਫ਼ਟ ਲੈਂਡ ਕਰਨ ਦੀ ਇਤਿਹਾਸਕ ਕੋਸ਼ਿਸ਼ ਦੌਰਾਨ ਗਰਾਉਂਡ ਸਟੇਸ਼ਨ ਨਾਲ ਸੰਪਰਕ ਟੁੱਟਣ 'ਤੇ ਇੱਕ 'ਹਾਰਡ ਲੈਂਡਿੰਗ' ਹੋਈ ਸੀ, ਨਾਸਾ ਨੇ ਦੱਸਿਆ ਕਿ ਯੂ.ਐਸ. ਪੁਲਾੜ ਏਜੰਸੀ ਦੇ ਵਿਗਿਆਨੀਆਂ ਦੀ ਟੀਮ ਅਜੇ ਤੱਕ ਇਸ ਨੂੰ ਲੱਭਣ 'ਚ ਕਾਮਯਾਬ ਨਹੀਂ ਹੈ ਪਾਈ।
“ਚੰਦਰਯਾਨ -2 ਲੈਂਡਰ, ਵਿਕਰਮ ਨੇ 7 ਸਤੰਬਰ ਨੂੰ ਚੰਦਰਮਾ ਦੇ ਉੱਚੇ ਮੈਦਾਨ ਦੇ ਇੱਕ ਛੋਟੇ ਜਿਹੇ ਹਿੱਸੇ 'ਤੇ ਲੈਂਡਿੰਗ ਦੀ ਕੋਸ਼ਿਸ਼ ਕੀਤੀ ਸੀ। ਵਿਕਰਮ ਦੀ ਹਾਰਡ ਲੈਂਡਿੰਗ ਹੋਈ ਅਤੇ ਚੰਨ ਦੇ ਉੱਚੇ ਹਿੱਸਿਆਂ ਵਿੱਚ ਪੁਲਾੜ ਯਾਨ ਦੀ ਸਹੀ ਸਥਿਤੀ ਦਾ ਨਿਰਧਾਰਤ ਕਰਨਾ ਅਜੇ ਬਾਕੀ ਹੈ। ਨਾਸਾ ਨੇ ਇਹ ਜਾਣਕਾਰੀ ਦਿੱਤੀ ਅਤੇ ਲੈਂਡਿੰਗ ਸਾਈਟ ਦੀਆਂ ਤਸਵੀਰਾਂ ਜਾਰੀ ਕੀਤੀਆਂ।
ਇਨ੍ਹਾਂ ਤਸਵੀਰਾਂ 17 ਸਤੰਬਰ ਨੂੰ ਆਪਣੀ ਫਲਾਈਬਾਈ ਦੌਰਾਨ ਨਾਸਾ ਦੇ ਲੂਨਰ ਰੀਕੋਨਾਈਸੈਂਸ ਓਰਬਿਟਰ (ਐਲ.ਆਰ.ਓ.) ਪੁਲਾੜ ਯਾਨ ਨੇ ਖਿੱਚਿਆਂ ਸੀ। ਅਮਰੀਕੀ ਸਪੇਸ ਏਜੰਸੀ ਨੇ ਇੱਕ ਟਵੀਟ ਵਿੱਚ ਕਿਹਾ, “ਤਸਵੀਰਾਂ ਸ਼ਾਮ ਵੇਲੇ ਲਈਆਂ ਗਈਆਂ ਸਨ, ਅਤੇ ਟੀਮ ਲੈਂਡਰ ਨੂੰ ਲੱਭਣ ਦੇ ਯੋਗ ਨਹੀਂ ਸੀ"। ਬਿਆਨ ਦੇ ਅਨੁਸਾਰ, ਲੂਨਰ ਓਰਬਿਟਰ ਅਕਤੂਬਰ ਵਿੱਚ ਫਿਰ ਤੋਂ ਲੈਂਡਰ ਨੂੰ ਲੱਭਣ ਅਤੇ ਚਿੱਤਰਣ ਦੀ ਕੋਸ਼ਿਸ਼ ਕਰੇਗਾ ਜਦ ਰੋਸ਼ਨੀ ਅਨੁਕੂਲ ਹੋਵੇਗੀ। ਵਿਕਰਮ ਨਾਲ ਸੰਪਰਕ ਕਰਨ ਦੀ ਆਖਰੀ ਤਰੀਕ, ਜਿਸ ਦੀ 14 ਦਿਨਾਂ ਮਿਸ਼ਨ ਦੀ ਜ਼ਿੰਦਗੀ ਸੀ, ਸ਼ਨੀਵਾਰ ਨੂੰ ਖ਼ਤਮ ਹੋਈ ਜਦ ਦੱਖਣੀ ਧਰੁਵੀ ਖੇਤਰ ਵਿੱਚ ਚੰਦਰਮਾ ਦੀ ਰਾਤ ਪੈਣੀ ਸ਼ੁਰੂ ਹੋਈ, ਜਿੱਥੇ ਲੈਂਡਰ ਉਤਰਨ ਦੀ ਕੋਸ਼ਿਸ਼ ਕਰ ਰਿਹਾ ਸੀ।