ਪੰਜਾਬ

punjab

ETV Bharat / bharat

ਭਾਰਤ 2021 ਦੀ ਸ਼ੁਰੂਆਤ ਵਿੱਚ ਲਾਂਚ ਕਰ ਸਕਦਾ ਹੈ ਚੰਦਰਯਾਨ-3 ਮਿਸ਼ਨ - ਚੰਦਰਯਾਨ-3 ਮਿਸ਼ਨ

ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਕਿਹਾ ਕਿ ਭਾਰਤ ਦਾ ਮਿਸ਼ਨ ਚੰਦਰਯਾਨ-3 ਅਗਲੇ ਸਾਲ ਦੀ ਸ਼ੁਰੂਆਤ ਵਿੱਚ ਲਾਂਚ ਕੀਤਾ ਜਾ ਸਕਦਾ ਹੈ। ਭਾਰਤ ਦਾ ਦੂਸਰਾ ਚੰਦਰਮਾ ਮਿਸ਼ਨ ਚੰਦਰਯਾਨ-2 ਪਿਛਲੇ ਸਾਲ ਲਾਂਚ ਕੀਤਾ ਗਿਆ ਸੀ, ਪਰ ਹਾਰਡ ਲੈਂਡਿੰਗ ਤੋਂ ਬਾਅਦ ਸੰਪਰਕ ਟੁੱਟ ਗਿਆ ਸੀ। ਪੜ੍ਹੋ ਪੂਰੀ ਖ਼ਬਰ...

ਤਸਵੀਰ
ਤਸਵੀਰ

By

Published : Sep 7, 2020, 1:24 PM IST

ਨਵੀਂ ਦਿੱਲੀ: ਭਾਰਤ 2021 ਦੀ ਸ਼ੁਰੂਆਤ ਵਿੱਚ ਆਪਣਾ ਅਗਲਾ ਚੰਦਰਮਾ ਮਿਸ਼ਨ 'ਚੰਦਰਯਾਨ -3' ਲਾਂਚ ਕਰ ਸਕਦਾ ਹੈ। ਹਾਲਾਂਕਿ, ਚੰਦਰਯਾਨ -2 ਦੇ ਉਲਟ, ਇਸ ਵਿੱਚ 'ਆਰਬਿਟਰ' ਨਹੀਂ ਹੋਵੇਗਾ, ਪਰ ਇਸ ਵਿੱਚ ਇੱਕ ਲੈਂਡਰ ਤੇ ਇੱਕ ਰੋਵਰ ਹੋਵੇਗਾ।

ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਐਤਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕੇ ਜਿੱਥੋਂ ਤੱਕ ਚੰਦਰਯਾਨ-3 ਦੀ ਗੱਲ ਹੈ, ਇਸ ਨੂੰ 2021 ਦੇ ਸ਼ੁਰੂ ਵਿੱਚ ਕਿਸੇ ਵੀ ਸਮੇਂ ਲਾਂਚ ਕੀਤੇ ਜਾਣ ਦੀ ਸੰਭਾਵਨਾ ਹੈ। ਚੰਦਰਯਾਨ-3 ਚੰਦਰਯਾਨ-2 ਦਾ ਦੂਜਾ ਮਿਸ਼ਨ ਹੋਵੇਗਾ ਤੇ ਇਸ ਵਿੱਚ ਚੰਦਰਯਾਨ-2 ਦੇ ਵਰਗਾ ਹੀ ਇੱਕ ਲੈਂਡਰ ਅਤੇ ਰੋਵਰ ਹੋਵੇਗਾ।

ਪਿਛਲੇ ਸਾਲ ਸਤੰਬਰ ਵਿੱਚ ਚੰਦਰਯਾਨ-2 ਦੇ ਚੰਦਰਮਾ ਦੀ ਸਤਹਿ 'ਤੇ 'ਹਾਰਡ ਲੈਂਡਿੰਗ' ਤੋਂ ਬਾਅਦ, ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਇਸ ਸਾਲ ਦੇ ਅੰਤ ਤੱਕ ਇੱਕ ਹੋਰ ਮਿਸ਼ਨ ਸ਼ੁਰੂ ਕਰਨ ਦੀ ਯੋਜਨਾ ਬਣਾਈ ਸੀ।

ਹਾਲਾਂਕਿ, ਕੋਰੋਨਾ ਵਾਇਰਸ ਮਹਾਮਾਰੀ ਤੇ ਤਾਲਾਬੰਦੀ ਕਾਰਨ ਇਸਰੋ ਦੇ ਬਹੁਤ ਸਾਰੇ ਪ੍ਰਾਜੈਕਟਾਂ ਅਤੇ ਚੰਦਰਯਾਨ -3 ਵਰਗੇ ਕਾਰਜਾਂ ਵਿੱਚ ਦੇਰੀ ਹੋਈ ਹੈ।

ਚੰਦਰਯਾਨ -2 ਪਿਛਲੇ ਸਾਲ 22 ਜੁਲਾਈ ਨੂੰ ਲਾਂਚ ਕੀਤਾ ਗਿਆ ਸੀ। ਇਸਦੇ ਚੰਦਰਮਾ ਦੇ ਦੱਖਣ ਧਰੁਵ 'ਤੇ ਉਤਰਨ ਦੀ ਯੋਜਨਾ ਸੀ। ਪਰ ਲੈਂਡਰ ਵਿਕਰਮ ਨੇ 7 ਸਤੰਬਰ ਨੂੰ ਇੱਕ ਸਖ਼ਤ ਲੈਂਡਿੰਗ ਕੀਤੀ ਤੇ ਆਪਣੀ ਪਹਿਲੀ ਕੋਸ਼ਿਸ਼ ਵਿੱਚ, ਧਰਤੀ ਦੇ ਉਪਗ੍ਰਹਿ ਦੀ ਸਤਹਿ ਨੂੰ ਛੋਹਣ ਦਾ ਭਾਰਤ ਦਾ ਸੁਪਨਾ ਟੁੱਟ ਗਿਆ। ਮੁਹਿੰਮ ਤਹਿਤ ਭੇਜਿਆ ਗਿਆ ਆਰਬਿਟਰ ਚੰਗਾ ਕੰਮ ਕਰ ਰਿਹਾ ਹੈ ਅਤੇ ਜਾਣਕਾਰੀ ਭੇਜ ਰਿਹਾ ਹੈ।

ਚੰਦਰਯਾਨ -1 ਸਾਲ 2008 ਵਿੱਚ ਲਾਂਚ ਕੀਤਾ ਗਿਆ ਸੀ।

ਕੇਂਦਰੀ ਮੰਤਰੀ ਨੇ ਕਿਹਾ ਕਿ ਇਸਰੋ ਦੇ ਪਹਿਲੇ ਚੰਦਰਮਾ ਮਿਸ਼ਨ ਨੇ ਕੁਝ ਤਸਵੀਰਾਂ ਭੇਜੀਆਂ ਹਨ ਜਿਹੜੀਆਂ ਦਰਸਾਉਂਦੀਆਂ ਹਨ ਕਿ ਚੰਦਰਮਾ ਦੇ ਧਰੁਵਾਂ ਉੱਤੇ ਜੰਗਾਲ ਜਿਹਾ ਲੱਗਦੇ ਦਿਖ ਰਿਹਾ ਹੈ।

ਬਿਆਨ ਵਿੱਚ ਕਿਹਾ ਗਿਆ ਹੈ ਕਿ ਅਮਰੀਕੀ ਪੁਲਾੜ ਏਜੰਸੀ ਨਾਸਾ ਦੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਸੰਭਵ ਹੈ ਕਿ ਧਰਤੀ ਦਾ ਆਪਣਾ ਵਾਤਾਵਰਣ ਇਸਦੀ ਸਹਾਇਤਾ ਕਰ ਰਿਹਾ ਹੈ, ਦੂਜੇ ਸ਼ਬਦਾਂ ਵਿੱਚ ਇਸਦਾ ਅਰਥ ਹੈ ਕਿ ਧਰਤੀ ਦਾ ਵਾਤਾਵਰਣ ਵੀ ਚੰਦਰਮਾ ਦੀ ਰੱਖਿਆ ਕਰ ਰਿਹਾ ਹੋਵੇ। ਇਸ ਤਰ੍ਹਾਂ, ਚੰਦਰਯਾਨ -1 ਦੇ ਅੰਕੜੇ ਦੱਸਦੇ ਹਨ ਕਿ ਚੰਦਰਮਾ ਦੇ ਧਰੁਵ 'ਤੇ ਪਾਣੀ ਹੈ, ਵਿਗਿਆਨੀ ਇਹ ਜਾਨਣ ਦੀ ਕੋਸ਼ਿਸ਼ ਕਰ ਰਹੇ ਹਨ।

ਉੱਥੇ ਹੀ, ਪੁਲਾੜ ਵਿੱਚ ਮਨੁੱਖ ਨੂੰ ਭੇਜਣ ਭੇਜਣ ਲਈ ਭਾਰਤ ਦੇ ਪਹਿਲੇ ਮਿਸ਼ਨ 'ਗਗਨਯਾਨ' ਦੀ ਤਿਆਰੀ ਚੱਲ ਰਹੀ ਹੈ। ਮੰਤਰੀ ਨੇ ਕਿਹਾ ਕਿ ਗਗਨਯਾਨ ਵਿੱਚ ਕੋਵਿਡ -19 ਕਾਰਨ ਕੁਝ ਰੁਕਾਵਟਾਂ ਆਈਆਂ ਸਨ, ਪਰ 2022 ਦੇ ਆਸਪਾਸ ਇਸ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ABOUT THE AUTHOR

...view details