ਬੰਗਲੁਰੂ: ਚੰਦਰਯਾਨ -2 ਆਰਬਿਟਰ ਨੇ ਲਗਭਗ 100 ਕਿਲੋਮੀਟਰ ਦੀ ਉਚਾਈ ਤੋਂ ਚੰਦ੍ਰੋਸ਼ੀ ਪੁਰਸ਼ ਤੇ ਅਰਗੋਨ-40 ਦਾ ਪਤਾ ਲਗਾਇਆ। ਇਹ ਜਾਣਕਾਰੀ ਇਸਰੋ ਵੱਲੋਂ ਵੀਰਵਾਰ ਨੂੰ ਸਾਂਝੀ ਕੀਤੀ ਗਈ।
ਇਸਰੋ ਨੇ ਇਸ ਮਹੀਨੇ ਦੇ ਸ਼ੁਰੂਆਤ ਵਿੱਚ ਚੰਦਰਮਾ ਦੀ ਸਤਿਹ ਦੀਆਂ ਤਸਵੀਰਾਂ ਆਰਬਿਟਰ ਦੇ ਹਾਈ ਰੈਜ਼ੋਲੂਸ਼ਨ ਕੈਮਰਾ (ਓ.ਐੱਚ.ਆਰ.ਸੀ.) ਰਾਹੀਂ ਖਿੱਚ ਕੇ ਸਾਂਝੀ ਕੀਤੀ ਸੀ।
ਇਹ ਵੀ ਪੜ੍ਹੋ: ਏਅਰ ਇੰਡੀਆ ਦੀ ਅੰਮ੍ਰਿਤਸਰ ਤੋਂ ਲੰਦਨ ਦੀ ਫ਼ਲਾਇਟ 'ਤੇ ਹੈ 'ਬਾਬੇ ਨਾਨਕ ਦੀ ਕਿਰਪਾ'
ਦੱਸ ਦਈਏ ਕਿ ਲੈਂਡਰ 2 ਸਤੰਬਰ ਨੂੰ ਚੰਦਰਯਾਨ -2 ਆਰਬਿਟਰ ਤੋਂ ਸਫ਼ਲਤਾਪੂਰਵਕ ਵੱਖ ਹੋ ਗਿਆ ਸੀ। 7 ਸਤੰਬਰ ਨੂੰ ਇਸਰੋ ਦੇ ਮਿਸ਼ਨ ਚੰਦਰਯਾਨ 2 ਦੇ ਤਹਿਤ ਵਿਕਰਮ ਲੈਂਡਰ ਨੂੰ ਚੰਨ ਦੀ ਸਤਿਹ ਉੱਤੇ ਲੈਂਡ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਚੰਨ ਦੀ ਸਤਿਹ ਤੋਂ ਕੁੱਝ ਹੀ ਦੂਰੀ ਉੱਤੇ ਇਸ ਦਾ ਸੰਪਰਕ ਇਸਰੋ ਨਾਲ ਟੁੱਟ ਗਿਆ।