ਪੰਜਾਬ

punjab

ETV Bharat / bharat

ਚੰਦਰਯਾਨ-2 ਕਹਾਣੀ ਦਾ ਅੰਤ ਨਹੀਂ, ਮੁੜ ਕਰਨਗੇ ਸਾਫ਼ਡ ਲੈਂਡਿੰਗ ਦੀ ਕੋਸ਼ਿਸ਼: ਇਸਰੋ ਮੁਖੀ - ਚੰਦਰਯਾਨ 'ਤੇ ਸਾਫ਼ਟ ਲੈਂਡਿੰਗ

ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਮੁਖੀ ਕੇ.ਕੇ.ਸਿਵਾਨ ਨੇ ਚੰਦਰਯਾਨ 'ਤੇ ਸਾਫ਼ਟ ਲੈਂਡਿੰਗ ਬਾਰੇ ਵੱਡਾ ਬਿਆਨ ਦਿੱਤਾ ਹੈ।

ਫ਼ੋਟੋ

By

Published : Nov 2, 2019, 5:45 PM IST

ਨਵੀਂ ਦਿੱਲੀ: ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਮੁਖੀ ਕੇ.ਕੇ. ਸਿਵਾਨ ਨੇ ਚੰਦਰਯਾਨ 'ਤੇ ਸਾਫ਼ਟ ਲੈਂਡਿੰਗ ਬਾਰੇ ਵੱਡਾ ਬਿਆਨ ਦਿੱਤਾ ਹੈ। ਇਸਰੋ ਦੇ 50 ਸਾਲ ਪੂਰੇ ਹੋਣ ਦੇ ਮੌਕੇ 'ਤੇ ਸਿਵਨ ਨੇ ਆਈਆਈਟੀ ਦਿੱਲੀ ਵਿੱਚ ਕਰਵਾਏ ਗਏ ਇੱਕ ਪ੍ਰੋਗਰਾਮ ਵਿੱਚ ਸ਼ਨੀਵਾਰ ਨੂੰ ਕਿਹਾ ਕਿ ਚੰਦਰਯਾਨ-2 ਕਹਾਣੀ ਦਾ ਅੰਤ ਨਹੀਂ ਹੈ, ਭਵਿੱਖ ਵਿੱਚ ਸਾਫ਼ਟ ਲੈਂਡਿੰਗ ਦੇ ਲਈ ਪੂਰੀ ਕੋਸ਼ਿਸ਼ ਕੀਤੀ ਜਾਵੇਗੀ।

ਸਿਵਨ ਨੇ ਕਿਹਾ ਕਿ ਆਉਣ ਵਾਲੇ ਮਹੀਨਿਆਂ ਵਿੱਚ ਕਈ ਐਂਡਵਾਂਸ ਸੈਟੇਲਾਇਟਸ ਲਾਂਚ ਕਰਨ ਦੀ ਯੋਜਨਾ ਹੈ। ਉਨ੍ਹਾਂ ਕਿਹਾ ਕਿ ਤੁਸੀਂ ਸਾਰੇ ਲੋਕ ਚੰਦਰਯਾਨ-2 ਮਿਸ਼ਨ ਬਾਰੇ ਜਾਣਦੇ ਹਨ। ਤਕਨੀਕੀ ਪੱਖ ਦੀ ਗੱਲ ਕਰੀਏ ਤਾਂ ਇਹ ਸਹੀ ਹੈ ਕਿ ਉਹ ਵਿਕਰਮ ਲੈਂਡਰ ਦੀ ਸਾਫ਼ਟ ਲੈਂਡਿੰਗ ਨਹੀਂ ਕਰਾ ਸਕੇ, ਪਰ ਪੂਰਾ ਸਿਸਟਮ ਚੰਦਰਮਾ ਦੀ ਸਤਹ ਤੋਂ 300 ਮੀਟਰ ਦੀ ਦੂਰੀ ਤੱਕ ਪੂਰੀ ਤਰ੍ਹਾਂ ਕੰਮ ਕਰ ਰਿਹਾ ਸੀ।

ਕੇ. ਸਿਵਨ ਨੇ ਕਿਹਾ ਕਿ ਉਨ੍ਹਾਂ ਕੋਲ ਬੇਹਦ ਕੀਮਤੀ ਡਾਟਾ ਉਪਲਬਧ ਹੈ। ਉਨ੍ਹਾਂ ਕਿਹਾ, 'ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਭਵਿੱਖ ਵਿੱਚ, ਇਸਰੋ ਆਪਣੇ ਤਜ਼ੁਰਬੇ ਅਤੇ ਤਕਨੀਕੀ ਮੁਹਾਰਤ ਰਾਹੀਂ ਇੱਕ ਸਾਫ਼ਟ ਲੈਂਡਿੰਗ ਕਰਵਾਉਣ ਲਈ ਹਰ ਕੋਸ਼ਿਸ਼ ਕਰਨਗੇ।

ABOUT THE AUTHOR

...view details