ਪੰਜਾਬ

punjab

ਚੰਦਰਯਾਨ-2 ਮਿਸ਼ਨ ਹਰ ਮੁਸ਼ਕਲ ਕਰੇਗਾ ਪਾਰ : ਪੀਐਮ ਮੋਦੀ

By

Published : Sep 8, 2019, 7:32 AM IST

ਚੰਦਰਯਾਨ-2 ਮਿਸ਼ਨ ਦੇ ਅਧੂਰੇ ਰਹਿ ਜਾਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸਰੋ ਵਿਗਿਆਨੀਆਂ ਦੀ ਹੌਸਲਾ ਅਫਜਾਈ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਚੰਦਰਯਾਨ-2 ਮਿਸ਼ਨ ਜਲਦੀ ਹੀ ਆਪਣੇ ਟੀਚੇ ਨੂੰ ਪੂਰਾ ਕਰਨ ਲਈ ਸਾਰੀ ਮੁਸ਼ਕਲਾਂ ਨੂੰ ਪਾਰ ਕਰ ਲਵੇਗਾ।

ਫੋਟੋ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਚੰਦਰਯਾਨ-2 ਮਿਸ਼ਨ ਜਲਦੀ ਹੀ ਆਪਣੇ ਟੀਚੇ ਨੂੰ ਪੂਰਾ ਕਰਨ ਵਾਲੇ ਰਸਤੇ ਦੀ ਸਾਰੀ ਹੀ ਮੁਸ਼ਕਲਾਂ ਨੂੰ ਦੂਰ ਕਰ ਲਵੇਗਾ।
ਪੀਐਮ ਮੋਦੀ ਨੇ ਕਿਹਾ ਕਿ ਮਨੁੱਖੀ ਤੱਰਕੀ ਨੂੰ ਅੱਗੇ ਵਧਾਉਣ ਲਈ ਭਾਰਤ ਵੱਲੋਂ ਆਪਣੇ ਪੁਲਾੜ ਪ੍ਰੋਗਰਾਮਾਂ ਵਿੱਚ ਨਵੀਆਂ ਅਤੇ ਆਧੁਨਿਕ ਤਕਨੀਕਾਂ ਦੀ ਵਰਤੋਂ ਨੂੰ ਵਧਾਵਾ ਦੇਣਾ ਬੇਹਦ ਜ਼ਰੂਰੀ ਹੈ।
ਪ੍ਰਧਾਨ ਮੰਤਰੀ ਮੋਦੀ ਚੰਦਰਯਾਨ-2 ਮਿਸ਼ਨ ਉੱਤੇ ਦੁਨੀਆ ਭਰ ਦੇ ਨੇਤਾਵਾਂ ਦੇ ਟਵੀਟ ਦਾ ਜਵਾਬ ਦੇ ਰਹੇ ਸੀ ।

ਵਿਦੇਸ਼ੀ ਨੇਤਾਵਾਂ ਦੇ ਟਵੀਟੀ ਦਾ ਦਿੱਤਾ ਜਵਾਬ :

ਪੀਐਮ ਮੋਦੀ ਨੇ ਮਾਲਦੀਵ ਦੇ ਰਾਸ਼ਟਰਪਤੀ ਇਬ੍ਰਾਹਿਮ ਮੁਹੰਮਦ ਸੋਲਿਹ ਨੂੰ ਟਵੀਟਰ ਉੱਤੇ ਜਵਾਬ ਦਿੱਤਾ, ਮਨੁੱਖੀ ਤੱਰਕੀ ਨੂੰ ਅਗੇ ਵਧਾਉਣ ਲਈ ਆਪਣੇ ਪੁਲਾੜ ਪ੍ਰੋਗਰਾਮਾਂ ਵਿੱਚ ਨਵੀਂ ਅਤੇ ਆਧੁਨਿਕ ਤਕਨੀਕਾਂ ਦੇ ਇਸਤੇਮਾਲ ਉੱਤੇ ਸਾਡਾ ਜ਼ੋਰ ਜਾਰੀ ਰਹੇਗਾ। ਇਸ ਤੋਂ ਇਲਾਵਾ ਉਨ੍ਹਾਂ ਨੇ ਮਾਰੀਸ਼ਸ ਦੇ ਪ੍ਰਧਾਨਮੰਤਰੀ ਪ੍ਰਵਿੰਦਰ ਕੁਮਾਰ ਜਗਨਨਾਥ ਦੇ ਟਵੀਟ ਦੇ ਜਵਾਬ ਵਿਚ ਮੋਦੀ ਨੇ ਲਿਖਿਆ ਕਿ ਭਾਰਤ ਆਪਣੀ ਵਿਕਾਸ ਯਾਤਰਾਵਾਂ ਦਾ ਤਜ਼ਰਬਾ ਮਾਰੀਸ਼ਸ ਵਰਗੇ ਮਿੱਤਰ ਦੇਸ਼ਾਂ ਨਾਲ ਸਾਂਝਾ ਕਰ ਰਿਹਾ ਹੈ ਅਤੇ ਅਜਿਹਾ ਕਰਨ ਲਈ ਹਮੇਸ਼ਾਂ ਤਿਆਰ ਰਹੇਗਾ।

ਪ੍ਰਧਾਨ ਮੰਤਰੀ ਮੋਦੀ ਨੇ ਭੂਟਾਨ ਦੇ ਪ੍ਰਧਾਨ ਮੰਤਰੀ ਲੋਟੇ ਸ਼ੇਰਿੰਗ ਨੂੰ ਕਿਹਾ ਕਿ ਉਨ੍ਹਾਂ ਵਰਗੇ ਮਿੱਤਰਾਂ ਦੀਆਂ ਸ਼ੁੱਭ ਇੱਛਾਵਾਂ ਅਤੇ ਸਾਡੇ ਲੋਕਾਂ ਦੇ ਸਹਿਯੋਗ ਨਾਲ, ਭਾਰਤੀ ਵਿਗਿਆਨੀਆਂ ਦੀ ਯੋਗਤਾ ਅਤੇ ਕੁਝ ਵੱਖਰਾ ਕਰਨ ਦੀ ਸ਼ਕਤੀ ਨਾਲ, ਮਿਸ਼ਨ ਚੰਦਰਯਾਨ ਜਲਦੀ ਹੀ ਆਪਣੇ ਟੀਚੇ ਨੂੰ ਪ੍ਰਾਪਤ ਕਰਨ ਦੇ ਰਾਹ ਵਿਚ ਆਉਣ ਵਾਲੀਆਂ ਸਾਰੀਆਂ ਰੁਕਾਵਟਾਂ ਨੂੰ ਦੂਰ ਕਰ ਲਵੇਗਾ। ਸ਼੍ਰੀਲੰਕਾ ਦੇ ਸਾਬਕਾ ਰਾਸ਼ਟਰਪਤੀ ਮਹਿੰਦਾ ਰਾਜਪਕਸ਼ੇ ਦੇ ਟਵੀਟ ਦੇ ਜਵਾਬ 'ਚ ਮੋਦੀ ਨੇ ਕਿਹਾ ਕਿ ਉਹ ਚੰਦਰਯਾਨ -2 ਮਿਸ਼ਨ ਲਈ ਸ਼ੁੱਭਕਾਮਨਾਵਾਂ ਸਵੀਕਾਰ ਕਰ ਰਹੇ ਹਨ।

ABOUT THE AUTHOR

...view details