ਨਵੀਂ ਦਿੱਲੀ: ਭਾਰਤ ਦੇ ਚੰਨ ਲੈਂਡਰ ਵਿਕਰਮ ਨਾਲ ਸੰਪਰਕ ਉਸ ਸਮੇਂ ਟੁੱਟ ਗਿਆ, ਜਦ ਉਹ ਸ਼ਨੀਵਾਰ ਤੜਕੇ ਚੰਨ ਦੀ ਸਤਹ ਵੱਲ ਵੱਧ ਰਿਹਾ ਸੀ। ਇਸਰੋ ਦੇ ਚੇਅਰਮੈਨ ਕੇ.ਕੇ. ਸਿਵਨ ਨੇ ਕਿਹਾ ਕਿ ਸੰਪਰਕ ਉਸ ਸਮੇਂ ਟੁੱਟ ਗਿਆ, ਜਦ ਵਿਕਰਮ ਚੰਦਰਮਾ ਦੇ ਦੱਖਣੀ ਧਰੁਵ 'ਤੇ ਉਤਰਨ ਵਾਲੀ ਥਾਂ ਤੋਂ 2.1 ਕਿਲੋਮੀਟਰ ਦੀ ਦੂਰੀ' ਤੇ ਸੀ। ਇਸਰੋ ਦੇ ਮੁਖੀ ਸਿਵਨ ਨੇ ਕਿਹਾ ਕਿ ਹੱਲੇ ਅੰਕੜਿਆਂ ਦੀ ਉਡੀਕ ਕੀਤੀ ਜਾ ਰਹੀ ਹੈ।
'ਵਿਕਰਮ ਲੈਂਡਰ' ਦਾ ਇਸਰੋ ਨਾਲ ਸੰਪਰਕ ਟੁੱਟਣ ਤੋਂ ਬਾਅਦ ਅੰਕੜਿਆਂ ਦੀ ਸਮੀਖਿਆ ਜਾਰੀ
ਚੰਦਰਯਾਨ-2 ਦੇ ਲੈਂਡਰ "ਵਿਕਰਮ" ਦੇ ਚੰਨ ਉੱਤੇ ਉੱਤਰਨ ਤੋਂ ਪਹਿਲਾਂ ਹੀ ਇਸਰੋ ਨਾਲ ਸੰਪਰਕ ਟੁੱਟ ਗਿਆ। ਇਸ ਮੌਕੇ 'ਤੇ ਇਸਰੋ ਦੇ ਚੇਅਰਮੈਨ ਕੇ.ਕੇ. ਸਿਵਨ ਨੇ ਕਿਹਾ ਕਿ ਹਾਲੇ ਅੰਕੜਿਆਂ ਦੀ ਉਡੀਕ ਕੀਤੀ ਜਾ ਰਹੀ ਹੈ।
ਇਸ ਖ਼ਬਰ ਨਾਲ ਜਿਥੇ ਇਸਰੋ ਦੇ ਵਿਗਿਆਨੀਆਂ ਵਿੱਚ ਨਿਰਾਸ਼ਾ ਵੇਖਣ ਨੂੰ ਮਿਲੀ, ਉਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸਰੋ ਵਿਗਿਆਨੀਆਂ ਦਾ ਹੌਂਸਲਾ ਵਧਾਉਂਦੇ ਹੋਏ ਕਿਹਾ, "ਤੁਸੀਂ ਬਹੁਤ ਵਧੀਆ ਕੰਮ ਕੀਤਾ ਹੈ।" ਉਨ੍ਹਾਂ ਕਿਹਾ ਕਿ ਜ਼ਿੰਦਗੀ ਵਿੱਚ ਉਤਰਾਅ-ਚੜਾਅ ਆਉਂਦੇ ਰਹਿੰਦੇ ਹਨ ਅਤੇ ਇਹ ਯਾਤਰਾ ਜਾਰੀ ਰਹੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, “ਜਦ ਮਿਸ਼ਨ ਵੱਡਾ ਹੁੰਦਾ ਹੈ, ਤਾਂ ਨਿਰਾਸ਼ਾ ਨੂੰ ਦੂਰ ਕਰਨ ਦੀ ਹਿੰਮਤ ਕਰਨੀ ਚਾਹੀਦੀ ਹੈ। ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਦਾ ਹਾਂ। ਤੁਸੀਂ ਦੇਸ਼ ਦੀ ਮਨੁੱਖ ਜਾਤੀ ਦੀ ਵੱਡੀ ਸੇਵਾ ਕੀਤੀ ਹੈ।
ਇਸਰੋ ਦੇ ਚੇਅਰਮੈਨ ਕੇ.ਕੇ. ਸਿਵਨ ਨੇ ਕਿਹਾ ਕਿ ਸੰਪਰਕ ਉਸ ਸਮੇਂ ਟੁੱਟ ਗਿਆ ਜਦ ਵਿਕਰਮ ਚੰਦਰਮਾ ਦੇ ਦੱਖਣ ਧਰੁਵ 'ਤੇ ਲੈਂਡਿੰਗ ਵਾਲੀ ਥਾਂ ਤੋਂ 2.1 ਕਿਲੋਮੀਟਰ ਦੀ ਦੂਰੀ 'ਤੇ ਸੀ। ਇਸਰੋ ਅੰਕੜਿਆਂ ਦੀ ਸਮੀਖਿਆ ਕਰ ਰਿਹਾ ਹੈ। ਇਸ ਤੋਂ ਪਹਿਲਾ ਰਾਤ 1:52 ਵਜੇਂ 'ਤੇ ਚੰਨ ਦੀ ਸਤਹ 'ਤੇ ਚੰਦਰਯਾਨ -2 ਉਤਰਨ ਵਾਲਾ ਸੀ। ਇਸ ਇਤਿਹਾਸਕ ਪਲ ਦੀ ਗਵਾਹੀ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਇਸਰੋ ਸੈਂਟਰ ਪਹੁੰਚੇ ਸਨ।