ਏਸ਼ੀਆ ਦੇ ਸਰਵੋਤਮ ਹਵਾਈ ਅੱਡੇ ਦਾ ਸਨਮਾਨ ਚੰਡੀਗੜ੍ਹ ਦੇ ਝੋਲੀ ਪਿਆ - ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡਾ
ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡਾ ਨੂੰ ਏਅਰਪੋਰਟ ਕੌਂਸਿਲ ਇੰਟਰਨੈਸ਼ਨਲ ਵਰਲਡ ਵਲੋਂ ਦੋ ਪੁਰਸਕਾਰਾਂ ਨਾਲ ਕੀਤਾ ਗਿਆ ਸਨਮਾਨਿਤ।
ਚੰਡੀਗੜ੍ਹ: ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡਾ ਨੂੰ ਏਅਰਪੋਰਟ ਕੌਂਸਿਲ ਇੰਟਰਨੈਸ਼ਨਲ ਵਰਲਡ ਵਲੋਂ ਦੋ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ ਹੈ। ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡਾ ਨੂੰ ਏਸ਼ੀਆ ਦੇ ਸਰਵੋਤਮ ਹਵਾਈ ਅੱਡੇ ਦਾ ਸਨਮਾਨ ਮਿਲਿਆ ਹੈ। ਇਸ ਦੇ ਨਾਲ ਹੀ 20 ਤੋਂ 50 ਲੱਖ ਯਾਤਰੀਆਂ ਦੀ ਸ਼੍ਰੇਣੀ ਵਿਚ ਆਕਾਰ ਤੇ ਸਰਵੋਤਮ ਹਵਾਈ ਅੱਡੇ ਦਾ ਸਨਮਾਨ ਮਿਲਿਆ।
ਏਅਰਪੋਰਟ ਕੌਂਸਲ ਇੰਟਰਨੈਸ਼ਨਲ ਵਰਡ ਅਵਾਰਡ ਨੇ ਉਨ੍ਹਾਂ ਜੇਤੂਆਂ ਦਾ ਖੁਲਾਸਾ ਕੀਤਾ, ਜੋ ਵਿਸ਼ਵ ਦੇ ਯਾਤਰੀਆਂ ਨੂੰ ਵਧੀਆ ਗਾਹਕ ਦਾ ਅਹਿਸਾਸ ਮਹਿਸੂਸ ਕਰਵਾਉਂਦੇ ਹਨ।
ਇਸ ਦੇ ਨਾਲ ਨਾਲ ਇਸੇ 20 ਲੱਖ ਤੋਂ 50 ਲੱਖ ਦੀ ਸ਼੍ਰੇਣੀ ਵਿਚ ਵਾਤਾਵਰਨ ਤੇ ਅੱਡੇ ਤੇ ਮਾਹੌਲ ਵਿਚ ਸਰਵੋਤਮ ਅੱਡੇ ਦਾ ਖ਼ਿਤਾਬ ਵੀ ਚੰਡੀਗੜ੍ਹ ਹਵਾਈ ਅੱਡੇ ਦੀ ਹੀ ਝੋਲੀ ਪਿਆ। ਇਸ ਵਿਚ ਕੋਈ ਸ਼ੱਕ ਨਹੀਂ ਕਿ ਚੰਡੀਗੜ੍ਹ ਦੇ ਹਵਾਈ ਅੱਡੇ ਦੀ ਇਮਾਰਤ ਵਿਸ਼ਵ ਪੱਧਰ 'ਤੇ ਆਪਣੇ ਆਪ ਵਿਚ ਕਾਬਿਲੇ ਤਾਰੀਫ਼ ਹੈ।
ਚੰਡੀਗੜ੍ਹ ਹਵਾਈ ਅੱਡੇ ਦੇ ਮੁੱਖ ਕਾਰਜਕਾਰੀ ਅਫਸਰ ਸੁਨੀਲ ਦੱਤ ਨੇ ਖੁਸ਼ੀ ਜਤਾਉਂਦਿਆਂ ਦਸਿਆ ਕਿ ਇਹ ਹਵਾਈ ਅੱਡਾ ਹਰ ਪੱਖ ਤੋਂ ਹੀ ਭਾਰੀ ਤਰੱਕੀ ਵੱਲ ਵੱਧ ਰਿਹਾ ਹੈ। ਭਵਿੱਖ ਵਿਚ ਇਹ ਪ੍ਰਾਪਤੀਆਂ ਅਸਮਾਨੀ ਪਹੁੰਚ ਜਾਣੀਆਂ ਹਨ।
ਦੱਸ ਦਈਏ, ਇਸ ਅੱਡੇ ਦਾ ਉਦਘਾਟਨ ਸਤੰਬਰ 2015 ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਸੀ।