ਚੰਡੀਗੜ੍ਹ: ਵਿਧਾਨਸਭਾ ਚੋਣਾਂ ਦੇ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਕਾਂਗਰਸ ਦਾ ਇੱਕ ਉਮੀਦਵਾਰ ਉਹ ਵੀ ਹੈ ਜਿਸ ਦੇ ਨਾਂਅ ਦੀ ਚਰਚਾ ਸਭ ਤੋਂ ਜ਼ਿਆਦਾ ਹੋ ਰਹੀ ਹੈ। ਉਹ ਨਾਂਅ ਹੈ ਚੰਦਰਮੋਹਨ ਜਾਂ ਤੁਸੀਂ ਉਨ੍ਹਾਂ ਨੂੰ ਚੰਨ ਮੁਹੰਮਦ ਵੀ ਕਹਿ ਸਕਦੇ ਹੋ, ਚੰਦਰਮੋਹਨ ਹਰਿਆਣਾ ਦੇ ਦਿੱਗਜ਼ ਨੇਤਾ ਕੁਲਦੀਪ ਬਿਸ਼ਨੋਈ ਦੇ ਭਰਾ ਹਨ। ਕਾਂਗਰਸ ਨੇ ਇਨ੍ਹਾਂ ਨੂੰ ਪੰਚਕੂਲਾ ਦੇ ਚੋਣ ਮੈਦਾਨ ਤੋਂ ਉਤਾਰਿਆ ਹੈ।
ਕੌਣ ਹੈ ਚੰਦਰਮੋਹਨ ਜਾਂ ਚੰਨ ਮੁਹੰਮਦ ?
ਹਰਿਆਣਾ ਦੇ ਸਾਬਕਾ ਮੁੱਖਮੰਤਰੀ ਅਤੇ ਪੰਜ ਵਾਰ ਵਿਧਾਇਕ ਰਹੇ ਚੰਦਰਮੋਹਨ ਇੱਕ ਵਾਰ ਮੁੜ ਤੋਂ ਚਰਚਾ ਦੇ ਵਿੱਚ ਹਨ। ਇਸ ਵਾਰ ਉਹ ਆਪਣੀ ਉਮੀਦਵਾਰੀ ਨੂੰ ਲੈਕੇ ਚਰਚਾ ਦੇ ਵਿੱਚ ਹਨ। ਚੰਦਰਮੋਹਨ ਨੇ ਇਸ ਵਾਰ ਕਾਂਗਰਸ ਦੀ ਟਿਕਟ ਤੋਂ ਪੰਚਕੂਲਾ ਵਿਧਾਨ ਸਭਾ ਖੇਤਰ ਤੋਂ ਆਪਣੀ ਉਮੀਦਵਾਰੀ ਠੋਕੀ ਹੈ।
ਹੋਰ ਪੜ੍ਹੋ:ਅਮਿਤ ਸ਼ਾਹ ਨੇ ਵੰਦੇ ਭਾਰਤ ਐਕਸਪ੍ਰੈਸ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ
ਪ੍ਰੇਮਿਕਾ ਦੇ ਲਈ ਚੰਦਰਮੋਹਨ ਨੇ ਬਦਲਿਆ ਸੀ ਧਰਮ
ਆਪਣੀ ਪ੍ਰੇਮਿਕਾ ਅਨੁਰਾਧਾ ਬਾਲੀ (ਫ਼ਿਜ਼ਾ) ਦੇ ਨਾਲ ਧਰਮ ਬਦਲ ਕੇ ਸੱਤਾ ਦਾ ਸੁੱਖ ਤਿਆਗ ਕੇ ਚੰਦਰਮੋਹਨ (ਚਾਂਦ ਮੁਹੰਮਦ) ਨੇ ਕਈ ਸਾਲ ਤੱਕ ਰਾਜਨੀਤੀ ਬਨਵਾਸ ਝੇਲਿਆ ਹੈ। ਧਰਮ ਬਦਲ ਕੇ ਫ਼ਿਜ਼ਾ ਦੇ ਨਾਲ ਵਿਆਹ ਕਰਨ ਦੀ ਪੂਰੀ ਘਟਨਾ ਕਾਰਨ ਜਿੱਥੇ ਚੰਦਰਮੋਹਨ ਦੇ ਰਾਜਨੀਤੀ ਕਰਿਅਰ ਨੂੰ ਨੁਕਸਾਨ ਪਹੁੰਚਾਇਆ,ਉੱਥੇ ਹੀ ਅਨੁਰਾਧਾ ਬਾਲੀ (ਫ਼ਿਜ਼ਾ) ਦੀ ਈਮੇਜ ਵੀ ਖ਼ਰਾਬ ਹੋਈ। ਇਸ ਤੋਂ ਬਾਅਦ ਉਨ੍ਹਾਂ ਪਰਿਵਾਰ ਦੇ ਨਾਲ ਨਾਤਾ ਹੀ ਤੋੜ ਲਿਆ ਅਤੇ ਦੂਰੀ ਬਣਾ ਲਈ ਸੀ।
ਹੋਰ ਪੜ੍ਹੋੇ:ਟਿਕ-ਟੌਕ ਸਟਾਰ ਸੋਨਾਲੀ ਫੋਗਾਟ ਬਣੀ ਭਾਜਪਾ ਉਮੀਦਵਾਰ, ਕੁਲਦੀਪ ਬਿਸ਼ਨੋਈ ਵਿਰੁੱਧ ਲੜੇਗੀ ਚੋਣ
ਹੁਡਾ ਸਰਕਾਰ 'ਚ ਚੰਦਰਮੋਹਨ ਬਣੇ ਸੀ ਉਪ ਮੁੱਖ ਮੰਤਰੀ
:ਪ੍ਰਦੇਸ਼ ਦੇ ਵੱਡੇ ਰਾਜਨੀਤਿਕ ਪਰਿਵਾਰ ਦੇ ਨਾਲ ਸਬੰਧ ਰੱਖਣ ਵਾਲੇ ਚੰਦਰਮੋਹਨ ਖ਼ੁਦ ਵੀ ਸਿਆਸਤ ਦੇ ਮਾਹਿਰ ਖਿਡਾਰੀ ਮਨੇ ਜਾਂਦੇ ਹਨ। ਇਸ ਦੇ ਚੱਲਦੇ ਉਹ ਪੰਜ ਵਾਰ ਵਿਧਾਇਕ ਚੁਣੇ ਜਾਣ ਤੋਂ ਬਾਅਦ ਹੁਡਾ ਸਰਕਾਰ 'ਚ ਉਹ ਉਪ ਮੁੱਖ ਮੰਤਰੀ ਦੇ ਅਹੁਦੇ ਤੱਕ ਪਹੁੰਚ ਗਏ ਸਨ।
2009 'ਚ ਫ਼ਿਜ਼ਾ ਨੂੰ ਦਿੱਤਾ ਤਲਾਖ਼
ਦੱਸ ਦਈਏ ਕਿ ਚੰਦਰਮੋਹਨ ਉਰਫ਼ ਚੰਨ ਮੁਹੰਮਦ ਆਪਣੀ ਪਹਿਲੀ ਪਤਨੀ ਅਤੇ ਬੱਚਿਆਂ ਨੂੰ ਭੁੱਲ ਨਹੀਂ ਪਾਏ ਸੀ, ਜਿਸ ਕਾਰਨ ਉਨ੍ਹਾਂ ਨੇ 29 ਜਨਵਰੀ 2009 ਨੂੰ ਫ਼ਿਜ਼ਾ ਨੂੰ ਤਲਾਖ਼ ਦੇ ਦਿੱਤਾ ਸੀ। ਤਲਾਖ਼ ਦੇਣ ਤੋਂ ਨਾਰਾਜ਼ ਫ਼ਿਜ਼ਾ ਨੇ 16 ਫ਼ਰਵਰੀ 2009 ਨੂੰ ਚੰਦਰਮੋਹਨ ਦੇ ਖ਼ਿਲਾਫ਼ ਜ਼ਬਰ-ਜ਼ਨਾਹ, ਧੋਖਾਧੜੀ ਅਤੇ ਮਾਨਹਾਨੀ ਦਾ ਮਾਮਲਾ ਦਰਜ਼ ਕਰਵਾਇਆ ਸੀ।