ਨਵੀਂ ਦਿੱਲੀ : ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਚੰਦਰਯਾਨ-2 ਦੇ ਪ੍ਰੀਖਣ ਦਾ ਅਭਿਆਸ ਸਫ਼ਲਤਾਪੂਰਵਕ ਪੂਰਾ ਕਰ ਲਿਆ ਹੈ। ਇਹ ਮਿਸ਼ਨ 22 ਜੁਲਾਈ ਨੂੰ ਉਡਾਣ ਭਰੇਗਾ।
ਇਸਰੋ ਨੇ ਟਵੀਟ ਕਰ ਕੇ ਜਾਣਕਾਰੀ ਦਿੱਤੀ ਕਿ ਜਿਓਸਿੰਕ੍ਰੋਨਸ ਸੈਨੇਲਾਈਟ ਲਾਂਚ ਵਹੀਕਲ-ਮਾਰਕ ਤਿਹਰੀ (ਜੀਐੱਸਐੱਲਵੀ-ਐੱਮਕੇ ਤ੍ਰਿਤੀ-ਐੱਮ ਪ੍ਰਥਮ) ਸਫ਼ਲਤਾਪੂਰਵਕ ਪੂਰੀ ਹੋ ਗਈ ਹੈ। ਇਸ ਦਾ ਪ੍ਰਦਰਸ਼ਨ ਠੀਕ ਰਿਹਾ।
ਚੰਦਰਯਾਨ-2 ਦੀ ਉਡਾਣ 15 ਜੁਲਾਈ ਨੂੰ ਮਿੱਥੀ ਗਈ ਸੀ, ਪਰ ਰਾਕੇਟ ਵਿੱਚ ਤਕਨੀਕੀ ਖ਼ਰਾਬੀ ਕਾਰਨ ਇਸ ਨੂੰ ਉਡਾਉਣ ਤੋਂ ਕੁੱਝ ਦੇਰ ਪਹਿਲਾਂ ਹੀ ਰੋਕ ਦਿੱਤਾ ਗਿਆ ਸੀ।
ਚੰਦਰਯਾਨ-2 ਦੇਸ਼ ਵਿੱਚ ਪੂਰੀ ਤਰ੍ਹਾਂ ਵਿਕਸਿਤ ਕੀਤਾ ਗਿਆ ਹੈ। ਚੰਦਰਯਾਨ-2 ਨੂੰ ਭਾਰਤ ਨੂੰ ਸਭ ਤੋਂ ਤਾਕਤਵਰ ਜੀਐੱਸਐੱਲਵੀ ਮਾਰਕ-III ਰਾਕੇਟ ਤੋਂ ਲਾਂਚ ਕੀਤਾ ਜਾਵੇਗਾ। ਚੰਦਰਯਾਨ-2 ਅਜਿਹੇ ਖੇਤਰਾਂ ਦਾ ਪਤਾ ਲਾਵੇਗਾ ਜਿਥੇ ਅੱਜ ਤੱਕ ਕਿਸੇ ਨੇ ਪੈਰ ਨਹੀਂ ਰੱਖਿਆ ਹੈ। ਇਸ ਦੇ ਸਪੇਸ ਕ੍ਰਾਫ਼ਟ ਬਾਡੀ ਵਿੱਚ ਲੈਂਡਰ ਅਤੇ ਰੋਵਰ ਹੈ।
ਇਸ ਯਾਨ ਦਾ ਕੁੱਲ ਵਜ਼ਨ 3.8 ਟਨ ਹੈ। ਅਨੁਮਾਨ ਹੈ ਕਿ ਯਾਨ ਇਸੇ ਸਾਲ 6 ਜਾਂ 7 ਸਤੰਬਰ ਨੂੰ ਚੰਨ ਉੱਤੇ ਪਹੁੰਚ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ ਦੀ ਧੀ ਨੂੰ ਭਿੱਜੀਆਂ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ
ਭਾਰਤ ਦੁਆਰਾ ਚੰਨ ਦੀ ਸਤ੍ਹਾ ਉੱਤੇ ਯਾਨ ਨੂੰ ਉਤਾਰਣ ਦੀ ਇਹ ਪਹਿਲੀ ਕੋਸ਼ਿਸ਼ ਹੈ। ਇਸ ਦੇ ਨਾਲ ਹੀ ਭਾਰਤ ਚੰਨ ਦੀ ਸਤ੍ਹਾ ਉੱਤੇ ਉਤਰਣ ਵਾਲਾ ਚੌਥਾ ਮੁਲਕ ਬਣ ਜਾਵੇਗਾ। ਇਸ ਤੋਂ ਪਹਿਲਾਂ ਅਮਰੀਕਾ, ਰੂਸ ਅਤੇ ਚੀਨ ਹਨ।