ਹੈਦਰਾਬਾਦ: ਕੋਵਿਡ-19 ਨਾਲ ਨਿਪਟਣ ਲਈ ਕੇਂਦਰ ਸਰਕਾਰ ਨੇ ਕਈ ਮੰਤਰਾਲਿਆਂ ਦੇ ਨਾਲ ਮਿਲ ਕੇ ਤਿੰਨ ਹਫ਼ਤੇ ਦੇ ਦੇਸ਼ਵਿਆਪੀ ਲੌਕਡਾਊਨ ਵਿੱਚ ਗ੍ਰੇਡੇਡ ਐਕਸ਼ਨ ਪਲਾਨ ਤਿਆਰ ਕੀਤਾ ਹੈ। ਦੇਸ਼ ਨੇ ਸਿਹਤ ਸੇਵਾਵਾਂ ਲਈ 15,000 ਕਰੋੜ ਰੁਪਏ ਦੀ ਐਮਰਜੈਂਸੀ ਵਿੱਤੀ ਰਕਮ ਜਾਰੀ ਕੀਤੀ ਹੈ।
ਕੋਵਿਡ-19 ਨਾਲ ਨਿਪਟਣ ਲਈ ਕੇਂਦਰ ਸਰਕਾਰ ਵੱਲੋਂ ਐਮਰਜੈਂਸੀ ਵਿੱਤੀ ਰਾਹਤ ਰਕਮ ਜਾਰੀ - covid 19
ਕੇਂਦਰ ਸਰਕਾਰ ਨੇ ਸਿਹਤ ਸੇਵਾਵਾਂ ਲਈ 15,000 ਕਰੋੜ ਰੁਪਏ ਦੀ ਐਮਰਜੈਂਸੀ ਵਿੱਤੀ ਰਾਹਤ ਰਕਮ ਜਾਰੀ ਕੀਤੀ ਹੈ। ਇਸ ਰਾਹਤ ਰਕਮ ਨਾਲ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਚਿਕਿਤਸਾ ਪੇਸ਼ੇਵਰਾਂ ਲਈ ਨਿੱਜੀ ਸੁਰੱਖਿਆ ਉਪਕਰਣ ਮਜ਼ਬੂਤ ਕਰਨਾ, ਆਈਸੋਲੇਸ਼ਨ ਵਾਰਡ, ਆਈਸੀਯੂ ਬੈੱਡ ਵਧਾਉਣਾ ਅਤੇ ਪੈਰਾਮੈਡੀਕਲ ਲਈ ਚਿਕਿਤਸਾ ਪ੍ਰੀਖਣ ਨੂੰ ਵਿਕਸਿਤ ਕੀਤਾ ਜਾਣਾ ਪ੍ਰਮੁੱਖ ਹੈ।
ਇਸ ਰਾਹਤ ਰਾਸ਼ੀ ਨਾਲ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਚਿਕਿਤਸਾ ਪੇਸ਼ੇਵਰਾਂ ਲਈ ਨਿੱਜੀ ਸੁਰੱਖਿਆ ਉਪਕਰਣ ਮਜ਼ਬੂਤ ਕਰਨਾ, ਆਈਸੋਲੇਸ਼ਨ ਵਾਰਡ, ਆਈਸੀਯੂ ਬੈੱਡ ਵਧਾਉਣਾ ਅਤੇ ਪੈਰਾਮੈਡੀਕਲ ਲਈ ਚਿਕਿਤਸਾ ਪ੍ਰੀਖਣ ਨੂੰ ਵਿਕਸਿਤ ਕੀਤਾ ਜਾਣਾ ਪ੍ਰਮੁੱਖ ਹੈ।
ਇਸ ਤੋਂ ਇਲਾਵਾ ਕੋਰੋਨਾ ਵਾਇਰਸ ਦੇ ਖਿਲਾਫ਼ ਲੜਨ ਦੇ ਲਈ ਕੁਝ ਹੋਰਨਾ ਯੋਜਨਾਵਾਂ ਉੱਤੇ ਵੀ ਕੰਮ ਕੀਤਾ ਜਾ ਰਿਹਾ ਹੈ। ਇਸ ਵਿੱਚ ਕੋਵਿਡ-19 ਹੁੰਗਾਰਾ ਅਤੇ ਸਿਹਤ ਸਿਸਟਮ ਤਿਆਰੀ ਪ੍ਰੌਜਕਟ, ਵਾਤਾਵਰਣ ਅਤੇ ਸਮਾਜਿਕ ਵਚਨਬੱਧਤਾ ਦੀ ਯੋਜਨਾ ਸ਼ਾਮਿਲ ਹੈ। ਫਾਸਟ ਟ੍ਰੈਕ ਕੋਵਿਡ-19 ਰਿਸਪੌਂਸ ਪ੍ਰੋਗਰਾਮ ਦਾ ਹਿੱਸਾ ਹੈ। ਤਜਵੀਜ਼ਸ਼ੁਦਾ ਐਮਰਜੈਂਸੀ ਸਿਹਤ ਪ੍ਰਣਾਲੀ ਪ੍ਰੌਜੈਕਟ ਵਿਸ਼ਵ ਬੈਂਕ ਦੀ ਕੋਵਿਡ-19 ਫਾਸਟ ਟਰੈਕ ਸਹੂਲਤ ਨਾਲ 500 ਮਿਲੀਅਨ ਯੂਐਸ ਡਾਲਰ ਦੀ ਮਦਦ ਨਾਲ ਚਾਰ ਸਾਲ ਚੱਲੇਗੀ।