ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਟੋਲ ਟੈਕਸ 'ਚ ਛੋਟ ਦੇਣ ਤੋਂ ਕੋਰਾ ਇਨਕਾਰ ਕਰ ਦਿੱਤਾ ਹੈ। ਕਾਫ਼ੀ ਸਮੇਂ ਤੋਂ ਟੈਕਸ 'ਚ ਛੋਟ ਦੀ ਮੰਗ ਚੱਲ ਰਹੀ ਸੀ ਅਤੇ ਹੁਣ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਹਿ ਦਿੱਤਾ ਹੈ ਕਿ ਟੋਲ ਟੈਕਸ ਦੇਣਾ ਪਵੇਗਾ।
ਟੋਲ ਟੈਕਸ ਤੋਂ ਛੋਟ 'ਤੇ ਕੇਂਦਰ ਸਰਕਾਰ ਦਾ ਕੋਰਾ ਇਨਕਾਰ - Center Government denies exemption of toll tax
ਟੋਲ ਟੈਕਸ 'ਤੇ ਛੋਟ ਦਿੱਤੇ ਜਾਣ ਤੋਂ ਕੇਂਦਰ ਸਰਕਾਰ ਨੇ ਇਨਕਾਰ ਕੀਤਾ ਹੈ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਸਾਫ਼ ਕੀਤਾ ਹੈ ਕਿ ਟੈਕਸ ਦੇਣਾ ਪਵੇਗਾ।
ਫ਼ਾਈਲ ਫ਼ੋਟੋ।
ਨਿਤਿਨ ਗਡਕਰੀ ਦਾ ਕਹਿਣਾ ਹੈ ਕਿ ਸਰਕਾਰ ਕੋਲ ਫੰਡ ਨਹੀਂ ਹੈ ਜਿਸ ਕਾਰਨ ਇਹ ਟੈਕਸ ਦੇਣਾ ਹੀ ਪਵੇਗਾ। ਟੋਲ ਟੈਕਸ ਦਾ ਸਾਰਾ ਪੈਸਾ ਪਿੰਡਾਂ ਅਤੇ ਪਹਾੜਾਂ 'ਚ ਸੜਕਾਂ ਬਨਾਉਣ 'ਤੇ ਲਗਾਇਆ ਜਾਂਦਾ ਹੈ। ਇਸੇ ਲਈ ਜੇ ਚੰਗੀਆਂ ਸੜਕਾਂ ਚਾਹੀਦੀਆਂ ਹਨ ਤਾਂ ਟੈਕਸ ਦੇਣਾ ਪਵੇਗਾ।