ਪੰਜਾਬ

punjab

ETV Bharat / bharat

ਕੇਂਦਰ ਨੇ ਬੈਨਰਜੀ ਸਰਕਾਰ ਕੋਲੋਂ ਡਾਕਟਰਾਂ ਦੀ ਹੜਤਾਲ ਸਮੇਤ ਰਾਜਨੀਤਕ ਹਿੰਸਾ ਦੀ ਮੰਗੀ ਰਿਪੋਰਟ - Kolkata

ਕੇਂਦਰ ਸਰਕਾਰ ਨੇ ਮਮਤਾ ਬੈਨਰਜੀ ਦੀ ਸਰਕਾਰ ਕੋਲੋਂ ਪੱਛਮੀ ਬੰਗਾਲ ਵਿੱਚ ਜਾਰੀ ਡਾਕਟਰਾਂ ਦੀ ਹੜਤਾਲ ਅਤੇ ਰਾਜਨੀਤਕ ਹਿੰਸਾ ਦੀ ਵੱਖ-ਵੱਖ ਰਿਪੋਰਟਾਂ ਦੀ ਮੰਗ ਕੀਤੀ ਹੈ।

ਕੇਂਦਰ ਨੇ ਬੰਗਾਲ ਸਰਕਾਰ ਕੋਲੋਂ ਮੰਗੀ ਰਿਪੋਰਟ

By

Published : Jun 16, 2019, 10:05 AM IST

ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਪੱਛਮੀ ਬੰਗਾਲ ਵਿੱਚ ਰਾਜਨੀਤਕ ਹਿੰਸਾ ਅਤੇ ਡਾਕਟਰਾਂ ਦੀ ਹੜਤਾਲ ਦੇ ਸਬੰਧ ਵਿੱਚ ਸੂਬਾ ਸਰਕਾਰ ਕੋਲੋਂ ਵੱਖ-ਵੱਖ ਰਿਪੋਰਟਾਂ ਦੀ ਮੰਗ ਕੀਤੀ ਹੈ।

ਗ੍ਰਹਿ ਮੰਤਰਾਲੇ ਨੇ ਇੱਕ ਬੁਲਾਰੇ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਇਹ ਕਦਮ ਸ਼ਨੀਵਾਰ ਨੂੰ ਚੁੱਕਿਆ ਗਿਆ ਹੈ। ਪੱਛਮੀ ਬੰਗਾਲ ਵਿੱਚ ਪਿਛਲੇ ਚਾਰ ਸਾਲਾਂ ਦੌਰਾਨ ਰਾਜਨੀਤਕ ਹਿੰਸਾ ਵਿੱਚ ਹੁਣ ਤੱਕ ਲਗਭਗ 160 ਲੋਕ ਮਾਰੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਕਦਮ ਖ਼ਾਸ ਤੌਰ 'ਤੇ ਪੱਛਮੀ ਬੰਗਾਲ ਵਿੱਚ ਰਾਜਨੀਤਕ ਹਿੰਸਾ ਨੂੰ ਰੋਕਣ ਅਤੇ ਮੁਲਜ਼ਮਾਂ ਨੂੰ ਕਾਨੂੰਨ ਦੇ ਦਾਇਰੇ 'ਚ ਲਿਆਉਣ ਲਈ ਚੁੱਕਿਆ ਗਿਆ ਹੈ।

ਅਜਿਹੀਆਂ ਘਟਨਾਵਾਂ ਦੀ ਜਾਂਚ ਸਬੰਧੀ ਕੇਂਦਰ ਸਰਕਾਰ ਨੇ ਸੂਬਾ ਸਰਕਾਰ ਤੋਂ ਰਿਪੋਰਟ ਮੰਗੀ ਹੈ। ਅਧਿਕਾਰੀ ਨੇ ਕਿਹਾ ਕਿ ਇਸ ਤੋਂ ਇਲਾਵਾ ਪੱਛਮੀ ਬੰਗਾਲ ਵਿੱਚ ਜਾਰੀ ਡਾਕਟਰਾਂ ਦੀ ਹੜਤਾਲ ਉੱਤੇ ਵੀ ਇੱਕ ਵਿਸਥਾਰਕ ਰਿਪੋਰਟ ਦੀ ਮੰਗ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਸੂਬੇ ਵਿੱਚ ਡਾਕਟਰਾਂ ਦੀ ਹੜਤਾਲ ਤੋਂ ਬਾਅਦ ਸਿਹਤ ਸੁਵਿਧਾਵਾਂ ਬਿਲਕੁਲ ਠੱਪ ਪੈ ਗਈਆਂ ਹਨ।

ਗੌਰਤਲਬ ਹੈ ਕਿ ਪੱਛਮੀ ਬੰਗਾਲ ਵਿੱਚ ਡਾਕਟਰਾਂ ਵਿਰੁੱਧ ਹੋ ਰਹੇ ਹਿੰਸਕ ਹਮਲੇ ਨੂੰ ਲੈ ਕੇ ਦੇਸ਼ ਭਰ ਦੇ ਡਾਕਟਰਾਂ ਵੱਲੋਂ ਰੋਸ ਪ੍ਰਦਰਸ਼ਨ ਜਾਰੀ ਹੈ। ਦੇਸ਼ ਦੀ ਰਾਜਧਾਨੀ ਸਮੇਤ ਕਈ ਸੂਬਿਆਂ ਵਿੱਚ ਡਾਕਟਰ ਵਰਗ ਵੱਲੋਂ ਹੜਤਾਲ ਕੀਤੀ ਜਾ ਰਹੀ ਹੈ। ਹੁਣ ਤੱਕ ਲਗਭਗ 300 ਡਾਕਟਰਾਂ ਨੇ ਅਸਤੀਫਾ ਦੇ ਦਿੱਤਾ ਹੈ।

ABOUT THE AUTHOR

...view details