ਪੰਜਾਬ

punjab

By

Published : Jul 17, 2019, 7:19 PM IST

Updated : Jul 18, 2019, 3:02 PM IST

ETV Bharat / bharat

ਮੁੰਬਈ 'ਚ ਕੁਲਭੂਸ਼ਣ ਜਾਧਵ ਦੇ ਘਰ ਦੇ ਬਾਹਰ ਜਸ਼ਨ ਦਾ ਮਾਹੌਲ

ਭਾਰਤ ਦੀ ਵੱਡੀ ਜਿੱਤ ਹੋਈ ਹੈ, ਕੁਲਭੂਸ਼ਣ ਜਾਧਵ ਦੀ ਫਾਂਸੀ ਦੀ ਸਜ਼ਾ 'ਤੇ ਰੋਕ ਲਗਾ ਦਿੱਤੀ ਗਈ ਹੈ। ਹੁਣ, ਕੁਲਭੂਸ਼ਣ ਜਾਧਵ ਦੇ ਮੁੰਬਈ ਸਥਿਤ ਘਰ ਦੇ ਬਾਹਰ ਜਸ਼ਨ ਦਾ ਮਾਹੌਲ ਹੈ।

ਮੁੰਬਈ 'ਚ ਕੁਲਭੂਸ਼ਣ ਜਾਧਵ ਦੇ ਘਰ ਦੇ ਬਾਹਰ ਜਸ਼ਨ ਦਾ ਮਾਹੌਲ

ਮੁੰਬਈ: ਆਈਸੀਜੇ 'ਚ ਪਾਕਿਸਤਾਨ ਵਿੱਚ ਬੰਦ ਭਾਰਤ ਦੇ ਕੁਲਭੂਸ਼ਣ ਜਾਧਵ ਮਾਮਲੇ ਵਿੱਚ ਫੈਸਲਾ ਆ ਗਿਆ ਹੈ। ਭਾਰਤ ਦੀ ਵੱਡੀ ਜਿੱਤ ਹੋਈ ਹੈ, ਕੁਲਭੂਸ਼ਣ ਜਾਧਵ ਦੀ ਫਾਂਸੀ ਦੀ ਸਜ਼ਾ 'ਤੇ ਰੋਕ ਲਗਾ ਦਿੱਤੀ ਗਈ ਹੈ। ਇਸ ਤੋਂ ਬਾਅਦ ਕੁਲਭੂਸ਼ਣ ਜਾਧਵ ਦੇ ਮੁੰਬਈ ਸਥਿਤ ਘਰ ਦੇ ਬਾਹਰ ਜਸ਼ਨ ਦਾ ਮਾਹੌਲ ਹੈ।

ਮੁੰਬਈ 'ਚ ਕੁਲਭੂਸ਼ਣ ਜਾਧਵ ਦੇ ਘਰ ਦੇ ਬਾਹਰ ਜਸ਼ਨ ਦਾ ਮਾਹੌਲ
ਆਈਸੀਜੇ ਦੀ ਕਾਨੂੰਨੀ ਸਲਾਹਕਾਰ ਰੀਮਾ ਓਮੇਰ ਨੇ ਟਵੀਟ ਕਰ ਕਿਹਾ ਹੈ ਕਿ ਜਾਧਵ ਨੂੰ ਕਾਊਂਸਲਰ ਐਕਸੈੱਸ ਮਿਲੇਗਾ ਅਤੇ ਕੋਰਟ ਨੇ ਪਾਕਿਸਤਾਨ ਨੂੰ ਫੈਸਲੇ 'ਤੇ ਮੁੜ ਵਿਚਾਰ ਕਰਨ ਲਈ ਕਿਹਾ ਹੈ। ਦੱਸ ਦਈਏ ਕਿ ਨੀਦਰਲੈਂਡ ਦੇ ਹੇਗ ਦੇ ਪੀਸ ਪੈਲੇਸ ਵਿੱਚ ਇਸ ਮਾਮਲੇ ਦੀ ਸੁਣਵਾਈ ਹੋਈ, ਜਿਸ ਵਿੱਚ ਚੀਫ਼ ਜਸਟਿਸ ਅਬਦੁਲਕਾਵੀ ਅਹਿਮਦ ਯੂਸਫ਼ ਨੇ ਫੈਸਲਾ ਪੜ੍ਹਿਆ। ਆਈਸੀਜੇ ਦੇ ਚੀਫ਼ ਜਸਟਿਸ ਯੂਸਫ ਨੇ ਫੈਸਲਾ ਪੜ੍ਹਦਿਆਂ ਇਹ ਗੱਲ ਮੰਨੀ ਕਿ ਪਾਕਿ ਨੇ ਭਾਰਤ ਦੀ ਅਪੀਲ ਨਹੀਂ ਸੁਣੀ ਤੇ ਜਾਧਵ ਨੂੰ ਉਸ ਦੇ ਬਣਦੇ ਹੱਕ ਨਹੀਂ ਦਿੱਤੇ ਗਏ।
Last Updated : Jul 18, 2019, 3:02 PM IST

ABOUT THE AUTHOR

...view details