ਪੰਜਾਬ

punjab

By

Published : Aug 27, 2020, 8:12 PM IST

ETV Bharat / bharat

ਕਰੋੜਾਂ ਦਰਸ਼ਕਾਂ ਦੇ ਪਿਆਰ ਤੇ ਭਰੋਸੇ ਨਾਲ ਈਟੀਵੀ ਨੇ ਮਨਾਈ ਸਿਲਵਰ ਜੁਬਲੀ

1995 ਵਿੱਚ ਸਥਾਪਨਾ ਤੋਂ ਬਾਅਦ ਈਟੀਵੀ ਨੇ ਖ਼ੁਦ ਨੂੰ ਤੇਲਗੂ ਚਿਹਰਿਆਂ ਵਿਚਕਾਰ ਆਪਣੇ ਆਪ ਨੂੰ ਪਸੰਦੀਦਾ ਬਣਾਇਆ। ਦੱਸ ਦਈਏ 27 ਅਗਸਤ 1995 ਨੂੰ ਈਟੀਵੀ ਤੇਲਗੂ ਦੀ ਸ਼ੁਰੂਆਤੀ ਕੀਤੀ ਸੀ ਜਿਸ ਨੂੰ ਅੱਜ 25 ਸਾਲ ਪੂਰੇ ਹੋ ਗਏ ਹਨ ਜਿਸ ਸਬੰਧੀ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।

ਫ਼ੋਟੋ
ਫ਼ੋਟੋ

ਹੈਦਰਾਬਾਦ: ਈਟੀਵੀ ਦੀ ਸਿਲਵਰ ਜੁਬਲੀ ਸੈਲੀਬ੍ਰੇਸ਼ਨ ਪ੍ਰੋਗਰਾਮ ਰਾਮੋਜੀ ਫ਼ਿਲਮ ਸਿਟੀ ਵਿਖੇ ਆਯੋਜਿਤ ਕੀਤਾ ਗਿਆ। ਇਸ ਦੌਰਾਨ ਰਾਮੋਜੀ ਗਰੁੱਪ ਦੇ ਚੇਅਰਮੈਨ ਰਾਮੋਜੀ ਰਾਓ, ਈਟੀਵੀ ਭਾਰਤ ਦੇ ਸੀਈਓ ਕੇ.ਕੇ. ਬੱਪੀਨਾਇਡੂ, ਫ਼ਿਲਮ ਸਿਟੀ ਡਾਇਰੈਕਟਰ ਰਾਮ ਮੋਹਨ ਰਾਓ ਅਤੇ ਈਟੀਵੀ ਭਾਰਤ ਦੀ ਨਿਰਦੇਸ਼ਕ ਵਰਿਹਤੀ ਚੈਰੂਕੁਰੀ ਸਮੇਤ ਕਈ ਹੋਰ ਹਾਜ਼ਰ ਸਨ।

ਵੀਡੀਓ

ਇਸ ਮੌਕੇ ਅਦਾਕਾਰ ਚਿਰੰਜੀਵੀ ਨੇ ਕਿਹਾ ਕਿ ਭਾਰਤੀ ਟੈਲੀਵਿਜ਼ਨ ਵਿੱਚ ਕ੍ਰਾਂਤੀ ਲਿਆਉਣ ਅਤੇ 24x7 ਚੈਨਲ ਬਣਾਉਣ ਦਾ ਸਿਹਰਾ ਰਾਮੋਜੀ ਰਾਓ ਨੂੰ ਜਾਂਦਾ ਹੈ। ਉਹ ਮੇਰੇ ਲਈ ਕਿਸੇ ਆਦਰਸ਼ ਅਤੇ ਪਿਤਾ ਤੋਂ ਘੱਟ ਨਹੀਂ ਹਨ। ਈਟੀਵੀ ਦੇ 25 ਸਾਲਾਂ ਦੇ ਸਫਲ ਇਤਿਹਾਸ ਦੇ ਪਿੱਛੇ ਉਨ੍ਹਾਂ ਦੀ ਕੋਸ਼ਿਸ਼, ਲਗਨ ਅਤੇ ਸਮਰਪਣ ਹੈ। ਮੈਂ ਈਟੀਵੀ ਦੀ ਪਹਿਲੀ ਤੇ 20ਵੀਂ ਵਰ੍ਹੇਗੰਢ ਦੇ ਜਸ਼ਨਾਂ ਲਈ ਵਿਸ਼ੇਸ਼ ਮਹਿਮਾਨ ਸੀ। ਮੈਨੂੰ ਅੱਜ 25 ਵੀਂ ਵਰੇਗੰਢ ਦੇ ਸਮਾਗਮਾਂ ਦਾ ਹਿੱਸਾ ਬਣਨ ਦਾ ਮਾਣ ਮਿਲਿਆ ਹੈ।

ਫ਼ੋਟੋ

ਅਦਾਕਾਰ ਨਾਗਰਜੁਨ ਨੇ ਦੱਸਿਆ ਕਿ ਈਟੀਵੀ ਦੇ 25 ਸਾਲ ਪੂਰੇ ਹੋ ਚੁੱਕੇ ਹਨ। 1995–96 ਦੌਰਾਨ ਮੈਂ ਈਟੀਵੀ ਦੇ ਚੋਣਵੇਂ ਪ੍ਰੋਗਰਾਮਾਂ ਨੂੰ ਲਗਾਤਾਰ ਵੇਖਦਾ ਸੀ। ਮੇਰਾ ਮਨਪਸੰਦ ਸ਼ੋਅ ਪਦੂਥਾ ਤਿਆਗਾ ਹੈ। ਉਨ੍ਹਾਂ ਦਿਨਾਂ ਵਿੱਚ ਫ਼ਿਲਮਾਂ ਦੇ ਗਾਣੇ ਵੇਖਣ ਲਈ ਅਸਾਨੀ ਨਾਲ ਉਪਲਬਧ ਨਹੀਂ ਸਨ। ਇਹੀ ਕਾਰਨ ਹੈ ਕਿ ਮੈਂ ਈਟੀਵੀ ਦੇ ਸੰਗੀਤ ਦੇ ਸ਼ੋਅ ਦਾ ਹਰ ਐਪੀਸੋਡ ਵੇਖਦਾ ਹੁੰਦਾ ਸੀ। ਇਸ ਤੋਂ ਇਲਾਵਾ, ਈਟੀਵੀ ਦੀਆਂ ਖ਼ਬਰਾਂ ਅਜੇ ਵੀ ਖ਼ਬਰਾਂ ਲਈ ਇੱਕ ਮਾਨਕ ਹਨ।

ਰਾਮੋ ਜੀ ਰਾਓ

27 ਅਗਸਤ 1995 ਨੂੰ ਹੋਈ ਸੀ ਸ਼ੁਰੂਆਤ

27 ਅਗਸਤ, 1995 ਨੂੰ ਟੈਲੀਵਿਜ਼ਨ ਦੇ ਇਤਿਹਾਸ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਉਦੋਂ ਹੋਈ, ਜਦੋਂ ਈਨਾਡੂ ਟੈਲੀਵਜ਼ਨ ਦੀ ਸ਼ੁਰੂਆਤ ਹੋਈ ਸੀ। ਚੈਨਲ ਦੇ ਸ਼ੁਰੂਆਤੀ ਦਿਨਾਂ ਵਿੱਚ ਕੰਪਨੀ ਦੇ ਚੇਅਰਮੈਨ ਰਾਮੋਜੀ ਰਾਓ ਨੇ ਰਾਮੋਜੀ ਸਮੂਹ ਨੂੰ ਵਾਅਦਾ ਕੀਤਾ ਸੀ ਕਿ ਈਟੀਵੀ “ਤੰਦਰੁਸਤ ਮਨੋਰੰਜਨ ਦਾ ਪਤਾ” ਹੋਵੇਗਾ। ਉਸ ਦਿਨ ਤੋਂ, ਤੇਲਗੂ ਮਨੋਰੰਜਨ ਦਾ ਤਰੀਕਾ ਬਦਲ ਗਿਆ। ਈਟੀਵੀ ਨੇ ਨਵੀਂ ਤਕਨਾਲੋਜੀ ਦੀ ਸ਼ੁਰੂਆਤ ਕੀਤੀ ਜੋ ਪਹਿਲਾਂ ਕਦੇ ਨਹੀਂ ਵੇਖੀ ਗਈ ਸੀ।

ਈਟੀਵੀ ਦੀ ਸ਼ੁਰੂਆਤ ਤੋਂ ਬਾਅਦ ਤੇਲਗੂ ਚੈਨਲ ਤੇਜ਼ੀ ਨਾਲ ਅੱਗੇ ਵਧਿਆ ਹੈ। ਸ਼ਹਿਰਾਂ, ਕਸਬਿਆਂ ਤੇ ਪਿੰਡਾਂ ਵਿੱਚ ਈਟੀਵੀ ਨੇ ਪੂਰੇ ਸਪੈਕਟ੍ਰਮ ਵਿੱਚ ਪ੍ਰਮੁੱਖਤਾ ਹਾਸਲ ਕੀਤੀ। ਮੈਨੇਜਿੰਗ ਡਾਇਰੈਕਟਰ ਸੁਮਨ ਦੀ ਅਗਵਾਈ ਵਾਲੀ ਇਕ ਸਮਰੱਥ ਕਾਰਜਕਾਰੀ ਟੀਮ ਨੇ ਈਟੀਵੀ ਨੂੰ ਦੇਸ਼ ਭਰ ਵਿੱਚ ਮਸ਼ਹੂਰ ਕੀਤਾ ਹੈ।

ਈਟੀਵੀ, ਤੇਲਗੂ ਵਿੱਚ 24 ਘੰਟੇ ਚਲਣ ਵਾਲਾ ਪਹਿਲਾ ਸੈਟੇਲਾਈਟ ਚੈਨਲ ਹੈ, ਬਹੁਤ ਸਾਰੇ ਨਵੇਂ ਪ੍ਰਯੋਗਾਂ ਲਈ ਇੱਕ ਨਵੀਨਤਾਕਾਰੀ ਪਲੇਟਫ਼ਾਰਮ ਬਣ ਗਿਆ ਹੈ। ਅਜਿਹੇ ਸਮੇਂ ਦੌਰਾਨ ਜਦੋਂ ਲੋਕ 6 ਫਿਲਮਾਂ ਦੇ ਗਾਣੇ ਦੇਖਣ ਲਈ ਪੂਰੇ ਹਫ਼ਤੇ ਦੀ ਉਡੀਕ ਕਰਦੇ ਸਨ, ਈਟੀਵੀ ਨੇ ਹਰ ਦਿਨ ਇੱਕ ਫ਼ਿਲਮ ਪ੍ਰਸਾਰਿਤ ਕੀਤੀ।

ਉਨ੍ਹਾਂ ਦਿਨਾਂ ਦੌਰਾਨ ਜਦੋਂ ਸੰਗੀਤ ਪ੍ਰੇਮੀਆਂ ਲਈ ਰਿਐਲਿਟੀ ਸ਼ੋਅ ਦੱਖਣੀ ਦਰਸ਼ਕਾਂ ਤੋਂ ਅਣਜਾਣ ਸਨ, ਉਸ ਵੇਲੇ ਈਟੀਵੀ ਨੇ ਐਸ ਪੀ ਬਾਲਾ ਸੂਬਰਾਮਣਿਅਮ ਦੀ ਅਗਵਾਈ ਵਿੱਚ ਪਹਿਲਾ 'ਪਦੂਤਾ ਥੀਏਗਾ' ਪ੍ਰੋਗਰਾਮ ਸ਼ੁਰੂ ਕੀਤਾ ਅਤੇ ਸੰਗੀਤ ਦੇ ਪ੍ਰਸ਼ੰਸਕਾਂ ਦਾ ਦਿਲ ਮੋਹ ਲਿਆ।

ਇਨ੍ਹਾਂ ਪ੍ਰੋਗਰਾਮਾਂ ਤੋਂ ਇਲਾਵਾ, ਈਟੀਵੀ ਨਿਊਜ਼ ਤੇਲਗੂ ਲੋਕਾਂ ਦੀ ਦਿਲ ਦੀ ਧੜਕਣ ਬਣ ਗਈ ਹੈ। ਈਟੀਵੀ ਦੀ ਟਿੱਪਣੀ, ਵਿਸ਼ਲੇਸ਼ਣ, ਅਸਲ ਜ਼ਿੰਦਗੀ ਦੀਆਂ ਕਹਾਣੀਆਂ ਦੇ ਨਾਲ-ਨਾਲ ਖੇਤਰੀ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਲੋਕਾਂ ਦੁਆਰਾ ਬੜੇ ਉਤਸ਼ਾਹ ਨਾਲ ਸੁਣੀਆਂ ਜਾਂਦੀਆਂ ਹਨ।

ABOUT THE AUTHOR

...view details