ਸ੍ਰੀਨਗਰ: ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿੱਚ ਨਿਰੰਤਰ ਰੇਖਾ ਦੇ ਨੇੜੇ ਐਤਵਾਰ ਨੂੰ ਪਾਕਿਸਤਾਨ ਵੱਲੋਂ ਸੰਘਰਸ਼ ਵਿਰਾਮ ਦਾ ਉਲੰਘਣ ਕਰ ਗੋਲੀਬਾਰੀ ਕੀਤੀ ਗਈ। ਇਸ ਗੋਲੀਬਾਰੀ ਵਿੱਚ ਫੌਜ ਦਾ ਇੱਕ ਜੂਨੀਅਰ ਕਮਿਸ਼ਨਰ ਅਧਿਕਾਰੀ ਨਾਇਬ ਸੂਬੇਦਾਰ ਰਾਜਵਿੰਦਰ ਸਿੰਘ ਸ਼ਹੀਦ ਹੋ ਗਿਆ ਹੈ। ਇਹ ਜਾਣਕਾਰੀ ਰੱਖਿਆ ਸੁਤਰਾਂ ਨੇ ਦਿੱਤੀ ਹੈ।
ਫ਼ੌਜ ਬੁਲਾਰੇ ਲੈਫਟੀਨੈਂਟ ਕਰਨਲ ਦੇਵੇਂਦਰ ਅਨੰਦ ਨੇ ਦੱਸਿਆ ਕਿ ਨੌਸ਼ੇਰਾ ਸੈਕਟਰ ਵਿੱਚ ਨਿਰੰਤਰ ਰੇਖਾ ਉੱਤੇ ਫ਼ੌਜ ਵੱਲੋਂ ਕੁੱਝ ਸ਼ੱਕੀ ਗਤੀਵਿਧੀਆਂ ਦੇਖੀਆਂ ਗਈਆਂ ਸੀ ਜਿਸ ਤੋਂ ਤਰੁੰਤ ਬਾਅਦ ਹੀ ਸਰਹੱਦ ਪਾਰ ਉੱਤੇ ਗੋਲੀਬਾਰੀ ਸ਼ੁਰੂ ਹੋ ਗਈ। ਗੋਲੀਬਾਰੀ ਦੀ ਜਵਾਬੀ ਕਾਰਵਾਈ ਕਰਦੇ ਹੋਏ ਨਾਇਬ ਸੂਬੇਦਾਰ ਰਾਜਵਿੰਦਰ ਸਿੰਘ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਫ਼ੌਜ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਜਿੱਥੇ ਰਾਜਵਿੰਦਰ ਸਿੰਘ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਉਨ੍ਹਾਂ ਕਿਹਾ ਕਿ ਨਾਇਬ ਸੂਬੇਦਾਰ ਰਾਜਵਿੰਦਰ ਸਿੰਘ ਬਹਾਦਰ ਫ਼ੌਜੀ ਸਨ ਤੇ ਉਨ੍ਹਾਂ ਦੇ ਇਸ ਬਲਿਦਾਨ ਨੂੰ ਦੇਸ਼ ਹਮੇਸ਼ਾ ਯਾਦ ਰਖੇਗਾ।