ਨਵੀਂ ਦਿੱਲੀ: ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 15 ਜਨਵਰੀ ਨੂੰ ਫੌਜ ਦਿਵਸ ਮਨਾਇਆ ਜਾ ਰਿਹਾ ਹੈ। ਵੱਖ-ਵੱਖ ਲੀਡਰਾਂ ਨੇ ਟਵਿੱਟਰ 'ਤੇ ਫੌਜ ਦੇ ਜ਼ਜਬੇ ਨੂੰ ਸਲਾਮ ਕੀਤਾ ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਚੀਫ਼ ਆਫ਼ ਡਿਫੈਂਸ ਸਟਾਫ਼ ਬਿਪਿਨ ਰਾਵਤ ਨੇ ਨੈਸ਼ਨਲ ਵਾਰ ਮੈਮੋਰੀਅਲ 'ਤੇ ਪਹੁੰਚ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਆਰਮੀ ਚੀਫ਼ ਮਨੋਜ ਮੁਕੰਦ ਨਰਵਾਣੇ, ਏਅਰ ਚੀਫ਼ ਮਾਰਸ਼ਲ ਆਰਕੇਐਸ ਭਦੌਰੀਆ ਤੇ ਨੇਵੀ ਚੀਫ਼ ਐਡਮੀਰਲ ਕਰਮਬੀਰ ਸਿੰਘ ਨੇ ਵੀ ਨੈਸ਼ਨਲ ਵਾਰ ਮੈਮੋਰੀਅਲ ਨੂੰ ਸਲਾਮੀ ਦਿੱਤੀ।
ਫੌਜ ਦਿਵਸ ਮੌਕੇ CDS ਸਣੇ ਤਿੰਨੋਂ ਫੌਜ ਮੁਖੀਆਂ ਨੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ - ਚੀਫ਼ ਆਫ਼ ਡਿਫੈਂਸ ਸਟਾਫ਼ ਬਿਪਿਨ ਰਾਵਤ
ਫੌਜ ਦਿਵਸ ਮੌਕੇ ਚੀਫ਼ ਆਫ਼ ਡਿਫੈਂਸ ਸਟਾਫ਼ ਬਿਪਿਨ ਰਾਵਤ ਨੇ ਨੈਸ਼ਨਲ ਵਾਰ ਮੈਮੋਰੀਅਲ 'ਤੇ ਪਹੁੰਚ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਦੌਰਾਨ ਆਰਮੀ ਚੀਫ਼ ਮਨੋਜ ਮੁਕੰਦ ਨਰਵਾਣੇ, ਏਅਰ ਚੀਫ਼ ਮਾਰਸ਼ਲ ਆਰਕੇਐਸ ਭਦੌਰੀਆ ਤੇ ਨੇਵੀ ਚੀਫ਼ ਐਡਮੀਰਲ ਕਰਮਬੀਰ ਸਿੰਘ ਵੀ ਮੌਜੂਦ ਸਨ। ਕੈਪਟਨ ਅਮਰਿੰਦਰ ਨੇ ਵੀ ਟਵੀਟ ਕਰਕੇ ਫੌਜ ਦੇ ਜਜ਼ਬੇ ਨੂੰ ਸਲਾਮ ਕੀਤਾ।
ਫ਼ੋਟੋ
ਭਾਰਤੀ ਫੌਜ ਦਾ ਇਤਿਹਾਸ
ਦੇਸ਼ 'ਚ ਹਰ ਸਾਲ 15 ਜਨਵਰੀ ਨੂੰ ਭਾਰਤੀ ਥਲ ਸੈਨਾ ਦਿਵਸ ਮਨਾਇਆ ਜਾਂਦਾ ਹੈ। ਅੱਜ ਹੀ ਦੇ ਦਿਨ 1949 'ਚ ਫੀਲਡ ਮਾਰਸ਼ਲ ਕੇਐਮ ਕਰਿਅੱਪਾ ਨੇ ਜਨਰਲ ਫਰਾਂਸੀਸੀ ਬੁਚਰ ਤੋਂ ਭਾਰਤੀ ਫੌਜ ਦੀ ਕਮਾਨ ਲਈ ਸੀ। ਫਰਾਂਸੀਸੀ ਬੁਚਰ ਭਾਰਤ ਦੇ ਆਖਰੀ ਬ੍ਰਿਟਿਸ਼ ਕਮਾਂਡਰ ਇਨ ਚੀਫ਼ ਸਨ। ਫੀਲਡ ਮਾਰਸ਼ਲ ਕੇਐਮ ਕਰਿਅੱਪਾ ਭਾਰਤੀ ਆਰਮੀ ਦੇ ਪਹਿਲੇ ਕਮਾਂਡਰ ਇਨ ਚੀਫ਼ ਬਣੇ ਸਨ।