ਪੰਜਾਬ

punjab

ETV Bharat / bharat

ਮੈਟਰੋ ਸਟੇਸ਼ਨ 'ਤੇ ਪ੍ਰੇਮੀ ਜੋੜੇ ਦੀ ਅਸ਼ਲੀਲ ਹਰਕਤਾਂ ਕਰਦਿਆਂ ਦੀ ਵੀਡੀਓ ਵਾਇਰਲ - Cctv footage of couple

ਮੈਟਰੋ ਸਟੇਸ਼ਨ ਦੇ ਅੰਦਰ ਇੱਕ ਪ੍ਰੇਮੀ ਜੋੜੇ ਦੀ ਅਸ਼ਲੀਲ ਹਰਕਤਾਂ ਕਰਦਿਆਂ ਦੀ ਕਿਸੇ ਅਣਪਛਾਤੇ ਵਿਅਕਤੀ ਨੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਅੱਪਲੋਡ ਤਕ ਦਿੱਤੀ ਡੀਐਮਆਰਸੀ ਨੇ ਪੁਲਿਸ ਨੂੰ ਇਸ ਮਾਮਲੇ ਦੀ ਸ਼ਿਕਾਇਤ ਦਿੰਦੇ ਹੋਏ ਐਫਆਈਆਰ ਦਰਜ ਕਰਵਾ ਦਿੱਤੀ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।

ਫੋਟੋ

By

Published : Jul 31, 2019, 11:57 AM IST

ਨਵੀਂ ਦਿੱਲੀ : ਰਾਜਾਧਾਨੀ ਦੇ ਵੱਖ-ਵੱਖ ਮੈਟਰੋ ਸਟੇਸ਼ਨਾਂ ਅਤੇ ਮੈਟਰੋ ਦੇ ਅੰਦਰ ਕਈ ਵਾਰ ਪ੍ਰੇਮੀ ਜੋੜੇ ਅਸ਼ਲੀਲ ਹਰਕਤਾਂ ਕਰਦੇ ਹਨ, ਪਰ ਉਹ ਭੁੱਲ ਜਾਂਦੇ ਨੇ ਕਿ ਉਨ੍ਹਾਂ ਦੀ ਹਰਕਤ ਕੈਮਰੇ 'ਚ ਰਿਕਾਰਡ ਹੋ ਰਹੀ ਹੈ।

ਵੀਡੀਓ
ਹਾਲ ਹੀ ਵਿੱਚ ਮੈਟਰੋ ਸਟੇਸ਼ਨ ਦੇ ਅੰਦਰ ਇੱਕ ਅਜਿਹੇ ਕਿਸੇ ਜੋੜੇ ਦੀ ਅਸ਼ਲੀਲ ਹਰਕਤਾਂ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਰਿਕਾਰਡ ਕਰਕੇ ਉਸ ਨੂੰ ਪੋਰਨ ਸਾਈਟ 'ਤੇ ਪਾ ਦਿੱਤਾ ਹੈ।

ਹੁਣ ਤੱਕ ਇਸ ਵੀਡੀਓ ਨੂੰ 1 ਲੱਖ ਤੋਂ ਵੱਧ ਲੋਕ ਵੇਖ ਚੁੱਕੇ ਹਨ। ਇਸ ਬਾਰੇ ਜਾਣਕਾਰੀ ਮਿਲਦੇ ਹੀ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੇ ਪੁਲਿਸ ਨੂੰ ਸ਼ਿਕਾਇਤ ਕਰਕੇ ਐਫ਼ਆਈਆਰ ਕਰਵਾ ਦਿੱਤੀ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।

ਕੰਟਰੋਲ ਰੂਮ ਤੋਂ ਬਣਾਈ ਗਈ ਵੀਡੀਓ

ਜਾਣਕਾਰੀ ਮੁਤਾਬਕ ਇਹ ਘਟਨਾ 18 ਜੁਲਾਈ ਦੁਪਹਿਰ 2 ਵਜੇ ਦੇ ਕਰੀਬ ਦੱਸੀ ਜਾ ਰਹੀ ਹੈ। ਉਸ ਸਮੇਂ ਇੱਕ ਪ੍ਰੇਮੀ ਜੋੜਾ ਸਟੇਸ਼ਨ ਪਰਿਸਰ ਵਿੱਚ ਅਸ਼ਲੀਲ ਹਰਕਤਾਂ ਕਰ ਰਿਹਾ ਸੀ ਅਤੇ ਇਹ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਰਿਕਾਰਡ ਹੋ ਰਹੀ ਸੀ। ਕਿਸੇ ਵਿਅਕਤੀ ਨੇ ਕੰਟਰੋਲ ਰੂਮ ਵਿੱਚ ਇਸ ਘਟਨਾ ਦਾ ਲਾਈਵ ਵੀਡੀਓ ਬਣਾ ਕੇ ਇੱਕ ਪੋਰਨ ਸਾਈਟ 'ਤੇ ਪਾ ਦਿੱਤੀ।
ਮਾਮਲੇ ਬਾਰੇ ਪਤਾ ਲੱਗਣ 'ਤੇ ਡੀਆਰਐਮਸੀ ਨੇ ਆਜ਼ਾਦਪੁਰ ਮੈਟਰੋ ਪੁਲਿਸ ਨੂੰ ਇਸ ਘਟਨਾ ਦੀ ਸ਼ਿਕਾਇਤ ਦਿੱਤੀ।

ਵੀਡੀਓ ਬਣਾਉਣ ਵਾਲੇ ਦੀ ਭਾਲ ਜਾਰੀ

ਪੁਲਿਸ ਨੇ ਇਸ ਮਾਮਲੇ ਦੀ ਐਫਆਈਆਰ ਦਰਜ ਕਰਕੇ ਪ੍ਰੇਮੀ ਜੋੜੇ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਇਲਾਵਾ ਪੁਲਿਸ ਵੀਡੀਓ ਰਿਕਾਰਡ ਕਰਨ ਵਾਲੇ ਵਿਅਕਤੀ ਦੀ ਵੀ ਭਾਲ ਕਰ ਰਹੀ ਹੈ। ਪੁਲਿਸ ਵੱਲੋਂ ਇਹ ਖ਼ਦਸ਼ਾ ਪ੍ਰਗਟ ਕੀਤਾ ਗਿਆ ਹੈ ਕਿ ਇਸ ਮਾਮਲੇ ਵਿੱਚ ਮੈਟਰੋ 'ਚ ਕੰਮ ਕਰਨ ਵਾਲੇ ਕਿਸੇ ਵਿਅਕਤੀ ਦਾ ਹੱਥ ਹੋਵੇ। ਕਿਉਂਕਿ ਇਹ ਵੀਡੀਓ ਸਟੇਸ਼ਨ ਪਰਿਸਰ ਦੇ ਕੰਟਰੋਲ ਰੂਮ ਤੋਂ ਬਣਾਈ ਗਈ ਹੈ ਅਤੇ ਕਿਸੇ ਵੀ ਬਾਹਰੀ ਵਿਅਕਤੀ ਦਾ ਕੰਟਰੋਲ ਰੂਮ ਵਿੱਚ ਜਾਣਾ ਸੰਭਵ ਨਹੀਂ ਹੈ। ਇਸ ਮਾਮਲੇ ਵਿੱਚ ਡੀਆਰਐਮਸੀ ਵੀ ਆਪਣੇ ਪੱਧਰ ਤੇ ਮੁਲਜ਼ਮ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ABOUT THE AUTHOR

...view details