ਪੰਜਾਬ

punjab

ETV Bharat / bharat

ਸੀਬੀਐਸਈ ਨੇ ਐਲਾਨਿਆ 10ਵੀਂ ਦਾ ਨਤੀਜਾ, 13 ਵਿਦਿਆਥੀਆਂ ਨੇ ਕੀਤਾ ਟਾਪ - NATIONAL

ਸੀਬੀਐਸਈ ਦੀ ਜਮਾਤ ਦਸਵੀਂ ਦਾ ਨਤੀਜਾ ਐਲਾਨ ਦਿੱਤਾ ਹੈ। ਇਸ ਸਾਲ ਕੁੱਲ 13 ਵਿਦਿਆਥੀਆਂ ਨੇ ਟਾਪ ਕੀਤਾ ਹੈ। ਇਨ੍ਹਾਂ 13 ਵਿੱਚੋਂ ਅੱਧ ਤੋਂ ਵੱਧ, ਯਾਨੀ 7 ਲੜਕੇ ਸ਼ਾਮਲ ਹਨ। ਪੰਜਾਬ ਦੇ ਬਠਿੰਡਾ ਦੀ ਮਾਨਿਆ ਨੇ ਵੀ 499 ਅੰਕ ਲੈਕੇ ਟਾਪ ਕੀਤਾ ਹੈ।

ਫੋ਼ਟੋ

By

Published : May 6, 2019, 5:51 PM IST

ਨਵੀਂ ਦਿੱਲੀ: ਸੀਬੀਐਸਈ ਦੀ ਜਮਾਤ ਦਸਵੀਂ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਇਸ ਪ੍ਰੀਖਿਆ ਵਿੱਚ ਬੈਠੇ ਵਿਦਿਆਰਥੀ CBSE ਦੀ ਅਧਿਕਾਰਤ ਵੈੱਬਸਾਈਟ cbse.nic.in ਜਾਂ cbseresults.nic.in 'ਤੇ ਜਾ ਕੇ ਆਪਣਾ ਨਤੀਜਾ ਵੇਖ ਸਕਣਗੇ।

ਇਸ ਸਾਲ 18 ਲੱਖ ਵਿਦਿਆਰਥੀਆਂ ਵਿੱਚੋਂ 91.1 ਫੀਸਦੀ ਨੇ ਇਮਤਿਹਾਨ ਪਾਸ ਕੀਤਾ ਹੈ। ਪਿਛਲੇ 5 ਸਾਲਾਂ ਤੋਂ 10ਵੀਂ ਦੇ ਨਤੀਜਿਆਂ ਵਿੱਚ ਗਿਰਾਵਟ ਚੱਲ ਰਹੀ ਸੀ। ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਨਤੀਜੇ ਵਿੱਚ 5 ਫੀਸਦੀ ਦਾ ਸੁਧਾਰ ਆਇਆ ਹੈ।

ਤ੍ਰਿਵੇਂਦਰਮ ਰੀਜ਼ਨ ਵਿੱਚ ਸਭ ਤੋਂ ਜ਼ਿਆਦਾ 99.85 ਫੀਸਦੀ ਵਿਦਿਆਰਥੀ ਪਾਸ ਹੋਏ ਹਨ। ਦੱਸ ਦੇਈਏ ਇਸ ਸਾਲ ਕੁੱਲ 13 ਵਿਦਿਆਥੀਆਂ ਨੇ ਟਾਪ ਕੀਤਾ ਹੈ। ਇਨ੍ਹਾਂ ਨੇ 500 ਵਿੱਚੋਂ 499 ਅੰਕ ਲਏ ਹਨ। ਖ਼ਾਸ ਗੱਲ ਇਹ ਹੈ ਕਿ ਇਨ੍ਹਾਂ 13 ਵਿੱਚੋਂ ਅੱਧ ਤੋਂ ਵੱਧ, ਯਾਨੀ 7 ਲੜਕੇ ਸ਼ਾਮਲ ਹਨ। ਪੰਜਾਬ ਦੇ ਬਠਿੰਡਾ ਦੀ ਮਾਨਿਆ ਨੇ ਵੀ 499 ਅੰਕ ਲੈਕੇ ਟਾਪ ਕੀਤਾ ਹੈ।

13 ਟਾਪਰਾਂ ਦੇ ਨਾਂ:
ਸਿਧਾਂਤ ਪੇਂਗੋਰੀਆ, ਦਿਵਿਆਂਸ਼ ਵਾਧਵਾ, ਯੋਗੇਸ਼ ਕੁਮਾਰ ਗੁਪਤਾ, ਅੰਕੁਰ ਮਿਸ਼ਰਾ, ਤਸਲ ਵਾਸ਼ਰਣੇਅ, ਆਰਿਅਨ ਝਾਅ, ਈਸ਼ ਮਦਨ, ਮਾਨਿਆ, ਤਾਰੂ ਜੈਨ, ਭਾਵਨਾ ਐਨ ਸ਼ਿਵਾਦਾਸ, ਦਿਵਜੋਤ ਕੌਰ ਜੱਗੀ, ਅਪੂਰਵਾ ਜੈਨ, ਸ਼ਿਵਾਨੀ ਲਾਠ।

ABOUT THE AUTHOR

...view details