ਨਵੀਂ ਦਿੱਲੀ: ਸੀਬੀਐਸਈ ਨੇ 12 ਵੀਂ ਦੇ ਨਤਾਜੇ ਜਾਰੀ ਕਰ ਦਿੱਤੇ ਹਨ। ਨਤੀਜਿਆਂ ਦੇ ਜਾਰੀ ਹੋਣ ਨਾਲ ਕਰੀਬ 30 ਲੱਖ ਵਿਦਿਆਰਥੀਆਂ ਦਾ ਇੰਤਜ਼ਾਰ ਖ਼ਤਮ ਹੋ ਚੁੱਕਾ ਹੈ। ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰੀ ਰਮੇਸ਼ ਪੋਖਰਿਆਲ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਸੀਬੀਐਸਈ ਪ੍ਰੀਖਿਆ ਨਤੀਜੇ cbseresults.nic.in ‘ਤੇ ਵੇਖੇ ਜਾ ਸਕਦੇ ਹਨ।
CBSE ਨੇ 12ਵੀਂ ਦੇ ਨਤੀਜੇ ਕੀਤੇ ਜਾਰੀ, ਦੇਖੋ ਕਿਸ ਨੇ ਮਾਰੀ ਬਾਜ਼ੀ - ਰਮੇਸ਼ ਪੋਖਰਿਆਲ
ਸੀਬੀਐਸਈ ਨੇ 12 ਵੀਂ ਦੇ ਨਤਾਜੇ ਜਾਰੀ ਕਰ ਦਿੱਤੇ ਹਨ। ਸੀਬੀਐਸਈ ਪ੍ਰੀਖਿਆ ਨਤੀਜੇ cbseresults.nic.in ‘ਤੇ ਵੇਖੇ ਜਾ ਸਕਦੇ ਹਨ।
ਫ਼ੋਟੋ
ਦੱਸ ਦੇਈਏ ਕਿ ਇੱਕ ਵਾਰ ਮੁੜ ਕੁੜੀਆਂ ਨੇ 12ਵੀਂ ਦੇ ਨਤੀਜਿਆਂ ਵਿੱਚ ਬਾਜੀ ਮਾਰੀ ਹੈ। ਕੁੜੀਆਂ ਦੀ ਪਾਸ ਫੀਸਦੀ 92.15 ਰਹੀ ਜਦੋਂ ਕਿ ਮੁੰਡੀਆਂ ਦਾ ਨਤੀਜਾ 86.19 ਫੀਸਦੀ ਰਿਹਾ ਹੈ, ਜਿਸ ਦੇ ਤਹਿਤ ਕੁੜੀਆਂ ਦੀ ਪਾਸ ਫੀਸਦੀ ਵਿੱਚ 5.96% ਦਾ ਵਾਧਾ ਹੋਇਆ ਹੈ।