ਨਵੀਂ ਦਿੱਲੀ: ਦੇਸ਼ ‘ਚ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਤਾਲਾਬੰਦੀ ਵਿਚਾਲੇ ਸੀਬੀਐਸਈ ਬੋਰਡ ਨੇ 10ਵੀਂ ਜਮਾਤ ਦੀਆਂ ਬਾਕੀ ਬੋਰਡ ਪ੍ਰੀਖਿਆਵਾਂ ਨਾ ਲੈਣ ਦਾ ਵੱਡਾ ਫੈਸਲਾ ਲਿਆ ਹੈ। ਉੱਤਰ ਪੂਰਬੀ ਦਿੱਲੀ ਦੇ ਤਣਾਅ ਕਾਰਨ ਰੱਦ ਕੀਤੀਆਂ ਗਈਆਂ ਪ੍ਰੀਖਿਆਵਾਂ ਹੀ ਦੁਬਾਰਾ ਕਰਵਾਈਆਂ ਜਾਣਗੀਆਂ। 10ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਬਾਕੀ ਪ੍ਰੀਖਿਆਵਾਂ ‘ਚ ਔਸਤ ਦੇ ਹਿਸਾਬ ਨਾਲ ਗ੍ਰੇਡ ਦਿੱਤੇ ਜਾਣਗੇ।
ਸੀਬੀਐਸਸੀ ਦੇ 10 ਵੀਂ ਤੇ 12ਵੀਂ ਕਲਾਸ ਦੇ ਬਾਕੀ 12 ਵਿਸ਼ਿਆਂ ‘ਚ ਸਿਰਫ ਮਹੱਤਵਪੂਰਨ ਪ੍ਰੀਖਿਆਵਾਂ ਲਈਆਂ ਜਾਣਗੀਆਂ। ਦੱਸਿਆ ਜਾ ਰਿਹਾ ਹੈ ਕਿ ਜਿਵੇਂ ਹੀ ਸਥਿਤੀ ਸਧਾਰਨ ਹੋਵੇਗੀ, ਕਾਪੀਆਂ ਚੈੱਕ ਕਰਨ ਦਾ ਕੰਮ ਸ਼ੁਰੂ ਹੋ ਜਾਵੇਗਾ। ਸੀਬੀਐਸਈ ਅਨੁਸਾਰ ਕਾਪੀਆਂ ਦੀ ਜਾਂਚ ਕਰਨ 'ਤੇ ਨਤੀਜੇ ਪ੍ਰਾਪਤ ਕਰਨ ‘ਚ ਘੱਟੋ-ਘੱਟ ਢਾਈ ਮਹੀਨੇ ਲੱਗਣਗੇ, ਜੋ ਕਿ ਤਾਲਾਬੰਦੀ ਉੱਤੇ ਨਿਰਭਰ ਹੋਵੇਗਾ।