ਨਵੀਂ ਦਿੱਲੀ: ਸਾਲ 2020 ਵਿੱਚ ਹੋਣ ਵਾਲੀਆਂ ਪ੍ਰੈਕਟੀਕਲ ਪ੍ਰੀਖਿਆਵਾਂ ਲਈ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐਸਈ) ਨੇ ਨੋਟੀਫਿਕੇਸ਼ਨ ਜਾਰੀ ਕਰ ਤਾਰੀਖਾਂ ਦਾ ਐਲਾਨ ਕਰ ਦਿੱਤਾ ਹੈ।
ਸੀਬੀਐਸਈ ਬੋਰਡ ਨੇ ਕੀਤਾ ਪ੍ਰੀਖਿਆਵਾਂ ਲਈ ਤਾਰੀਖ਼ਾਂ ਦਾ ਐਲਾਨ - ਸੀਬੀਐਸਈ
ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐਸਈ) ਨੇ ਨੋਟੀਫਿਕੇਸ਼ਨ ਜਾਰੀ ਕਰਕੇ ਸਾਲ 2020 ਵਿੱਚ ਹੋਣ ਵਾਲੀਆਂ ਪ੍ਰੈਕਟੀਕਲ ਪ੍ਰੀਖਿਆਵਾਂ ਲਈ ਤਾਰੀਖ਼ਾਂ ਜਾਰੀ ਕੀਤੀਆਂ ਹਨ।
ਇਸ ਦੇ ਨਾਲ ਹੀ ਬੋਰਡ ਨੇ ਇਸ ਪ੍ਰੀਖਿਆ ਲਈ ਕੁਝ ਨਿਰਦੇਸ਼ ਵੀ ਜਾਰੀ ਕੀਤੇ ਹਨ। ਪ੍ਰਯੋਗੀ ਇਮਤਿਹਾਨ ਸਿਰਫ਼ ਸਕੂਲ ਦੁਆਰਾ ਕਰਵਾਏ ਜਾਂਦੇ ਹਨ। ਸੀਬੀਐਸਈ ਦੁਆਰਾ ਜਾਰੀ ਕੀਤੀ ਗਈ ਜਾਣਕਾਰੀ ਦੇ ਅਨੁਸਾਰ ਦੇਸ਼ ਭਰ ਦੇ ਸਾਰੇ ਸੀਬੀਐਸਈ ਸਕੂਲਾਂ ਵਿੱਚ ਸਾਲ 2020 ਲਈ ਪ੍ਰੈਕਟੀਕਲ ਪ੍ਰੀਖਿਆਵਾਂ ਅਤੇ ਪ੍ਰਾਜੈਕਟਾਂ ਦੇ ਮੁਲਾਂਕਣ ਦੀ ਪ੍ਰਕਿਰਿਆ 1 ਜਨਵਰੀ 2020 ਤੋਂ ਸ਼ੁਰੂ ਹੋਵੇਗੀ।
ਇਹ ਪ੍ਰੀਖਿਆਵਾਂ 7 ਫਰਵਰੀ 2020 ਤੱਕ ਚੱਲਣਗੀਆਂ। ਇਸ ਤੋਂ ਅਲਾਵਾ ਲਿਖਤੀ ਪ੍ਰੀਖਿਆ 15 ਫਰਵਰੀ ਤੋਂ ਲਈ ਜਾ ਸਕਦੀ ਹੈ। ਬੋਰਡ ਨੇ ਨੰਬਰ ਅਪਲੋਡ ਕਰਨ ਬਾਰੇ ਸਕੂਲਾਂ ਨੂੰ ਸਖਤ ਨਿਰਦੇਸ਼ ਦਿੱਤੇ ਹਨ ਕਿ ਵਿਦਿਆਰਥੀਆਂ ਦੇ ਅੰਕ ਬਹੁਤ ਸਾਵਧਾਨੀ ਨਾਲ ਲਿਖੇ ਜਾਣ।