ਪੰਜਾਬ

punjab

ਸੀਬੀਐੱਸਈ ਬੋਰਡ ਪ੍ਰੀਖੀਆ 4 ਮਈ ਤੋਂ, ਸਿੱਖਿਆ ਮੰਤਰੀ ਨਿਸ਼ੰਕ ਨੇ ਦਿੱਤੀ ਜਾਣਕਾਰੀ

By

Published : Dec 31, 2020, 8:52 PM IST

ਸਾਲ 2021 ’ਚ ਸੀਬੀਐੱਸਈ ਬੋਰਡ ਦੀਆਂ ਪ੍ਰੀਖੀਆਵਾਂ 4 ਮਈ ਤੋਂ ਸ਼ੁਰੂ ਹੋਣਗੀਆਂ। ਕੇਂਦਰੀ ਸਿੱਖਿਆ ਮੰਤਰੀ ਨੇ ਇਸ ਦਾ ਐਲਾਨ ਕੀਤਾ। ਉਨ੍ਹਾਂ ਪ੍ਰੀਖੀਆਵਾਂ ਦੀ ਤਰੀਕ ਐਲਾਨਣ ਦੇ ਨਾਲ-ਨਾਲ ਵਿਦਿਆਰਥੀ-ਵਿਦਿਆਰਥਣਾਂ ਨੂੰ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਵੀ ਦਿੱਤੀਆਂ।

ਤਸਵੀਰ
ਤਸਵੀਰ

ਨਵੀਂ ਦਿੱਲੀ: ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਨੇ ਦੱਸਿਆ ਕਿ 10ਵੀਂ, 12ਵੀਂ ਦੀ ਬੋਰਡ (ਸੀਬੀਐੱਸਈ) ਪ੍ਰੀਖੀਆਵਾਂ 4 ਮਈ ਤੋਂ ਸ਼ੁਰੂ ਹੋਣਗੀਆਂ। ਉਨ੍ਹਾਂ ਇਸ ਮੌਕੇ ਦੱਸਿਆ ਕਿ 15 ਜੂਲਾਈ ਤੱਕ ਨਤੀਜੇ ਵੀ ਐਲਾਨ ਦਿੱਤੇ ਜਾਣਗੇ।

ਸਿੱਖਿਆ ਮੰਤਰੀ ਦੁਆਰਾ ਦੱਸੀਆਂ ਗਈਆਂ ਮੁੱਖ ਗੱਲਾਂ:-

  • 4 ਮਈ ਤੋਂ 10 ਜੂਨ ਤੱਕ ਚੱਲਣਗੇ ਇਮਤਿਹਾਨ।
  • ਵਿਦਿਆਰਥੀ ਪੂਰੇ ਮਨੋਬਲ ਨਾਲ ਤਿਆਰੀ ਕਰਨ।
  • 25-26 ਹੋਰਨਾਂ ਦੇਸ਼ਾਂ ’ਚ ਵੀ ਸੀਬੀਐੱਸਈ ਬੋਰਡ ਦੁਆਰਾ ਸਕੂਲ ਚਲਾਏ ਜਾ ਰਹੇ ਹਨ।
  • ਵਿਦੇਸ਼ੀ ਵਿਦਿਆਰਥੀਆਂ ਲਈ ਵੀ ਸਰਕਾਰ ਹਰ ਸੰਭਵ ਯਤਨ ਕਰ ਰਹੀ ਹੈ।

ਇਸ ਤੋਂ ਪਹਿਲਾਂ ਉਨ੍ਹਾਂ ਐਲਾਨ ਕੀਤਾ ਸੀ ਕਿ ਬੋਰਡ ਦੀਆਂ ਪ੍ਰੀਖੀਆਵਾਂ ਸਾਲ 2021 ਦੌਰਾਨ ਕੁਝ ਦੇਰੀ ਨਾਲ ਸ਼ੁਰੂ ਹੋ ਸਕਦੀਆਂ ਹਨ। ਪੋਖਰਿਆਲ ਨਿਸ਼ੰਕ ਮੁਤਾਬਕ ਅਗਲੇ ਸਾਲ ਫ਼ਰਵਰੀ ’ਚ ਬੋਰਡ ਦੇ ਇਮਤਿਹਾਨ ਲੈਣ ਬਾਰੇ ਕੋਈ ਵਿਚਾਰ ਨਹੀਂ ਹੈ। ਇਸ ਦੇ ਨਾਲ ਹੀ ਸਿੱਖਿਆ ਵਿਭਾਗ ਨੇ ਸਪੱਸ਼ਟ ਕੀਤਾ ਕਿ ਬੋਰਡ ਨਾਲ ਜੁੜੀ ਜਨਵਰੀ ’ਚ ਹੋਣ ਵਾਲੀਆਂ ਹੋਰ ਪ੍ਰੀਖੀਆਵਾਂ ’ਚ ਵੀ ਹੋਰ ਸਮੇਂ ਦੀ ਛੂਟ ਦਿੱਤੀ ਜਾਵੇਗੀ।

22 ਦਿਸੰਬਰ ਨੂੰ ਬੋਰਡ ਪ੍ਰੀਖੀਆਵਾਂ ਦੇ ਵਿਸ਼ੇ ’ਚ ਜਾਣਕਾਰੀ ਦਿੰਦਿਆ ਹੋਇਆ ਕੇਂਦਰ ਸਿੱਖਿਆ ਮੰਤਰੀ ਨਿਸ਼ੰਕ ਨੇ ਕਿਹਾ,'ਬੋਰਡ ਦੀਆਂ ਪ੍ਰੀਖੀਆਵਾਂ ਹੁਣ ਜਨਵਰੀ-ਫਰਵਰੀ ’ਚ ਸ਼ੁਰੂ ਨਹੀਂ ਕੀਤੀਆਂ ਜਾਣਗੀਆ।' ਗੌਰਤਲੱਬ ਹੈ ਕਿ ਪਹਿਲਾਂ ਫ਼ਰਵਰੀ ਦੇ ਆਖ਼ਰੀ ਹਫ਼ਤੇ ’ਚ ਬੋਰਡ ਦੀ ਪ੍ਰੀਖਿਆ ਸ਼ੁਰੂ ਹੋ ਜਾਂਦੀ ਹੈ, ਉੱਥੇ ਹੀ ਜਨਵਰੀ ਮਹੀਨੇ ਦੌਰਾਨ ਕਈ ਪ੍ਰਕਾਰ ਦੀਆਂ ਪ੍ਰੈਕਟਿਕਲ ਪ੍ਰੀਖੀਆਵਾਂ ਸ਼ੁਰੂ ਹੋ ਜਾਂਦੀਆ ਹਨ।

ABOUT THE AUTHOR

...view details