ਨਵੀਂ ਦਿੱਲੀ: ਸੈਕੰਡਰੀ ਸਿੱਖਿਆ ਬੋਰਡ (ਸੀਬੀਐਸਈ) ਦੀ ਦਸਵੀਂ ਜਮਾਤ ਦੀ ਪ੍ਰੀਖਿਆ ਦੇ ਨਤੀਜੇ ਅੱਜ ਜਾਰੀ ਕੀਤੇ। ਮਨੁੱਖੀ ਸਰੋਤ ਵਿਕਾਸ ਮੰਤਰੀ ਰਮੇਸ਼ ਪੋਖਰਿਆਲ ਨਿਸ਼ਾਂਕ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ।
ਨਿਸ਼ਾਂਕ ਨੇ ਮੰਗਲਵਾਰ ਨੂੰ ਟਵੀਟ ਕਰੇਕ ਲਿਖਿਆ, ‘ਬੱਚੇ, ਮਾਪੇ ਅਤੇ ਅਧਿਆਪਕ… ਸੀ.ਬੀ.ਐਸ.ਈ. ਕਲਾਸ 10ਵੀਂ ਬੋਰਡ ਦੀ ਪ੍ਰੀਖਿਆ ਦਾ ਨਤੀਜਾ ਬੁੱਧਵਾਰ (ਅੱਜ) ਐਲਾਨੇ ਜਾਣਗੇ। ਮੈਂ ਸਾਰੇ ਵਿਦਿਆਰਥੀਆਂ ਨੂੰ ਸ਼ੁੱਭਕਾਮਨਾਵਾਂ ਦਿੰਦਾ ਹਾਂ।'
ਸੀ.ਬੀ.ਐਸ.ਈ. ਅੱਜ ਜਾਰੀ ਕਰੇਗੀ ਦਸਵੀਂ ਦੀ ਪ੍ਰੀਖਿਆ ਦੇ ਨਤੀਜੇ ਸੀ.ਬੀ.ਐਸ.ਈ. ਨੇ ਸੋਮਵਾਰ ਨੂੰ 12ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕੀਤਾ ਸੀ। ਇਸ ਵਿੱਚ ਕੁੜੀਆਂ ਦੇ ਨਤੀਜੇ ਮੁੰਡਿਆਂ ਨਾਲੋਂ 5.96 ਫ਼ੀਸਦੀ ਵਧੀਆ ਰਹੇ। ਖੇਤਰ ਪੱਖੋਂ, ਤ੍ਰਿਵੇਂਦਰਮ ਖੇਤਰ ਨੇ 12ਵੀਂ ਦੀ ਪਾਸ ਫੀਸਦੀ ਸਭ ਤੋਂ ਵਧੀਆ ਰਹੀ ਜਿੱਥੋਂ ਦੇ ਵਿਦਿਆਰਥੀਆਂ ਦਾ ਪਾਸ ਕਰਨ ਦੀ ਫੀਸਦ 97.67 ਸੀ।
ਸੀ.ਬੀ.ਐਸ.ਈ. ਨੇ ਕੋਰੋਨਾ ਵਾਇਰਸ ਕਾਰਨ ਪੈਦਾ ਹੋਏ ਹਾਲਾਤਾਂ ਦੇ ਮੱਦੇਨਜ਼ਰ ਇਸ ਸਾਲ ਮੈਰਿਟ ਸੂਚੀ ਜਾਰੀ ਨਾ ਕਰਨ ਦਾ ਫੈਸਲਾ ਕੀਤਾ ਹੈ। ਇਸ ਸਾਲ ਕੁੱਲ 88.78 ਫੀਸਦ ਵਿਦਿਆਰਥੀ 12ਵੀਂ ਜਮਾਤ ਵਿਚੋਂ ਪਾਸ ਹੋਏ ਹਨ ਜਦਕਿ 83.40 ਫੀਸਦ ਵਿਦਿਆਰਥੀ ਸਾਲ 2019 ਵਿਚ ਪਾਸ ਹੋਏ ਹਨ। ਯਾਨੀ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ 5.38 ਪ੍ਰਤੀਸ਼ਤ ਵਧੇਰੇ ਵਿਦਿਆਰਥੀ ਪਾਸ ਹੋਏ ਹਨ।