ਨਵੀਂ ਦਿੱਲੀ: ਯਮੁਨਾ ਐਕਸਪ੍ਰੈਸ ਘੋਟਾਲੇ ਮਾਮਲੇ ਦੀ ਜਾਂਚ ਦੀ ਜ਼ਿਮੇਵਾਰੀ ਹੁਣ ਸੀਬੀਆਈ ਨੇ ਲਈ ਹੈ। ਅਧਿਕਾਰੀਆਂ ਨੇ ਬੁੱਧਵਾਰ ਨੂੰ ਦੱਸਿਆ ਕਿ ਏਜੰਸੀ ਨੇ ਆਪਣੀ ਐਫ.ਆਈ.ਆਰ. ਵਿੱਚ ਸਾਬਕਾ ਸੀਈਓ ਪੀਸੀ ਗੁਪਤਾ ਅਤੇ 20 ਹੋਰ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਏਜੰਸੀ ਨੇ ਉਤਰ ਪ੍ਰਦੇਸ਼ ਸਰਕਾਰ ਦੀ ਸਿਫਾਰਿਸ਼ ਦੇ ਤਹਿਤ ਇਹ ਕਦਮ ਚੱਕਿਆ ਹੈ। ਸਰਕਾਰ ਨੇ ਯਮੁਨਾ ਐਕਸਪ੍ਰੈਸ ਯੋਜਨਾ ਦੇ ਲਈ ਮਥੂਰਾ ਵਿੱਚ ਬਹੁਤ ਜ਼ਮੀਨਾਂ ਦੀ ਖਰੀਦ ਵਿੱਚ 126 ਕਰੋੜ ਰੁਪਏ ਦੀ ਕਥਿਤ ਬੇਨਿਯਮੀਆਂ ਦੀ ਜਾਂਚ ਕਰਨ ਲਈ ਕਿਹਾ ਹੈ।