ਨਵੀਂ ਦਿੱਲੀ: ਚੀਫ਼ ਜਸਟਿਸ ਰੰਜਨ ਗੋਗੋਈ ਨੇ ਮੰਗਲਵਾਰ ਨੂੰ ਕੇਂਦਰੀ ਜਾਂਚ ਏਜੰਸੀ (ਸੀਬੀਆਈ) ਦੇ ਇੱਕ ਸਮਾਗਮ ਵਿੱਚ ਸਵਾਲ ਕੀਤਾ ਕਿ ਸੀਬੀਆਈ ਗੈਰ-ਸਿਆਸੀ ਮਾਮਲਿਆਂ ’ਚ ਹੀ ਚੰਗਾ ਕੰਮ ਕਿਉਂ ਕਰਦੀ ਹੈ। ਜਸਟਿਸ ਗੋਗੋਈ ਨੇ ਦੋ ਸਾਲ ਦੇ ਦੌਰਾਨ ਕਰਵਾਏ ਗਏ ਡੀਪੀ ਕੋਹਲੀ ਸਮਾਰਕ ਸਮਾਗਮ ਦੇ 18ਵੇਂ ਸੰਸਕਰਣ 'ਚ ਏਜੰਸੀ ਦੀਆਂ ਕਮੀਆਂ ਅਤੇ ਤਾਕਤਾਂ ਬਾਰੇ ਸਪਸ਼ਟ ਗੱਲ ਕੀਤੀ ਅਤੇ ਉਸ ਨੂੰ ਅੱਗੇ ਵੱਧਣ ਬਾਰੇ ਸਲਾਹ ਵੀ ਦਿੱਤੀ।
ਚੀਫ਼ ਜਸਟਿਸ ਰੰਜਨ ਗੋਗੋਈ ਨੇ ਚੁੱਕੇ ਸੀਬੀਆਈ 'ਤੇ ਸਵਾਲ - ਚੀਫ਼ ਜਸਟਿਸ ਰੰਜਨ ਗੋਗੋਈ
ਚੀਫ਼ ਜਸਟਿਸ ਰੰਜਨ ਗੋਗੋਈ ਨੇ ਕੇਂਦਰੀ ਜਾਂਚ ਏਜੰਸੀ (ਸੀਬੀਆਈ) ਦੇ ਇੱਕ ਸਮਾਗਮ ਵਿੱਚ ਸਵਾਲ ਕੀਤਾ ਕਿ ਸੀਬੀਆਈ ਗੈਰ-ਸਿਆਸੀ ਮਾਮਲਿਆਂ ’ਚ ਹੀ ਚੰਗਾ ਕੰਮ ਕਿਉਂ ਕਰਦੀ ਹੈ। ਸਮਾਗਮ ਦੌਰਾਨ ਉਨ੍ਹਾਂ ਏਜੰਸੀ ਦੀਆਂ ਕਮੀਆਂ ਅਤੇ ਤਾਕਤਾਂ ਬਾਰੇ ਸਪਸ਼ਟ ਗੱਲ ਕੀਤੀ ਅਤੇ ਉਸ ਨੂੰ ਅੱਗੇ ਵੱਧਣ ਬਾਰੇ ਸਲਾਹ ਵੀ ਦਿੱਤੀ।
ਉਨ੍ਹਾਂ ਕਿਹਾ, "ਇਹ ਸੱਚ ਹੈ ਕਿ ਕਈ ਹਾਈ ਪ੍ਰੋਫਾਈਲ ਅਤੇ ਸੰਵੇਦਨਸ਼ੀਲ ਮਾਮਲਿਆਂ 'ਚ ਏਜੰਸੀ ਨਿਆਂਇਕ ਜਾਂਚ ਦੇ ਮਾਪਦੰਡਾਂ ਨੂੰ ਪੂਰਾ ਨਹੀਂ ਕਰ ਪਾਈ ਹੈ। ਇਹ ਗੱਲ ਵੀ ਉਨ੍ਹਾਂ ਹੀ ਸੱਚ ਹੈ ਕਿ ਇਸ ਪ੍ਰਕਾਰ ਦੀਆਂ ਖ਼ਾਮੀਆਂ ਕਦੇ ਕਦਾਰ ਨਹੀਂ ਹੁੰਦੀਆਂ। ਗੋਗੋਈ ਨੇ ਪੁੱਛਿਆ, "ਅਜਿਹਾ ਕਿਉਂ ਹੁੰਦਾ ਹੈ ਕਿ ਜਦੋਂ ਕਿਸੇ ਮਾਮਲੇ ਦਾ ਕੋਈ ਸਿਆਸੀ ਰੰਗ ਨਹੀਂ ਹੁੰਦਾ ਤਾਂ ਸੀਬੀਆਈ ਚੰਗਾ ਕੰਮ ਕਰਦੀ ਹੈ।"
ਉੱਥੇ ਹੀ ਸੀਬੀਆਈ ਨਿਦੇਸ਼ਕ ਰਿਸ਼ੀ ਕੁਮਾਰ ਸ਼ੁਕਲਾ ਨੇ ਮੰਗਲਵਾਰ ਨੂੰ ਕਿਹਾ ਕਿ ਪੇਚੀਦਾ ਮਾਮਲਿਆਂ 'ਚ ਨਿਰਪੱਖ ਜਾਂਚ ਲਈ ਹਮੇਸ਼ਾਂ ਲੋਕ ਸੀਬੀਆਈ ਜਾਂਚ ਦੀ ਮੰਗ ਕਰਦੇ ਹਨ। ਉਨ੍ਹਾਂ ਕਿਹਾ ਕਿ ਏਜੰਸੀ ਨੂੰ ਸਰਕਾਰ, ਨਿਆਪਾਲਿਕਾ ਅਤੇ ਲੋਕਾਂ ਦਾ ਵਿਸ਼ਵਾਸ ਹਾਸਿਲ ਹੈ। ਡੀਪੀ ਕੋਹਲੀ ਦੇ 18ਵੇਂ ਸੰਸਕਰਣ 'ਚ ਚੀਫ਼ ਜਸਟਿਸ ਰੰਜਨ ਗੋਗੋਈ ਦਾ ਸਵਾਗਤ ਕਰਦਿਆਂ ਕਿਹਾ ਕਿ ਸੀਬੀਆਈ ਨੇ ਹਮੇਸ਼ਾਂ ਸਮਰਪਣ ਦੇ ਨਾਲ ਆਪਣੀਆਂ ਜ਼ਿੰਮੇਦਾਰੀਆਂ ਦਾ ਨਿਰਵਾਹ ਕਰਨ ਦੀ ਕੋਸ਼ਿਸ਼ ਕੀਤੀ ਹੈ। ਕੁਮਾਰ ਨੇ ਕਿਹਾ ਕਿ ਹਾਈ ਕੋਰਟ ਅਤੇ ਸੁਪਰੀਮ ਕੋਰਟ ਨੇ ਸੀਬੀਆਈ ਦੀ ਸਹਾਇਤਾ ਅਤੇ ਰਾਹ ਦਿਖਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ।