ਪਣਜੀ: ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਬੁੱਧਵਾਰ ਨੂੰ ਕਿਹਾ ਕਿ ਗੋਆ ਵਿੱਚ ਕੈਸੀਨੋ 50 ਫ਼ੀਸਦੀ ਦੀ ਸਮਰੱਥਾ ਨਾਲ 1 ਨਵੰਬਰ ਤੋਂ ਖੁੱਲ੍ਹਣਗੇ। ਕੋਰੋਨਾ ਮਹਾਂਮਾਰੀ ਦੇ ਕਾਰਨ ਇਸ ਸਾਲ ਮਾਰਚ ਤੋਂ ਕੈਸੀਨੋ ਦੇ ਸੰਚਾਲਨ 'ਤੇ ਪਾਬੰਦੀ ਲਗਾਈ ਗਈ ਸੀ।
ਸਾਵੰਤ ਨੇ ਬੁੱਧਵਾਰ ਨੂੰ ਕੈਬਨਿਟ ਤੋਂ ਬਾਅਦ ਦੀ ਪ੍ਰੈੱਸ ਕਾਨਫ਼ਰੰਸ ਵਿੱਚ ਕਿਹਾ, “ਕੈਸੀਨੋ 1 ਨਵੰਬਰ ਤੋਂ ਸ਼ੁਰੂ ਹੋਵੇਗਾ। ਅਸੀਂ ਇਸ ਦੀ ਆਗਿਆ ਦੇ ਦਿੱਤੀ ਹੈ।”
ਮੁੱਖ ਮੰਤਰੀ ਨੇ ਕਿਹਾ, "ਕੈਸੀਨੋ ਨੂੰ ਗ੍ਰਹਿ ਵਿਭਾਗ ਦੁਆਰਾ ਜਾਰੀ ਕੀਤੀਆਂ ਸਾਰੀਆਂ ਐਸਓਪੀਜ਼ ਦੀ ਪਾਲਣਾ ਕਰਨੀ ਪਵੇਗੀ। ਉਨ੍ਹਾਂ ਨੂੰ ਇਸ ਨੂੰ 50 ਫ਼ੀਦਸੀ ਸਮਰੱਥਾ ਨਾਲ ਚਲਾਉਣਾ ਹੋਵੇਗਾ। ਸਾਨੂੰ ਟੂਰਿਜ਼ਮ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਦੀ ਜ਼ਰੂਰਤ ਹੈ।"
ਸਾਵੰਤ ਨੇ ਇਹ ਵੀ ਕਿਹਾ ਕਿ ਕੈਸੀਨੋ ਸੰਚਾਲਕ ਸਾਲਾਨਾ ਫੀਸ ਅਦਾ ਕਰਨ ਦੀ ਬਜਾਏ ਹੁਣ ਆਪਣੀ ਲਾਇਸੈਂਸ ਫੀਸ ਦਾ ਭੁਗਤਾਨ ਮਾਸਿਕ ਅਧਾਰ ਉੱਤੇ ਕਰ ਸਕਦੇ ਹਨ।
ਤੁਹਾਨੂੰ ਦੱਸ ਦਈਏ ਕਿ ਪੂਰੀ ਦੁਨੀਆ ਵਿੱਚ ਕੋਰੋਨਾ ਮਹਾਂਮਾਰੀ ਦੇ ਕਾਰਨ ਜਿੱਥੇ ਕਾਰੋਬਾਰ ਠੱਪ ਪਏ ਹਨ। ਉੱਥੇ ਹੀ ਭਾਰਤ ਵਿੱਚ ਟੂਰਿਜ਼ਮ ਵੱਜੋਂ ਜਾਣੇ ਜਾਂਦੇ ਗੋਆ ਵਿੱਚ ਵੀ ਕਈ ਕੰਮ ਕਾਰ ਬੰਦ ਸਨ। ਜਿਸ ਕਰ ਕੇ ਉੱਥੇ ਸੈਲਾਨੀਆਂ ਦਾ ਆਉਣਾ-ਜਾਣਾ ਵੀ ਘਟ ਗਿਆ ਸੀ। ਪਰ ਹੁਣ ਟੂਰਿਜ਼ਮ ਨੂੰ ਮੁੜ ਸੁਰਜੀਤ ਕਰਨ ਦੇ ਲਈ ਗੋਆ ਸਰਕਾਰ ਨੇ ਫ਼ਿਰ ਤੋਂ ਟੂਰਿਜ਼ਮ ਵਾਲੀਆਂ ਥਾਵਾਂ ਨੂੰ ਗਾਈਡਲਾਈਨਜ਼ ਦੇ ਅਨੁਸਾਰ ਖੋਲਣਾ ਸ਼ੁਰੂ ਕਰ ਦਿੱਤਾ ਹੈ ਤੇ ਕੈਸੀਨੋ ਨੂੰ 50 ਫ਼ੀਸਦੀ ਸਮਰੱਥਾ ਨਾਲ ਚਲਾਉਣ ਦੀ ਇਜ਼ਾਜਤ ਦਿੱਤੀ ਹੈ।