ਪੰਜਾਬ

punjab

ਇਥੇ 30 ਰੁਪਏ ਕਿੱਲੋ ਵਿਕਦਾ ਹੈ ਕਾਜੂ, ਸਰਕਾਰ ਦੇਵੇਗੀ ਧਿਆਨ ਤਾਂ ਲੋਕਾਂ ਦਾ ਹੋਵੇਗਾ ਕਲਿਆਣ

By

Published : Oct 19, 2020, 11:53 AM IST

ਕਾਜੂ ਦੇ ਬਾਗ ਲਗਾਉਣ ਲਈ ਸਰਕਾਰ ਇਸ ਨੂੰ 3 ਸਾਲ ਦੇ ਲਈ ਠੇਕੇ 'ਤੇ ਦਿੰਦੀ ਹੈ, ਉਹ ਵੀ ਸਿਰਫ 3 ਲੱਖ ਰੁਪਏ ਵਿੱਚ। ਘੱਟ ਸਮਾਂ ਮਿਲਣ ਕਾਰਨ ਠੇਕੇਦਾਰ ਦਰੱਖਤਾਂ ਦੀ ਸਹੀ ਸੰਭਾਲ ਨਹੀਂ ਕਰਦੇ ਅਤੇ ਕਾਜੂ ਦੀ ਚੋਰੀ ਨਾਲ ਵੀ ਝਾੜ 'ਤੇ ਪ੍ਰਭਾਵ ਪੈਦਾ ਹੈ। ਇਸ ਦੇ ਬਾਵਜੂਦ ਹਰ ਸਾਲ 50 ਤੋਂ 60 ਕੁਇੰਟਲ ਕਾਜੂ ਦਾ ਉਤਪਾਦਨ ਹੁੰਦਾ ਹੈ।

ਇਥੇ 30 ਰੁਪਏ ਕਿੱਲੋ ਵਿਕਦਾ ਹੈ ਕਾਜੂ, ਸਰਕਾਰ ਦੇਵੇਗੀ ਧਿਆਨ ਤਾਂ ਲੋਕਾਂ ਦਾ ਹੋਵੇਗਾ ਕਲਿਆਣ
ਇਥੇ 30 ਰੁਪਏ ਕਿੱਲੋ ਵਿਕਦਾ ਹੈ ਕਾਜੂ, ਸਰਕਾਰ ਦੇਵੇਗੀ ਧਿਆਨ ਤਾਂ ਲੋਕਾਂ ਦਾ ਹੋਵੇਗਾ ਕਲਿਆਣ

ਜਾਮਤਾਰਾ: ਝਾਰਖੰਡ ਦੀ ਰਾਜਧਾਨੀ ਰਾਂਚੀ ਵਿੱਚ ਕਾਜੂ ਦੀ ਕੀਮਤ 600 ਤੋਂ 900 ਰੁਪਏ ਪ੍ਰਤੀ ਕਿੱਲੋ ਹੈ। ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇੱਥੇ ਤੋਂ ਸਿਰਫ 200 ਕਿਲੋਮੀਟਰ ਦੀ ਦੂਰੀ 'ਤੇ ਕਾਜੂ ਸਿਰਫ਼ 20 ਤੋਂ 30 ਰੁਪਏ ਪ੍ਰਤੀ ਕਿੱਲੋ ਵਿਕਦਾ ਹੈ।

ਦਰਅਸਲ ਜਾਮਤਾਰਾ ਦੇ ਨਾਲਾ ਬਲਾਕ ਵਿੱਚ ਕਾਜੂ ਦੀ ਕਾਸ਼ਤ ਕੀਤੀ ਜਾਂਦੀ ਹੈ। ਇਥੇ ਲਗਭਗ 50 ਏਕੜ ਵਿੱਚ ਕਾਜੂ ਦੀ ਬਿਜਾਈ ਕੀਤੀ ਜਾ ਰਹੀ ਹੈ। ਕਾਜੂ ਦਾ ਉਤਪਾਦਨ ਹਰ ਸਾਲ ਵੱਡੇ ਪੱਧਰ 'ਤੇ ਹੁੰਦਾ ਹੈ। ਸਥਾਨਕ ਲੋਕ ਕੱਚੇ ਕਾਜੂ ਨੂੰ ਔਨੇ-ਪੌਨੇ ਭਾਅ 'ਚ ਵੇਚ ਦਿੰਦੇ ਹਨ।

ਸਥਾਨਕ ਵਾਸੀ ਰਾਮਕ੍ਰਿਸ਼ਨ ਦਾਸ ਨੇ ਕਿਹਾ ਕਿ ਇਹ ਕਾਜੂ ਦੇ ਬਾਗ ਹਨ, ਜੋ ਲਗਭਗ 49 ਏਕੜ 'ਚ ਲੱਗੇ ਹਨ। ਇਥੇ ਲਗਭਗ 30 ਤੋਂ 35 ਹਜ਼ਾਰ ਰੁੱਖ ਹਨ। ਇਥੇ ਦੂਬੇ ਨਾਂਅ ਦੇ ਵਿਅਕਤੀ ਨੇ ਠੇਕਾ ਲਿਆ ਹੈ। ਪਹਿਲੇ ਕੱਚਾ ਕਾਜੂ 10-20 ਰੁਪਏ ਕਿੱਲੋ ਵਿਕਦਾ ਸੀ, ਹੁਣ 30-40 ਰੁਪਏ ਕਿੱਲੋ ਵਿੱਕ ਰਿਹਾ ਹੈ।

ਇਥੇ 30 ਰੁਪਏ ਕਿੱਲੋ ਵਿਕਦਾ ਹੈ ਕਾਜੂ, ਸਰਕਾਰ ਦੇਵੇਗੀ ਧਿਆਨ ਤਾਂ ਲੋਕਾਂ ਦਾ ਹੋਵੇਗਾ ਕਲਿਆਣ

ਕਾਜੂ ਦੇ ਬਾਗ ਲਗਾਉਣ ਲਈ ਸਰਕਾਰ ਇਸ ਨੂੰ 3 ਸਾਲ ਦੇ ਲਈ ਠੇਕੇ 'ਤੇ ਦਿੰਦੀ ਹੈ, ਉਹ ਵੀ ਸਿਰਫ 3 ਲੱਖ ਰੁਪਏ ਵਿੱਚ। ਘੱਟ ਸਮਾਂ ਮਿਲਣ ਕਾਰਨ ਠੇਕੇਦਾਰ ਦਰੱਖਤਾਂ ਦੀ ਸਹੀ ਸੰਭਾਲ ਨਹੀਂ ਕਰਦੇ ਅਤੇ ਕਾਜੂ ਦੀ ਚੋਰੀ ਨਾਲ ਵੀ ਝਾੜ 'ਤੇ ਪ੍ਰਭਾਵ ਪੈਦਾ ਹੈ। ਇਸ ਦੇ ਬਾਵਜੂਦ ਹਰ ਸਾਲ 50 ਤੋਂ 60 ਕੁਇੰਟਲ ਕਾਜੂ ਦਾ ਉਤਪਾਦਨ ਹੁੰਦਾ ਹੈ।

ਜ਼ਿਲ੍ਹੇ ਵਿੱਚ ਪ੍ਰੋਸੈਸਿੰਗ ਦੀ ਘਾਟ ਕਾਰਨ ਕੱਚੇ ਕਾਜੂ ਨੂੰ ਪੱਛਮੀ ਬੰਗਾਲ ਭੇਜਿਆ ਜਾਂਦਾ ਹੈ। ਠੇਕੇਦਾਰ ਕੱਚੇ ਕਾਜੂ ਨੂੰ 150 ਰੁਪਏ ਪ੍ਰਤੀ ਕਿੱਲੋ ਦੀ ਦਰ ਨਾਲ ਵੇਚਦੇ ਹਨ ਅਤੇ ਪ੍ਰੋਸੈਸਿੰਗ ਕਰਨ ਤੋਂ ਬਾਅਦ ਇਸ ਕਾਜੂ ਦੀ ਕੀਮਤ ਕਈ ਗੁਣਾ ਵੱਧ ਜਾਂਦੀ ਹੈ। ਜੇ ਸਥਾਨਕ ਲੋਕਾਂ ਦੀ ਮੰਨੀਏ ਤਾਂ ਸਰਕਾਰ ਦੀ ਮਿਹਰਬਾਨੀ ਲੋਕਾਂ ਦੀ ਜ਼ਿੰਦਗੀ ਬਦਲ ਸਕਦੀ ਹੈ।

ਠੇਕੇਦਾਰ ਸ੍ਰੀਕਾਂਤ ਦੂਬੇ ਨੇ ਕਿਹਾ ਕਿ ਕਾਜੂ ਦੇ ਬਾਗ ਦਾ ਠੇਕਾ ਤਿੰਨ ਸਾਲ ਲਈ 2018 ਤੋਂ 2020 ਤੱਕ ਲਈ ਹੈ। ਪੈਦਾਵਾਰ ਤਾਂ ਠੀਕ-ਠਾਕ ਹੈ। ਕੱਚੇ ਕਾਜੂ ਨੂੰ ਅਸੀਂ ਬੰਗਾਲ ਭੇਜ ਦਿੰਦੇ ਹਨ।

ਪ੍ਰਸ਼ਾਸਨ ਨੇ ਕਾਜੂ ਦੇ ਬਾਗ ਲਗਾਉਣ ਅਤੇ ਇਥੇ ਪ੍ਰੋਸੈਸਿੰਗ ਪਲਾਂਟ ਸਥਾਪਤ ਕਰਨ ਲਈ ਕਈ ਵਾਰ ਕੋਸ਼ਿਸ਼ ਕੀਤੀ ਪਰ ਨਤੀਜਾ ਜੀਰੋ ਰਿਹਾ। ਈਟੀਵੀ ਭਾਰਤ ਦੀ ਪਹਿਲ 'ਤੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੇ ਕਾਜੂ ਦੇ ਬਾਗ ਦਾ ਨਿਰੀਖਣ ਕੀਤਾ। ਉਨ੍ਹਾਂ ਕਿਹਾ ਕਿ ਉਹ ਪ੍ਰੋਸੈਸਿੰਗ ਪਲਾਂਟ ਲਗਾਉਣ ਅਤੇ ਕਾਜੂ ਦਾ ਝਾੜ ਵਧਾਉਣ ਲਈ ਵਧੀਆ ਉਪਰਾਲੇ ਕਰਨਗੇ।

ਡਿਪਟੀ ਕਮਿਸ਼ਨਰ ਗਣੇਸ਼ ਕੁਮਾਰ ਨੇ ਕਿਹਾ ਕਿ ਨਿਰੀਖਣ ਦੀ ਲੜੀ 'ਚ ਮੈਨੂੰ ਬਲਾਕ ਵਿਕਾਸ ਅਫਸਰ ਦੇ ਨਾਲ ਲੋਕਾਂ ਤੋਂ ਜਾਣਕਾਰੀ ਮਿਲੀ ਸੀ। ਕਾਜੂ ਦੇ ਬਾਗ ਬਹੁਤ ਵਿਸ਼ਾਲ ਖੇਤਰ ਵਿੱਚ ਹੈ, ਜੋ ਕਿ ਲਗਭਗ 50 ਏਕੜ ਹੈ। ਇਸ ਤੋਂ ਇਲਾਵਾ ਰੈਅਤੀ ਜ਼ਮੀਨ ਵਿੱਚ ਵੀ ਕਾਜੂ ਦੇ ਦਰੱਖਤ ਹਨ, ਪਰ ਪ੍ਰੋਸੈਸਿੰਗ ਦੀ ਘਾਟ ਦੇ ਕਾਰਨ, ਸਥਾਨਕ ਲੋਕਾਂ ਨੂੰ ਉਚਿਤ ਲਾਭ ਨਹੀਂ ਮਿਲ ਰਹੇ ਹਨ। ਉਸ ਲਈ ਅਸੀਂ ਲੋਕ ਕੋਸ਼ਿਸ਼ ਕਰ ਰਹੇ ਹਾਂ ਕਿ ਉਥੇ ਪ੍ਰੋਸੈਸਿੰਗ ਪਲਾਂਟ ਸਥਾਪਤ ਕੀਤੇ ਜਾਣ। ਇਸ ਲਈ ਅਸੀਂ ਲੋਕਾਂ ਦੇ ਸੰਪਰਕ 'ਚ ਵੀ ਹਾਂ। ਸਰਕਾਰੀ ਪਧੱਰ 'ਤੇ ਵੀ ਜ਼ਿਲ੍ਹਾ ਪ੍ਰਸ਼ਾਸਨ ਇਸ ਗੱਲ ਨੂੰ ਉਜਾਗਰ ਕਰੇਗਾ।

ਜਾਮਤਾਰਾ ਵਿੱਚ ਕਾਜੂ ਦੀ ਕਾਸ਼ਤ ਕਰਨ ਦਾ ਅਥਾਹ ਖੇਤਰ ਹੈ। ਪ੍ਰੋਸੈਸਿੰਗ ਪਲਾਂਟ ਲਗਾਏ ਜਾਣ ਨਾਲ ਇਥੇ ਦੇ ਲੋਕਾਂ ਨੂੰ ਨਾ ਸਿਰਫ ਰੁਜ਼ਗਾਰ ਮਿਲੇਗਾ ਬਲਕਿ ਕਾਜੂ ਉਤਪਾਦਨ 'ਚ ਝਾਰਖੰਡ ਦਾ ਨਾਂਅ ਵੀ ਦੇਸ਼ ਭਰ 'ਚ ਜਾਣਿਆ ਜਾਵੇਗਾ।

ABOUT THE AUTHOR

...view details