ਕੋਲਕਾਤਾ: ਪੱਛਮੀ ਬੰਗਾਲ 'ਚ ਸਿੱਖ ਨਾਲ ਹੋਈ ਬਦਸਲੂਕੀ ਤੋਂ ਬਾਅਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਇਸ ਮਾਮਲੇ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਬਲਵਿੰਦਰ ਸਿੰਘ ਨਾਲ ਜੋ ਹੋਇਆ ਉਹ ਸ਼ਰਮਨਾਕ ਹੈ ਉਹ ਪ੍ਰਦਰਸ਼ਨ ਦੌਰਾਨ ਸਿਰਫ਼ ਆਪਣੀ ਡਿਉਟੀ ਨਿਭਾ ਰਿਹਾ ਸੀ, ਫਿਰ ਵੀ ਉਸ ਨਾਲ ਕੁੱਟਮਾਰ ਕੀਤੀ ਗਈ, ਉਸ ਦੀ ਦਸਤਾਰ ਦੀ ਬੇਅਦਬੀ ਕੀਤੀ ਗਈ, ਉਸ ਦੇ ਕੇਸਾਂ ਨੂੰ ਖਿੱਚਿਆ ਗਿਆ।
ਪੱਛਮੀ ਬੰਗਾਲ 'ਚ ਸਿੱਖ ਨਾਲ ਹੋਈ ਬਦਸਲੂਕੀ ਤੋਂ ਭੜਕੇ ਸਿਰਸਾ, ਕਿਹਾ ਪੁਲਿਸ ਮੁਲਾਜ਼ਮਾਂ 'ਤੇ ਕੀਤੀ ਜਾਵੇ ਸਖ਼ਤ ਕਾਰਵਾਈ - Sikh leader
ਪੱਛਮੀ ਬੰਗਾਲ 'ਚ ਸਿੱਖ ਨਾਲ ਹੋਈ ਬਦਸਲੂਕੀ ਨੂੰ ਲੈ ਕੇ ਸਿਰਸਾ ਨੇ ਕਿਹਾ ਕਿ ਇਸ ਸਾਰੇ ਮਾਮਲੇ ਦਾ ਵੀਡੀਓ ਵਾਇਰਲ ਹੋ ਰਿਹਾ ਹੈ ਇਸ ਤੋਂ ਬਾਅਦ ਵੀ ਕੋਲਕਾਤਾ ਪੁਲਿਸ ਵੱਲੋਂ ਕਈ ਕਾਰਵਾਈ ਨਹੀਂ ਕੀਤੀ ਗਈ ਉਲਟਾ ਬਲਵਿੰਦਰ ਸਿੰਘ 'ਤੇ ਹੀ ਪਰਚਾ ਦਰਜ ਕਰ ਉਸ ਨੂੰ ਰਿਮਾਂਡ 'ਚ ਲੈ ਲਿਆ।
ਸਿਰਸਾ ਨੇ ਕਿਹਾ ਕਿ ਇਸ ਸਾਰੇ ਮਾਮਲੇ ਦਾ ਵੀਡੀਓ ਵਾਇਰਲ ਹੋ ਰਿਹਾ ਹੈ ਇਸ ਤੋਂ ਬਾਅਦ ਵੀ ਕੋਲਕਾਤਾ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਉਲਟਾ ਬਲਵਿੰਦਰ ਸਿੰਘ 'ਤੇ ਹੀ ਪਰਚਾ ਦਰਜ ਕਰ ਉਸ ਨੂੰ ਰਿਮਾਂਡ 'ਚ ਲੈ ਲਿਆ। ਉਨ੍ਹਾਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਜੋ ਵੀ ਬਲਜਿੰਦਰ ਸਿੰਘ ਨਾਲ ਹੋਇਆ ਹੈ ਉਸ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕਰਦੇ ਹੋਏ ਉਨ੍ਹਾਂ ਪੁਲਿਸ ਵਾਲਿਆਂ 'ਤੇ ਮੁਕਦਮਾ ਦਰਜ ਕੀਤਾ ਜਾਵੇ। ਉਨ੍ਹਾਂ ਮੰਗ ਕੀਤੀ ਕੀ ਬਲਜਿੰਦਰ ਸਿੰਘ ਨੂੰ ਜਲਦ ਤੋਂ ਜਲਦ ਰਿਹਾ ਕੀਤਾ ਜਾਵੇ।
ਸਿਰਸਾ ਨੇ ਕਿਹਾ ਕਿ ਉਹ ਹੈਰਾਨ ਹਨ ਕਿ ਕੋਲਕਾਤਾ ਪੁਲਿਸ ਇਸ ਸ਼ਰਮਨਾਕ ਹਰਕਤ ਨੂੰ ਸਿਆਸੀ ਰੰਗ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਜੋ ਖ਼ੁਦ ਬੱਚ ਸਕਣ।