ਚੰਡੀਗੜ੍ਹ: ਸਿੱਖ ਫਾਰ ਜਸਟਿਸ ਦੇ ਆਗੂ ਗੁਰਪਤਵੰਤ ਸਿੰਘ ਪੰਨੂੰ ਨੂੰ ਭਾਰਤ ਸਰਕਾਰ ਪਹਿਲਾਂ ਹੀ ਅੱਤਵਾਦੀ ਐਲਾਨ ਚੁੱਕੀ ਹੈ। ਹੁਣ ਹਰਿਆਣਾ ਵਿੱਚ ਵੀ ਪੰਨੂੰ ਦੇ ਖ਼ਿਲਾਫ਼ ਦੇਸ਼ ਧ੍ਰੋਹ ਦਾ ਮਾਮਲਾ ਦਰਜ ਹੋ ਚੁੱਕਿਆ ਹੈ।
ਜ਼ਿਕਰ ਕਰ ਦਈਏ ਕਿ ਅਮਰੀਕਾ ਰਹਿਣਾ ਵਾਲਾ ਪੰਨੂੰ ਖ਼ਾਲਿਸਾਤਨ ਮਹਿੰਮ ਚਲਾ ਰਿਹਾ ਹੈ ਜਿਸ ਜ਼ਰੀਏ ਉਹ ਫੋਨ ਰਿਕਾਡਿੰਗ ਕਰ ਕੇ ਲੋਕਾਂ ਨੂੰ ਇਸ ਮੁਹਿੰਮ ਦਾ ਸਾਥ ਦੇਣ ਲਈ ਕਹਿ ਰਿਹਾ ਹੈ। ਪੰਨੂੰ ਨੇ ਰੈਫਰੈਡੰਮ 2020 ਨਾਂਅ ਦੀ ਮੁਹਿੰਮ ਚਲਾਈ ਹੋਈ ਹੈ ਜਿਸ ਵਿੱਚ ਉਹ ਲੋਕਾਂ ਨੂੰ ਵੋਟਾਂ ਕਰਨ ਦੀ ਅਪੀਲ ਕਰ ਰਿਹਾ ਹੈ।
ਲੰਘੇ ਕੁਝ ਦਿਨਾਂ ਵਿੱਚ ਹੀ ਪੰਜਾਬ ਅਤੇ ਦਿੱਲੀ ਪੁਲਿਸ ਨੇ ਖ਼ਾਲਿਸਤਾਨ ਨਾਲ ਸੰਬਧਤ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਪੰਜਾਬ ਦੇ ਇੱਕ ਇਲਾਕੇ ਵਿੱਚ ਖ਼ਾਲਿਸਤਾਨ ਸਬੰਧੀ ਪੋਸਟਰ ਲੱਗੇ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ।
ਗ੍ਰਹਿ ਮੰਤਰਾਲੇ ਨੇ 9 ਲੋਕਾਂ ਨੂੰ ਅੱਤਵਾਦੀ ਐਲਾਨਿਆ
- ਪਾਕਿਸਤਾਨ ਸਥਿਤ ਬੀਕੇਆਈ ਮੁਖੀ ਵਧਾਵਾ ਸਿੰਘ ਬੱਬਰ
- ਪਾਕਿ ਅਧਾਰਤ ਆਈਐਸਵਾਈਐਫ ਦੇ ਮੁਖੀ ਲਖਬੀਰ ਸਿੰਘ
- ਪਾਕਿ ਅਧਾਰਤ ਕੇਜੇਐਫ ਦੇ ਮੁਖੀ ਰਣਜੀਤ ਸਿੰਘ
- ਪਾਕਿ ਅਧਾਰਤ ਕੇਸੀਐਫ ਮੁਖੀ ਪਰਮਜੀਤ ਸਿੰਘ
- ਜਰਮਨੀ ਅਧਾਰਤ ਕੇਕੇਐਫਐਫ ਦੇ ਮੈਂਬਰ ਭੁਪਿੰਦਰ ਸਿੰਘ ਭਿੰਦਾ
- ਜਰਮਨੀ ਸਥਿਤ ਕੇਜ਼ੈਡਐਫ ਮੈਂਬਰ ਗੁਰਮੀਤ ਸਿੰਘ ਬੱਗਾ
- ਐਸਐਫਜੇ ਮੁੱਖ ਮੈਂਬਰ ਗੁਰਪਤਵੰਤ ਸਿੰਘ ਪੰਨੂ
- ਕੇਟੀਐਫ ਦੇ ਕਨੇਡਾ ਦੇ ਮੁਖੀ ਹਰਦੀਪ ਸਿੰਘ ਨਿੱਝਰ
- ਯੂਕੇ ਸਥਿਤ ਬੀਕੇਆਈ ਮੁਖੀ ਪਰਮਜੀਤ ਸਿੰਘ