ਪੰਜਾਬ

punjab

ETV Bharat / bharat

ਤਬਲੀਗੀ ਜਮਾਤ 'ਚ ਸ਼ਾਮਲ ਹੋਏ 156 ਵਿਦੇਸ਼ੀਆਂ ਖ਼ਿਲਾਫ਼ ਮਾਮਲੇ ਦਰਜ - ਮਹਾਰਾਸ਼ਟਰ ਪੁਲਿਸ

ਮਹਾਰਾਸ਼ਟਰ ਪੁਲਿਸ ਨੇ 156 ਵਿਦੇਸ਼ੀ ਨਾਗਰਿਕਾਂ ਵਿਰੁੱਧ ਮਾਮਲੇ ਦਰਜ ਕੀਤੇ ਹਨ। ਇਹ ਸਾਰੇ ਟੂਰਿਸਟ ਵੀਜ਼ਾ 'ਤੇ ਭਾਰਤ ਆਏ ਸਨ ਅਤੇ ਦਿੱਲੀ ਵਿਖੇ ਤਬਲੀਗੀ ਜਮਾਤ ਦੀ ਸਭਾ ਵਿੱਚ ਸ਼ਾਮਲ ਹੋਏ ਸਨ।

ਤਬਲੀਗੀ ਜਮਾਤ
ਤਬਲੀਗੀ ਜਮਾਤ 'ਚ ਸ਼ਾਮਲ ਹੋਏ 156 ਵਿਦੇਸ਼ੀਆਂ ਖ਼ਿਲਾਫ਼ ਮਾਮਲੇ ਦਰਜ

By

Published : Apr 12, 2020, 12:29 PM IST

ਮੁੰਬਈ: ਮਹਾਰਾਸ਼ਟਰ ਪੁਲਿਸ ਨੇ ਦਿੱਲੀ ਵਿਖੇ ਤਬਲੀਗੀ ਜਮਾਤ ਦੀ ਸਭਾ ਵਿੱਚ ਸ਼ਾਮਲ ਹੋਏ 156 ਵਿਦੇਸ਼ੀ ਨਾਗਰਿਕਾਂ ਵਿਰੁੱਧ ਲੌਕਡਾਊਨ ਦੌਰਾਨ ਵਿਦੇਸ਼ੀ ਐਕਟ ਦਾ ਉਲੰਘਣ ਕਰਨ ਦੇ ਦੋਸ਼ ਤਹਿਤ 15 ਮਾਮਲੇ ਦਰਜ ਕੀਤੇ ਹਨ। ਇੱਕ ਅਧਿਕਾਰੀ ਨੇ ਸ਼ਨਿਵਾਰ ਨੂੰ ਇਹ ਜਾਣਕਾਰੀ ਦਿੱਤੀ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਮਾਮਲੇ ਮੁੰਬਈ, ਨਵੀਂ ਮੁੰਬਈ, ਥਾਣੇ, ਅਮਰਾਵਤੀ, ਨਾਂਦੇੜ, ਪੁਣੇ, ਅਹਮਦਨਗਰ, ਚੰਦਰਪੁਰ ਅਤੇ ਗੜਚਿਰੌਲੀ ਵਿੱਚ ਦਰਜ ਕੀਤੇ ਗਏ ਹਨ।

ਉਨ੍ਹਾਂ ਨੇ ਕਿਹਾ ਕਿ ਇਹ ਸਾਰੇ ਟੂਰਿਸਟ ਵੀਜ਼ਾ 'ਤੇ ਭਾਰਤ ਆਏ ਸਨ। ਇਹ ਕਾਜ਼ਾਕਿਸਤਾਨ, ਦੱਖਣੀ ਅਫ਼ਰੀਕਾ, ਬੰਗਲਾਦੇਸ਼, ਰੂਸ, ਤਨਜ਼ਾਨੀਆ, ਕਿਰਗਿਸਤਾਨ, ਈਰਾਨ, ਮਲੇਸ਼ੀਆ, ਇੰਡੋਨੇਸ਼ੀਆ, ਬੇਨਿਨ ਅਤੇ ਫਿਲੀਪੀਨਜ਼ ਦੇ ਨਿਵਾਸੀ ਹਨ।

ਇਨ੍ਹਾਂ ਸਾਰੇ ਵਿਦੇਸ਼ੀ ਨਾਗਰਿਕਾਂ ਨੂੰ ਆਈਸੋਲੇਸ਼ਨ ਵਿੱਚ ਰੱਖਿਆ ਗਿਆ ਹੈ। ਦਿੱਲੀ ਵਿੱਚ ਮਾਰਚ ਦੇ ਮਹੀਨੇ ਹੋਈ ਤਬਲੀਗੀ ਜਮਾਤ ਦੀ ਸਭਾ 'ਚ ਸ਼ਾਮਲ ਹੋਏ ਕਈ ਲੋਕ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਪਾਏ ਗਏ ਸਨ।

ABOUT THE AUTHOR

...view details