ਪੰਜਾਬ

punjab

ETV Bharat / bharat

ਅੱਧ-ਨੰਗੇ ਸਰੀਰ 'ਤੇ ਬੱਚਿਆਂ ਤੋਂ ਪੇਟਿੰਗ ਕਰਵਾ ਰਹੀ ਕਾਰਕੁੰਨ ਰੇਹਾਨਾ ਫ਼ਾਤਿਮਾ, ਮਾਮਲਾ ਦਰਜ - sabrimala mandir

ਕਾਰਕੁੰਨ ਰੇਹਾਨਾ ਫ਼ਾਤਿਮਾ ਉੱਤੇ ਕੇਰਲ ਦੀ ਤਿਰੁਵੱਲਾ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਰੇਹਾਨਾ ਫ਼ਾਤਿਮਾ ਨੇ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਉਹ ਆਪਣੇ ਬੱਚਿਆਂ ਤੋਂ ਅੱਧ-ਨੰਗੇ ਸਰੀਰ ਉੱਤੇ ਪੇਟਿੰਗ ਕਰਵਾ ਰਹੀ ਹਨ। ਪੜ੍ਹੋ ਪੂਰੀ ਖ਼ਬਰ...

ਅੱਧ-ਨੰਗੇ ਸਰੀਰ 'ਤੇ ਬੱਚਿਆਂ ਤੋਂ ਪੇਟਿੰਗ ਕਰਵਾ ਰਹੀ ਕਾਰਕੁੰਨ ਰੇਹਾਨਾ ਫ਼ਾਤਿਮਾ, ਮਾਮਲਾ ਦਰਜ
ਅੱਧ-ਨੰਗੇ ਸਰੀਰ 'ਤੇ ਬੱਚਿਆਂ ਤੋਂ ਪੇਟਿੰਗ ਕਰਵਾ ਰਹੀ ਕਾਰਕੁੰਨ ਰੇਹਾਨਾ ਫ਼ਾਤਿਮਾ, ਮਾਮਲਾ ਦਰਜਅੱਧ-ਨੰਗੇ ਸਰੀਰ 'ਤੇ ਬੱਚਿਆਂ ਤੋਂ ਪੇਟਿੰਗ ਕਰਵਾ ਰਹੀ ਕਾਰਕੁੰਨ ਰੇਹਾਨਾ ਫ਼ਾਤਿਮਾ, ਮਾਮਲਾ ਦਰਜ

By

Published : Jun 25, 2020, 1:51 PM IST

ਪਠਾਨਮਥਿੱਟਾ(ਕੇਰਲ): ਸਬਰੀਮਾਲਾ ਮੰਦਿਰ ਵਿੱਚ ਜਾਣ ਦੀਆਂ ਕੋਸ਼ਿਸ਼ਾਂ ਵਿੱਚ ਸੁਰਖੀਆਂ ਬਟੋਰਨ ਵਾਲੀ ਕਾਰਕੁੰਨ ਰੇਹਾਨਾ ਫ਼ਾਤਿਮਾ ਇੱਕ ਵਾਰ ਫ਼ਿਰ ਤੋਂ ਸੁਰਖੀਆਂ ਵਿੱਚ ਹੈ। ਇਸ ਵਾਰ ਉਹ ਅੱਧ-ਨੰਗੇ ਸਰੀਰ ਉੱਤੇ ਪੇਟਿੰਗ ਨੂੰ ਲੈ ਕੇ ਖ਼ਬਰਾਂ ਵਿੱਚ ਹੈ। ਰੇਹਾਨਾ ਫ਼ਾਤਿਮਾ ਇੱਕ ਵੀਡੀਓ ਵਿੱਚ ਆਪਣੇ ਬੱਚਿਆਂ ਤੋਂ ਅੱਧ-ਨੰਗੇ ਸਰੀਰ ਉੱਤੇ ਪੇਟਿੰਗ ਕਰਵਾਉਂਦੀ ਹੋਈ ਨਜ਼ਰ ਆ ਰਹੀ ਹੈ।

ਤਿਰੁਵੱਲਾ ਪੁਲਿਸ ਨੇ ਸੋਸ਼ਲ ਮੀਡਿਆ ਉੱਤੇ ਰੇਹਾਨਾ ਫ਼ਾਤਿਮਾ ਦੀ ਜਾਰੀ ਇੱਕ ਵੀਡੀਓ ਪੋਸਟ ਕੀਤੇ ਜਾਣ ਤੋਂ ਬਾਅਦ ਮਾਮਲਾ ਦਰਜ ਕੀਤਾ ਹੈ।

ਤਿਰੁਵੱਲਾ ਪੁਲਿਸ ਮੁਤਾਬਕ ਵਕੀਲ ਏਵੀ ਅਰੁਣ ਪ੍ਰਕਾਸ਼ ਦੀ ਇੱਕ ਸ਼ਿਕਾਇਤ ਦੇ ਆਧਾਰ ਉੱਤੇ ਮਾਮਲਾ ਦਰਜ ਕੀਤਾ ਹੈ।

ਰੇਹਾਨਾ ਫ਼ਾਤਿਮਾ ਨੇ 'ਬਾਡੀ ਐਂਡ ਪਾਲਿਟਿਕਸ' ਦੇ ਸਿਰਲੇਖ ਨਾਲ ਇੱਕ ਵੀਡੀਓ ਪੋਸਟ ਕੀਤੀ ਹੈ। ਇਸ ਵਿੱਚ ਉਨ੍ਹਾਂ ਦੇ ਨਾਬਾਲਗ਼ ਬੇਟਾ ਅਤੇ ਬੇਟੀ ਉਸ ਦੇ ਅੱਧ-ਨੰਗੇ ਸਰੀਰ ਉੱਤੇ ਪੇਟਿੰਗ ਕਰ ਰਹੇ ਹਨ। ਫ਼ਾਤਿਮ ਨੇ ਇਸ ਵੀਡੀਓ ਨੂੰ ਆਪਣੇ ਫ਼ੇਸਬੁੱਕ ਅਤੇ ਯੂਟਿਊਬ ਉੱਤੇ ਸਾਂਝੀ ਕੀਤਾ ਸੀ, ਜੋ ਬਹੁਤ ਹੀ ਜਲਦ ਵਾਇਰਸ ਹੋ ਗਈ।

ਜਾਣਕਾਰੀ ਮੁਤਾਬਕ ਬੀਐੱਸਐੱਨਐੱਲ ਦੇ ਨਾਲ ਕੰਮ ਕਰ ਰਹੀ ਫ਼ਾਤਿਮਾ ਨੂੰ ਇਸ ਤੋਂ ਪਹਿਲਾਂ ਬਰਖ਼ਾਸਤ ਕਰ ਦਿੱਤਾ ਗਿਆ ਸੀ, ਕਿਉਂਕਿ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਉਸ ਦੀ ਪੋਸਟ ਬਾਰੇ ਜਨਤਾ ਤੋਂ ਕਈ ਸ਼ਿਕਾਇਤਾਂ ਆਈਆਂ ਸਨ।

ABOUT THE AUTHOR

...view details