ਨਵੀਂ ਦਿੱਲੀ: ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਖ਼ਿਲਾਫ਼ ਸ਼ਿਕਾਇਤ ਦਰਜ ਕਾਰਵਾਈ ਗਈ ਹੈ। ਉਨ੍ਹਾਂ 'ਤੇ ਗੁਰੂ ਗੋਬਿੰਦ ਸਿੰਘ ਦੀ ਬਰਾਬਰੀ ਕਰਨ ਦੀ ਕੋਸ਼ਿਸ਼ ਅਤੇ ਸਿੱਖਾਂ ਦੀ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਆਰੋਪ ਹੈ। ਕਮਲਨਾਥ 'ਤੇ ਆਰੋਪ ਹੈ ਕਿ ਉਨ੍ਹਾਂ ਨੇ ਗੁਰਬਾਣੀ ਦੀਆਂ ਸਤਰਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਹੈ।
ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਦੇ ਨਾਂਅ 'ਤੇ ਬਣਾਏ ਗਏ ਇੱਕ ਅਣ-ਅਧਿਕਾਰਿਕ ਫ਼ੇਸਬੁੱਕ ਪੇਜ 'ਤੇ ਫ਼ੋਟੋ ਵਾਇਰਲ ਹੋਣ ਤੋਂ ਬਾਅਦ DSGMC ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਸ਼ਿਕਾਇਤ ਦਰਜ ਕਰਵਾਈ ਹੈ।
ਇਸ ਫ਼ੋਟੋ ਵਿੱਚ ਗੁਰਬਾਣੀ ਦੀ ਸਤਰਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ। ਜੀ.ਕੇ. ਨੇ ਇਹ ਸ਼ਿਕਾਇਤ ਦਿੱਲੀ ਦੇ ਥਾਣਾ ਨਾਰਥ ਐਵਨਿਊ 'ਚ ਦਰਜ ਕਰਵਾਈ ਹੈ।
ਹਜੂਮੀ ਹੱਤਿਆ ਤੇ ਪੀਐੱਮ ਨੂੰ ਲਿਖੀ ਚਿੱਠੀ ਦੇ ਵਿਰੋਧ 'ਚ 61 ਲੋਕਾਂ ਨੇ ਲਿਖਿਆ ਖੁੱਲ੍ਹਾ ਖ਼ੱਤ
ਇਸ ਸਬੰਧੀ DSGMC ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਕਮਲਨਾਥ ਸਿੱਖਾਂ ਦਾ ਗੁਨਾਹਗਾਰ ਹੈ। ਉਸ ਨੇ ਗੁਰਬਾਣੀ ਦੀ ਸਤਰਾਂ ਨੂੰ ਤੋੜ-ਮਰੋੜ ਕੇ ਇੱਕ ਵਾਰ ਫ਼ਿਰ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ। ਇਸ ਦੇ ਨਾਲ ਹੀ ਮਾਮਲੇ ਦੇ ਸ਼ਿਕਾਇਤਕਰਤਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਕਿਹਾ ਕਿ ਕਮਲਨਾਥ 'ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।