ਪੰਜਾਬ

punjab

ETV Bharat / bharat

ਇੱਕ ਪੀਜ਼ਾ ਪਿਆ 29,998 ਦਾ, ਵਿਅਕਤੀ ਇੰਝ ਹੋਇਆ ਠੱਗੀ ਦਾ ਸ਼ਿਕਾਰ

ਜੇ ਤੁਸੀ ਵੀ ਆਨਲਾਈਨ ਪੀਜ਼ਾ ਆਰਡਰ ਕਰਦੇ ਹੋ ਤਾਂ ਹੁਣ ਸਾਵਧਾਨ ਹੋ ਜਾਵੋਂ। 200 ਜਾ 300 ਦੇ ਪੀਜ਼ਾ ਦੇ ਚੱਕਰ 'ਚ ਤੁਹਾਡਾ ਅਕਾਊਂਟ ਖਾਲੀ ਹੋ ਸਕਦਾ ਹੈ।

By

Published : Nov 23, 2020, 10:51 AM IST

ਸਾਵਧਾਨ! ਆਨਲਾਈਨ ਪੀਜ਼ਾ ਆਰਡਰ ਕਰਨਾ ਇਸ ਸਖ਼ਸ ਨੂੰ ਪਿਆ ਮਹਿੰਗਾ
ਸਾਵਧਾਨ! ਆਨਲਾਈਨ ਪੀਜ਼ਾ ਆਰਡਰ ਕਰਨਾ ਇਸ ਸਖ਼ਸ ਨੂੰ ਪਿਆ ਮਹਿੰਗਾ

ਪਟਨਾ: ਬਿਹਾਰ ਦੇ ਦਾਨਾਪੁਰ ਸਥਿਤ ਸੁਲਤਾਨਪੁਰ ਦੇ ਵਸਨੀਕ ਨਿਕੇਤ ਰਾਜ ਨੂੰ ਪੀਜ਼ਾ ਮੰਗਵਾਉਣਾ ਮਹਿੰਗਾ ਪੈ ਗਿਆ। ਹੁਣ ਨਿਕੇਤ ਰਾਜ ਪੁਲਿਸ ਤੋਂ ਮਦਦ ਮੰਗ ਰਿਹਾ ਹੈ। ਨਿਕੇਤ ਨੇ ਸਥਾਨਕ ਥਾਣੇ ਵਿੱਚ ਅਣਪਛਾਤੇ ਦੇ ਵਿਰੁੱਧ ਕੇਸ ਦਰਜ ਕੀਤਾ ਹੈ। ਸਟੇਸ਼ਨ ਮੁਖੀ ਅਜੀਤ ਕੁਮਾਰ ਸਾਹ ਨੇ ਦੱਸਿਆ ਕਿ ਇਸ ਸਬੰਧੀ ਕੇਸ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।

ਖਾਤੇ ਵਿਚੋਂ 29,998 ਹਜ਼ਾਰ ਰੁਪਏ ਕਢਵਾਏ

ਸੁਲਤਾਨਪੁਰ ਨਿਵਾਸੀ ਨਿਕੇਤ ਰਾਜ ਨੇ ਪੀਜ਼ਾ ਆਨਲਾਈਨ ਮੰਗਵਾਇਆ ਸੀ। ਉਨ੍ਹਾਂ ਨੇ ਕਿਹਾ ਕਿ ਭੁਗਤਾਨ ਕਰਨ ਲਈ ਇੱਕ ਲਿੰਕ ਭੇਜਿਆ ਗਿਆ ਸੀ। ਲਿੰਕ ਕਲਿੱਕ ਕਰਨ 'ਤੇ ਤਿੰਨ ਵਾਰ ਮੇਰੇ ਖਾਤੇ ਤੋਂ 29,998 ਰੁਪਏ ਕਢਵਾਏ ਗਏ। ਨਿਕੇਤ ਨੇ ਸਥਾਨਕ ਥਾਣੇ ਵਿੱਚ ਅਣਪਛਾਤੇ ਦੇ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸਟੇਸ਼ਨ ਮੁਖੀ ਅਜੀਤ ਕੁਮਾਰ ਸਾਹ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਈਟੀਵੀ ਭਾਰਤ ਤੁਹਾਨੂੰ ਅਪੀਲ ਵੀ ਕਰਦਾ ਹੈ ਕਿ, ਆਨਲਾਈਨ ਖਰੀਦਦਾਰੀ ਕਰਦੇ ਸਮੇਂ, ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਆਨਲਾਈਨ ਸੋਚ-ਸਮਝ ਕੇ ਭੁਗਤਾਨ ਕਰੋ, ਨਹੀਂ ਤਾਂ ਤੁਹਾਡਾ ਖਾਤਾ ਵੀ ਦਾਨਾਪੁਰ ਦੇ ਨਿਕੇਤ ਰਾਜ ਵਾਂਗ ਖਾਲੀ ਹੋ ਸਕਦਾ ਹੈ।

ABOUT THE AUTHOR

...view details